‘ਯਾਗੀ’ ਨੇ ਹਾਂਗਕਾਂਗ ਤੋਂ ਲੰਘਣ ਤੋਂ ਬਾਅਦ ਚੀਨ ਦੇ ਦੋਪੱਖੀ ਸੂਬੇ ਹੈਨਾਨ ’ਚ ਦਿੱਤੀ ਦਸਤਕ

Friday, Sep 06, 2024 - 05:04 PM (IST)

ਹਾਂਗਕਾਂਗ - ਹਾਂਗਕਾਂਗ ਨੂੰ ਪਾਰ ਕਰਨ ਤੋਂ ਬਾਅਦ, ਸ਼ਕਤੀਸ਼ਾਲੀ ਗਰਮ ਤੂਫਾਨ 'ਯਾਗੀ' ਸ਼ੁੱਕਰਵਾਰ ਨੂੰ ਚੀਨ ਦੇ ਦੋਪੱਖੀ ਸੂਬੇ ਹੈਨਾਨ ’ਚ ਟਕਰਾਇਆ, ਜਿਸ  ਕਾਰਨ ਸਥਾਨਕ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹੈਨਾਨ ਸੂਬੇ ਦੀ ਮੌਸਮ ਵਿਗਿਆਨ ਸੇਵਾ ਨੇ ਦੱਸਿਆ ਕਿ ਤੂਫਾਨ ਯਾਗੀ ਕਾਰਨ ਲਗਭਗ  245 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਦੌਰਾਨ ਇਸ ’ਚ ਕਿਹਾ ਗਿਆ ਹੈ ਕਿ ਇਹ ਤੂਫਾਨ ਸਥਾਨਕ ਸਮੇਂ ਅਨੁਸਾਰ ਸ਼ਾਮ 4:20 ਵਜੇ ਸੂਬੇ ਦੇ ਵੇਨਚਾਂਗ ਸ਼ਹਿਰ ’ਚ ਟਕਰਾਇਆ ਅਤੇ ਬੀਬੂ ਖਾੜੀ ਵੱਲ ਵਧਣ ਤੋਂ ਪਹਿਲਾਂ ਟਾਪੂ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਗੀ ਪਤਝੜ ’ਚ ਚੀਨ ’ਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।

ਇਹ ਵੀ ਪੜ੍ਹੋ ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਇਸ ਮੁਤਾਬਕ ਉਨ੍ਹਾਂ ਨੇ ਅੰਦਾਜ਼ਾ ਲਾਇਆ ਹੈ  ਕਿ ਇਹ ਗੁਆਂਢੀ ਗੁਆਂਗਡੋਂਗ ਸੂਬੇ ’ਚ ਜੁਵੇਨ ਕਾਉਂਟੀ ’ਚ ਸ਼ੁੱਕਰਵਾਰ ਰਾਤ ਨੂੰ ਦੂਜੀ ਵਾਰ ਲੈਂਡਫਾਲ ਕਰੇਗਾ। ਚੀਨ ਦੀ ਸਰਕਾਰੀ ਨਿਊਜ਼  ਏਜੰਸੀ 'ਸ਼ਿਨਹੂਆ' ਦੀ ਖਬਰ ਮੁਤਾਬਕ ਹੈਨਾਨ 'ਚ ਲਗਭਗ 4,20,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਲੋਕਾਂ ਨੇ ਸੰਭਾਵਿਤ ਹੜ੍ਹਾਂ ਤੋਂ ਬਚਣ ਲਈ ਇਮਾਰਤਾਂ ਦੇ ਬਾਹਰ ਰੇਤ ਦੇ ਥੈਲੇ ਲਗਾ ਦਿੱਤੇ ਹਨ ਅਤੇ ਆਪਣੇ ਘਰਾਂ ਦੀਆਂ ਖਿੜਕੀਆਂ ਨੂੰ ਮਜ਼ਬੂਤੀ ਨਾਲ ਬੰਨ੍ਹ ਦਿੱਤਾ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤੋਂ ਸੂਬੇ ਦੇ ਕੁਝ ਹਿੱਸਿਆਂ ’ਚ ਕਲਾਸਾਂ, ਦਫ਼ਤਰ, ਟਰਾਂਸਪੋਰਟ ਅਤੇ ਕਾਰੋਬਾਰ ਬੰਦ ਸਨ। ਕੁਝ ਸੈਰ-ਸਪਾਟਾ ਕੇਂਦਰ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਸ਼ੁੱਕਰਵਾਰ ਨੂੰ ਟਾਪੂ ਦੇ ਤਿੰਨ ਹਵਾਈ ਅੱਡਿਆਂ ਤੋਂ ਚੱਲਣ ਵਾਲੀਆਂ ਉਡਾਣਾਂ ਦੇ ਵੀ ਰੱਦ ਹੋਣ ਦੀ ਸੰਭਾਵਨਾ ਹੈ। ਰਾਜ ਪ੍ਰਸਾਰਕ ਸੀ. ਸੀ. ਟੀ. ਵੀ. ਨੇ ਕਿਹਾ ਕਿ ਗੁਆਂਗਸੀ ਦੇ ਕਿੰਗਜ਼ੂ ਸ਼ਹਿਰ ਨੇ ਤੂਫਾਨ ਦੇ ਮੱਦੇਨਜ਼ਰ ਸਭ ਤੋਂ ਵੱਧ ਐਮਰਜੈਂਸੀ ਪ੍ਰਤੀਕਿਰਿਆ ਚਿਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਜਾਣਕਾਰੀ ਮੁਤਾਬਕ ਹਾਂਗਕਾਂਗ ’ਚ, ਯਾਗੀ ਨੇ 270 ਤੋਂ ਵੱਧ ਲੋਕਾਂ ਨੂੰ ਅਸਥਾਈ ਸਰਕਾਰੀ ਸ਼ੈਲਟਰਾਂ ’ਚ ਪਨਾਹ  ਲੈਣ ਲਈ ਮਜਬੂਰ ਕੀਤਾ ਅਤੇ ਸ਼ਹਿਰ ’ਚ 100 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੌਰਾਨ 9 ਲੋਕ ਜ਼ਖਮੀ ਹੋ ਗਏ ਤੇ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਕੀਤਾ ਗਿਆ। ਭਾਰੀ ਮੀਂਹ ਅਤੇ ਤੇਜ਼ ਹਾਵ੍ਹਾਂ ਕਾਰਨ ਦਰਜਨਾਂ ਰੁੱਖ ਡੱਗ ਗਏ। ਯਾਗੀ ਗਰਮ  ਤੂਫਾਨ  ਹੈ ਜੋ ਉੱਤਰ-ਪੱਛਮੀ ਫਿਲੀਪੀਨ ਤੋਂ ਦੱਖਣੀ ਚੀਨ ਸਾਗਰ ਵੱਲ ਵਧਿਆ ਹੈ। ਇਸ ਕਾਰਨ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਜਦਕਿ 17 ਲੋਕ ਲਾਪਤਾ ਹਨ। ਵਧੇਰੇ ਮੌਤਾਂ ਜ਼ਮੀਨ-ਖਿਸਕਣ ਅਤੇ ਵਿਆਪਕ ਹੜ੍ਹ ਕਾਰਨ ਹੋਈਆਂ। ਇਸ ਕਾਰਨ ਉੱਤਰੀ ਅਤੇ ਮੱਧ ਸੂਬਿਆਂ ’ਚ 20 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News