ਚੀਨ ਦੇ ਜੰਗਲਾਂ ''ਚ ਲੱਗੀ ਅੱਗ ਨੂੰ ਬੁਝਾਉਣ ਲਈ ਲੱਗੇ 1300 ਤੋਂ ਵੱਧ ਫਾਇਰ ਫਾਈਟਰਜ਼
Sunday, May 10, 2020 - 11:37 AM (IST)
ਬੀਜਿੰਗ- ਚੀਨ ਦੇ ਦੱਖਣੀ-ਪੱਛਮੀ ਸੂਬੇ ਯੁੰਨਾ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਹੈ, ਜਿਸ ਨੂੰ ਬੁਝਾਉਣ ਲਈ 1300 ਤੋਂ ਵੱਧ ਫਾਇਰ ਫਾਈਟਰਜ਼ ਲੱਗੇ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਅਨਿੰਗ ਸ਼ਹਿਰ ਵਿਚ ਸ਼ਨੀਵਾਰ ਨੂੰ ਲਗਭਗ ਸ਼ਾਮ 3.33 ਵਜੇ ਲੱਗੀ ਅਤੇ ਐਤਵਾਰ ਸਵੇਰ 5.40 ਤੱਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਫਾਇਰ ਫਾਈਟਰਜ਼ ਅਜੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ। ਜ਼ਿਕਰਯੋਗ ਹੈ ਕਿ ਸਿਚੁਆਨ ਸੂਬੇ ਦੇ ਜੰਗਲਾਂ ਵਿਚ ਵੀਰਵਾਰ ਨੂੰ ਵੀ ਭਿਆਨਕ ਅੱਗ ਲੱਗੀ ਸੀ, ਇਸ ਦੇ ਕਾਰਨਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਚੀਨ ਵਿਚ ਜੰਗਲੀ ਅੱਗ ਕਾਰਨ 19 ਲੋਕਾਂ ਦੀ ਮੌਤ ਹੋ ਗਈ ਸੀ।