'ਲੇਬਨਾਨ 'ਚ ਮੇਰੇ ਹੁਕਮਾਂ 'ਤੇ ਹੋਇਆ ਸੀ ਪੇਜਰ ਅਟੈਕ...', ਘਾਤਕ ਹਮਲੇ 'ਤੇ PM ਨੇਤਨਯਾਹੂ ਦਾ ਕਬੂਲਨਾਮਾ

Monday, Nov 11, 2024 - 02:14 AM (IST)

'ਲੇਬਨਾਨ 'ਚ ਮੇਰੇ ਹੁਕਮਾਂ 'ਤੇ ਹੋਇਆ ਸੀ ਪੇਜਰ ਅਟੈਕ...', ਘਾਤਕ ਹਮਲੇ 'ਤੇ PM ਨੇਤਨਯਾਹੂ ਦਾ ਕਬੂਲਨਾਮਾ

ਇੰਟਰਨੈਸ਼ਨਲ ਡੈਸਕ : ਪਹਿਲੀ ਵਾਰ ਲੇਬਨਾਨ ਵਿਚ ਪੇਜਰ ਹਮਲੇ ਨੂੰ ਲੈ ਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਹੀ ਸਤੰਬਰ ਵਿਚ ਲੇਬਨਾਨ ਅਧਾਰਤ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਪੇਜਰ ਹਮਲੇ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿਚ ਲਗਭਗ 40 ਅੱਤਵਾਦੀ ਮਾਰੇ ਗਏ ਸਨ ਅਤੇ 3,000 ਤੋਂ ਵੱਧ ਜ਼ਖਮੀ ਹੋਏ ਸਨ।

ਨੇਤਨਯਾਹੂ ਦੇ ਬੁਲਾਰੇ ਉਮਰ ਦੋਸਤੀ ਨੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਨੇਤਨਯਾਹੂ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਲੇਬਨਾਨ ਵਿਚ ਪੇਜਰ ਆਪਰੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਸੀ।" ਐਤਵਾਰ 10 ਨਵੰਬਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਨੇਤਨਯਾਹੂ ਨੇ ਇਹ ਵੀ ਸਵੀਕਾਰ ਕੀਤਾ ਕਿ ਇਜ਼ਰਾਈਲੀ ਫੌਜ ਨੇ ਸਿੱਧੇ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਬੇਰੂਤ ਵਿਚ ਇਕ ਸਟੀਕ ਹਮਲਾ ਕੀਤਾ, ਜਿਸ ਵਿਚ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ ਗਿਆ ਸੀ।

ਟਾਈਮਜ਼ ਆਫ਼ ਇਜ਼ਰਾਈਲ ਨੇ ਨੇਤਨਯਾਹੂ ਦੇ ਹਵਾਲੇ ਨਾਲ ਕਿਹਾ, "ਪੇਜਰ ਆਪ੍ਰੇਸ਼ਨ ਅਤੇ (ਹਸਨ) ਨਸਰੁੱਲਾ ਦੀ ਹੱਤਿਆ ਰੱਖਿਆ ਸਥਾਪਨਾ ਦੇ ਸੀਨੀਅਰ ਅਧਿਕਾਰੀਆਂ ਅਤੇ ਰਾਜਨੀਤਿਕ ਖੇਤਰ ਵਿਚ ਉਸਦੇ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੀਤੀ ਗਈ ਸੀ।" ਦੱਸਣਯੋਗ ਹੈ ਕਿ ਇਸ ਸਾਲ 17 ਤੋਂ 18 ਸਤੰਬਰ ਦੇ ਵਿਚਕਾਰ ਈਰਾਨ ਸਮਰਥਿਤ ਅੱਤਵਾਦੀ ਸਮੂਹ ਹਿਜ਼ਬੁੱਲਾ ਦੁਆਰਾ ਵਰਤੇ ਗਏ ਹਜ਼ਾਰਾਂ ਪੇਜਰ ਅਤੇ ਵਾਕੀ-ਟਾਕੀਜ਼ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਲਗਭਗ 40 ਲੋਕ ਮਾਰੇ ਗਏ ਸਨ ਅਤੇ 3,000 ਤੋਂ ਵੱਧ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਸਟੀਵ ਜਿਰਵਾ ਨੇ ਜਿੱਤੀ 'ਇੰਡੀਆਜ਼ ਬੈਸਟ ਡਾਂਸਰ' ਦੀ ਟਰਾਫੀ, ਇਨਾਮ 'ਚ ਮਿਲੇ ਲੱਖਾਂ ਰੁਪਏ ਤੇ ਲਗਜ਼ਰੀ ਕਾਰ

ਸੂਤਰਾਂ ਅਨੁਸਾਰ, ਲੇਬਨਾਨ ਵਿਚ ਹਿਜ਼ਬੁੱਲਾ ਦੇ ਲੜਾਕਿਆਂ ਦੁਆਰਾ ਵਰਤੇ ਗਏ ਪੇਜਰ ਸਿਰਫ 30 ਮਿੰਟਾਂ ਵਿਚ ਹੀ ਫਟ ਗਏ, ਜਦੋਂਕਿ ਹਿਜ਼ਬੁੱਲਾ ਦੇ ਲੜਾਕੇ ਇਜ਼ਰਾਈਲੀ ਰਾਡਾਰ ਤੋਂ ਬਚਾਉਣ ਲਈ ਉਹਨਾਂ ਪੇਜਰਾਂ ਦੀ ਵਰਤੋਂ ਕਰ ਰਹੇ ਸਨ ਜਿਨ੍ਹਾਂ ਵਿਚ ਕੋਈ ਜੀਪੀਐੱਸ, ਕੋਈ ਮਾਈਕ੍ਰੋਫੋਨ ਅਤੇ ਕੈਮਰੇ ਨਹੀਂ ਸਨ। ਲੇਬਨਾਨ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਸਨੇ ਘਾਤਕ ਹਮਲਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਲੇਬਰ ਏਜੰਸੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਇਜ਼ਰਾਈਲ ਉੱਤੇ ਮਨੁੱਖਤਾ ਅਤੇ ਤਕਨਾਲੋਜੀ ਦੇ ਖਿਲਾਫ ਇਕ ਭਿਆਨਕ ਜੰਗ ਛੇੜਨ ਦਾ ਦੋਸ਼ ਲਗਾਇਆ ਹੈ।

ਈਰਾਨ ਨੇ ਵੀ ਇਜ਼ਰਾਈਲ 'ਤੇ ਕੀਤਾ ਸੀ ਹਮਲਾ
ਦੱਸਣਯੋਗ ਹੈ ਕਿ ਲੇਬਨਾਨ ਵਿਚ ਇਜ਼ਰਾਈਲ ਦੀ ਕਾਰਵਾਈ ਅਤੇ ਹਿਜ਼ਬੁੱਲਾ ਦੇ ਮੁਖੀ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਯਹੂਦੀ ਰਾਸ਼ਟਰ 'ਤੇ ਮਿਜ਼ਾਈਲਾਂ ਨਾਲ ਬੰਬਾਰੀ ਕੀਤੀ, ਜਿਸ ਵਿਚ ਫੌਜੀ ਅਦਾਰਿਆਂ ਸਮੇਤ ਮੁੱਖ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਐੱਸ) ਦੇ ਅਨੁਸਾਰ ਈਰਾਨ ਨੇ ਇਜ਼ਰਾਈਲ ਦੇ ਵਿਰੁੱਧ ਹਮਲੇ ਵਿਚ ਆਪਣੀ ਹਾਈਪਰਸੋਨਿਕ ਫਤਾਹ ਮਿਜ਼ਾਈਲਾਂ ਦੀ ਵਰਤੋਂ ਕੀਤੀ, 400 ਤੋਂ ਵੱਧ ਪ੍ਰੋਜੈਕਟਾਈਲਾਂ ਨੇ ਆਪਣੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਇਜ਼ਰਾਈਲ ਨੇ ਈਰਾਨ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲ ਅਤੇ ਅਮਰੀਕਾ ਦੀ ਅਗਵਾਈ ਵਾਲੇ ਰੱਖਿਆਤਮਕ ਗਠਜੋੜ ਦੁਆਰਾ ਰੋਕਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News