ਅੱਜ ਦਾ ਹੁਕਮਨਾਮਾ (01-01-2020)

01/01/2020 7:45:21 AM

ਸਲੋਕ ਮ; ੫ ॥
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮਿ੍ਰਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥ ਮ; ੫ ॥ ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥ ਪਉੜੀ ॥ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥ ਮਥੇ ਵਾਲਿ ਪਛਾੜਿਅਨੁ ਜਮਮਾਰਗਿ ਮੁਤੇ ॥ ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥
 

ਬੁੱਧਵਾਰ, ੧੭ ਪੋਹ (ਸੰਮਤ ੫੫੧ ਨਾਨਕਸ਼ਾਹੀ) ੧ ਜਨਵਰੀ, ੨੦੨੦ (ਅੰਗ: ੫੨੩)
 

ਪੰਜਾਬੀ ਵਿਆਖਿਆ:
ਸਲੋਕ ਮ: ੫॥

ਵਿਘਨਾਂ ਵਿਕਾਰਾਂ ਤੋਂ ਪਰਮੇਸਰ ਨੇ ਆਪ ਆਪਣੇ ਸੇਵਕ ਨੂੰ ਸਦਾ ਹੀ ਬਚਾਇਆ ਹੈ, ਜਿਸ ਸੇਵਕ ਦੀ ਪ੍ਰਭੂ ਨੇ ਰੱਖਿਆ ਕੀਤੀ ਹੈ, ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਨਾਮ ਦਿਤਾ ਹੈ, ਉਸ ਸੇਵਕ ਨੇ ਨਾਮ-ਅੰਮ੍ਰਿਤ ਚੱਖਿਆ ਹੈ, ਉਸ ਨੂੰ ਅਮੋਲਕ ਸਤ-ਸੰਗ ਮਿਲਿਆ ਹੈ, ਜਿਥੇ ਹਰ ਵੇਲੇ ਉਹ ਸੇਵਕ ਹਰੀ ਦੇ ਗੁਣ ਚੇਤੇ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ । ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ ਉਹ ਜੂਨਾਂ ਵਿਚ ਨਹੀਂ ਭਟਕਦਾ । ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿੱਚ ਹੈ, ਜੋ ਉਹੀ ਆਪ ਆਪਣੇ ਲਈ ਸਿਮਰਨ ਦਾ ਵਸੀਲਾ ਪੈਦਾ ਕਰਦਾ ਹੈ । ਨਾਨਕ ਭੀ, ਉਸੇ ਦੇ ਦਰ ਤੋਂ ਦਾਨ ਮੰਗਦਾ ਹੈ ਕਿ ਨਾਨਕ ਭੀ ਸੰਤਾਂ ਦੀ ਚਰਨ-ਧੂੜ ਲੈ ਕੇ ਭਾਵ, ਸਾਧ ਸੰਗਤਿ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏ ।੧।ਹੇ ਭਾਈ! ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਮਨੁੱਖ ਨੇ ਖਸਮ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਸੁਖ ਪਾਇਆ ਹੈ, ਉਸ ਗੁਰਮੁਖਿ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਉਸ ਦੀ
ਜ਼ਿੰਦਗੀ ਕਾਮਯਾਬ ਹੋ ਗਈ ਹੈ, ਖਸਮ ਪ੍ਰਭੂ ਨੇ ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ ਗੁਰਮੁਖਿ ਸਦਾ ਖਿੜਿਆ ਰਹਿੰਦਾ ਹੈ। ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ, ਖਸਮ ਪ੍ਰਭੂ ਨੇ ਜੋ ਕੁਝ ਉਸ ਨੂੰ ਦਿੱਤਾ ਹੈ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ । ਹੇ ਨਾਨਕ ! ਜਿਸ ਮਨੁੱਖ ਤੇ ਮਿੱਤਰ ਪ੍ਰਭੂ ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ, ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਉਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ।੨। ਜੋ ਮਨੁੱਖ ਗੁਰਮੁਖਾਂ ਦੀ ਨਿੰਦਿਆ ਕਰਦੇ ਹਨ ਉਹ ਤਾਂ ਪ੍ਰਭੂ ਨੇ ਮਾਨੋਂ ਉਸੇ ਵੇਲੇ ਹੀ ਮਾਰ ਦਿਤੇ, ਕਿਉਂਕਿ ਨਿੰਦਾ ਦੇ ਕਾਰਨ ਪ੍ਰਭੂ ਨੇ ਉਹਨਾਂ ਦੇ ਮਨ ਨੂੰ ਇਕ ਪਲਕ ਭਰ ਭੀ ਸ਼ਾਂਤੀ ਨਹੀਂ ਕਰਨ ਦਿਤੀ, ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ ਭਾਵ ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੌਹਦਾ, ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿਤਾ ਹੈ, ਨਿੰਦਕਾਂ ਨੂੰ ਮਾਨੋ, ਉਸ ਨੇ ਕੇਸਾਂ ਤੋਂ ਫੜ ਕੇ ਭੂਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ ਨਿਖਸਮੇ ਛੱਡ ਦਿਤਾ ਹੈ, ਇਸ ਤਰ੍ਹਾਂ ਦੁੱਖ ਲਗਣ ਕਰਕੇ ਉਹ ਵਿਲਕਦੇ ਹਨ ਤੇ ਮਾਨੋ ਘੋਰ ਨਰਕ ਵਿਚ ਜਾ ਪੈਂਦੇ ਹਨ। ਪਰ ਹੇ ਨਾਨਕ ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਵਿਕਾਰਾਂ ਦੁੱਖਾਂ ਤੋਂ ਮਾਨੌਂ ਗਲ ਲਾ ਕੇ ਬਚਾ ਲਿਆ ਹੈ ।੨੦॥

English Translation:

SHALOK, FIFTH MEHL: In the beginning, in the middle and in the end, the Transcendent Lord has saved me. The True Guru has blessed me with the Lord’s Name, and I have tasted the Ambrosial Nectar. In the Saadh Sangat, the Company of the Holy, I chant the Glorious Praises of the Lord, night and day. I have obtained all my objectives, and I shall not wander in reincarnation again. Everything is in the Hands of the Creator; He does what is done. Nanak begs for the gift of the dust of the feet of the Holy, which shall deliver him. || 1 || FIFTH MEHL: Enshrine Him in your mind, the One who created you. Whoever meditates on the Lord and Master obtains peace. Fruitful is the birth, and approved is the coming of the Gurmukh. One who realizes the Hukam of the Lord’s Command shall be blessed — so has the Lord and Master ordained. One who is blessed with the Lord’s Mercy does not wander. Whatever the Lord and Master gives him, with that he is content. O Nanak, one who is blessed with the kindness of the Lord, our Friend, realizes the Hukam of His Command. But those whom the Lord Himself causes to wander, continue to die, and take reincarnation again. || 2 || PAUREE: The slanderers are destroyed in an instant; they are not spared for even a moment. God will not endure the sufferings of His slaves, but catching the slanderers, He binds them to the cycle of reincarnation. Grabbing them by the hair on their heads, the Lord throws them down, and leaves them on the path of Death. They cry out in pain, in the darkest of hells. But hugging His slaves close to His Heart, O Nanak, the True Lord saves them. || 20 ||

Wednesday, 17th Poh (Samvat 551 Nanakshahi) 1st January, 2020 (Page: 523)


Related News