ਪਾਕਿ: 6 ਮਹੀਨਿਆਂ ''ਚ 1300 ਬੱਚੇ ਹੋਏ ਯੌਨ ਸ਼ੋਸ਼ਣ ਦੇ ਸ਼ਿਕਾਰ

Saturday, Sep 21, 2019 - 01:57 PM (IST)

ਪਾਕਿ: 6 ਮਹੀਨਿਆਂ ''ਚ 1300 ਬੱਚੇ ਹੋਏ ਯੌਨ ਸ਼ੋਸ਼ਣ ਦੇ ਸ਼ਿਕਾਰ

ਇਸਲਾਮਾਬਾਦ—  ਪਾਕਿਸਤਾਨ 'ਚ ਇਸ ਸਾਲ ਜਨਵਰੀ ਤੋਂ ਜੂਨ ਮਹੀਨੇ ਦੇ ਵਿਚਾਲੇ 1300 ਤੋਂ ਜ਼ਿਆਦਾ ਬਾਲ ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ। ਇਕ ਰਿਪੋਰਟ 'ਚ ਇਸ ਦਾ ਖੁਲਾਸਾ ਕੀਤਾ ਗਿਆ ਹੈ। 'ਦ ਨਿਊਜ਼ ਇੰਟਰਨੈਸ਼ਨਲ' ਦੀ ਸ਼ਨੀਵਾਰ ਦੀ ਰਿਪੋਰਟ ਮੁਤਾਬਤ ਗੈਰ-ਸਰਕਾਰੀ ਸੰਗਠਨ ਵਲੋਂ ਬਣੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ 729 ਲੜਕੀਆਂ ਤੇ 575 ਲੜਕਿਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਯੌਨ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ।

ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪੰਜਾਬ 'ਚ 652, ਸਿੰਧ 'ਚ 458, ਬਲੋਚਿਸਤਾਨ 'ਚ 32 ਜਦਕਿ ਖੈਬਰ ਪਖਤੂਨਖਵਾ 'ਚ 51 ਮਾਮਲੇ ਸਾਹਮਣੇ ਆਏ ਹਨ। ਇਸ ਵਿਚਾਲੇ ਘੱਟ ਉਮਰ ਦੇ ਬੱਚਿਆਂ ਨਾਲ  ਯੌਨ ਸ਼ੋਸ਼ਣ ਦੇ ਮਾਮਲੇ ਇਸਲਾਮਾਬਾਦ 'ਚ 90, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 18 ਤੇ ਗਿਲਗਿਲ-ਬਾਲਟਿਸਤਾਨ 'ਚ ਤਿੰਨ ਹਨ।

ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਸਿਰਫ ਲਾਹੌਰ 'ਚ 50 ਬੱਚੇ ਯੌਨ ਸ਼ੋਸ਼ਣ ਦੇ ਸ਼ਿਕਾਰ ਹੋਏ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ 12 ਨਾਬਾਲਗ ਲੜਕੀਆਂ ਤੇ ਲੜਕੇ ਮਦਰੱਸਿਆਂ 'ਚ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋਏ। ਕਸੂਰ ਦੇ ਚੁਨਿਆਨ ਖੇਤਰ ਤੋਂ ਲਾਪਤਾ ਚਾਰ ਬੱਚਿਆਂ 'ਚੋਂ ਤਿੰਨ ਦੀਆਂ ਲਾਸ਼ਾਂ ਮੰਗਲਵਾਰ ਨੂੰ ਮਿਲੀਆਂ ਤੇ ਜਾਂਚ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਕਿ ਤਿੰਨਾਂ ਲੜਕਿਆਂ ਨਾਲ ਬਦਫੈਲੀ ਹੋਈ ਸੀ।


author

Baljit Singh

Content Editor

Related News