ਅਮਰੀਕਾ ਤੇ ਵਿਸ਼ਵ ਬੈਂਕ ਵੱਲੋਂ ਸਿਹਤ ਮੁਲਾਜ਼ਮਾਂ ਦੀ ਤਨਖਾਹ ਲਈ ਯੂਕ੍ਰੇਨ ਨੂੰ 1.7 ਅਰਬ ਡਾਲਰ ਦੀ ਸਹਾਇਤਾ

07/12/2022 11:50:24 PM

ਵਾਸ਼ਿੰਗਟਨ-ਯੂਕ੍ਰੇਨ ਨੂੰ ਉਸ ਦੇ ਸੰਕਟਗ੍ਰਸਤ ਸਿਹਤ ਮੁਲਾਜ਼ਮਾਂ ਦੀ ਤਖਨਾਹ ਦਾ ਭੁਗਤਾਨ ਕਰਨ ਅਤੇ ਹੋਰ ਜ਼ਰੂਰੀ ਸੇਵਾਵਾਂ ਲਈ ਅਮਰੀਕੀ ਸਰਕਾਰ ਅਤੇ ਵਿਸ਼ਵ ਬੈਂਕ ਤੋਂ 1.7 ਅਰਬ ਡਾਲਰ ਦੀ ਵਾਧੂ ਸਹਾਇਤਾ ਦਿੱਤੀ ਜਾ ਰਹੀ ਹੈ। ਅੰਤਰਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ 'ਯੂ.ਐੱਸ.ਏ.ਡੀ.' ਨੇ ਇਕ ਬਿਆਨ 'ਚ ਕਿਹਾ ਕਿ 'ਯੂ.ਐੱਸ.ਏ.ਡੀ., ਫੰਡ ਵਿਭਾਗ ਅਤੇ ਵਿਸ਼ਵ ਬੈਂਕ ਤੋਂ ਮੰਗਲਵਾਰ ਨੂੰ ਮਿਲ ਰਿਹਾ ਧਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਿਆਨਕ ਹਮਲੇ ਤੋਂ ਪੈਦਾ ਹੋਏ ਗੰਭੀਰ ਬਜਟ ਘਾਟੇ ਨੂੰ ਦੂਰ ਕਰਨ ਲਈ ਹੈ। ਵੱਡੀ ਗਿਣਤੀ 'ਚ ਸਿਹਤ ਮੁਲਾਜ਼ਮ ਯੂਕ੍ਰੇਨ ਤੋਂ ਜਾ ਚੁੱਕੇ ਹਨ ਅਤੇ ਕੁਝ ਹਸਪਤਾਲ ਬੰਦ ਹੋ ਗਏ, ਉਥੇ ਹੋਰ ਹਸਤਪਾਲ ਬੰਬ ਧਮਾਕਿਆਂ 'ਚ ਤਬਾਹ ਹੋ ਗਏ ਹਨ।

ਇਹ ਵੀ ਪੜ੍ਹੋ : ਸੇਵਾਮੁਕਤ ਹੋਣ ਤੋਂ ਬਾਅਦ ਵੈਟੀਕਨ ਜਾਂ ਅਰਜਟੀਨਾ 'ਚ ਨਹੀਂ ਰਹਾਂਗਾ : ਪੋਪ ਫ੍ਰਾਂਸਿਸ

ਯੂਕ੍ਰੇਨ 'ਚ ਬਚੇ ਸਿਹਤ ਮੁਲਾਜ਼ਮ ਅਤਿਅੰਤ ਹਾਲਤਾਂ 'ਚ ਆਪਣਾ ਕੰਮ ਕਰ ਰਹੇ ਹਨ। ਯੂਕ੍ਰੇਨ ਦੇ ਸਿਹਤ ਮੰਤਰੀ ਵਿਕਟਰ ਲਿਯਾਸ਼ਕੋ ਨੇ ਕਿਹਾ ਕਿ ਜੰਗ ਦੇ ਵਧਦੇ ਦਬਾਅ ਕਾਰਨ ਹਰ ਮਹੀਨੇ ਸਿਹਤ ਮੁਲਾਜ਼ਮਾਂ ਨੂੰ ਤਨਖਾਹ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1.7 ਅਰਬ ਡਾਲਰ ਦੀ ਸਹਾਇਤਾ ਨਾ ਸਿਰਫ਼ ਇਕ ਹੋਰ ਵਿੱਤੀ ਸਮਰਥਨ ਹੈ ਸਗੋਂ ਨਿਵੇਸ਼ ਹੈ ਜੋ ਸਾਨੂੰ ਜਿੱਤ ਵੱਲ ਇਕ ਕਦਮ ਹੋਰ ਅੱਗੇ ਵਧਾਉਂਦਾ ਹੈ। ਯੂ.ਐੱਸ.ਏ.ਡੀ. ਹੁਣ ਤੱਕ ਯੂਕ੍ਰੇਨ ਸਰਕਾਰ ਨੂੰ 4 ਅਰਬ ਡਾਲਰ ਦੀ ਸਹਾਇਤਾ ਦੇ ਚੁੱਕਿਆ ਹੈ। 

ਇਹ ਵੀ ਪੜ੍ਹੋ : ਅਮਰੀਕਾ ਨੇ ਸੀਰੀਆ 'ਚ ਡਰੋਨ ਹਮਲੇ 'ਚ ISIS ਨੇਤਾ ਨੂੰ ਮਾਰ ਦਿੱਤਾ : ਪੈਂਟਾਗਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News