ਪਿੰਡ ਮੋਹਾ ਵਿਚ ਚੋਅ ਦੇ ਪਾਣੀ ਵਿਚ ਡੁੱਬੀ ਔਰਤ
Tuesday, Sep 19, 2023 - 06:13 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਅੱਜ ਦੁਪਹਿਰ ਪਿੰਡ ਮੋਹਾ ਵਿਚ ਬਰਸਾਤੀ ਚੋਅ ਵਿਚ ਆਏ ਪਾਣੀ ਦੇ ਉਫਾਨ ਵਿਚ ਇਕ ਔਰਤ ਡੁੱਬ ਗਈ। ਪਾਣੀ ਵਿਚ ਡੁੱਬੀ ਗੁੱਜਰ ਪਰਿਵਾਰ ਦੀ ਲਗਭਗ 20 ਵਰ੍ਹਿਆਂ ਦੀ ਔਰਤ ਨੂੰ ਲੱਬਣ ਲਈ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਮੋਟਰਬੋਟ ਦੀ ਮਦਦ ਨਾਲ ਲੱਗੀ ਹੋਈ ਹੈ। ਫਿਲਹਾਲ ਉਸਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਔਰਤ ਕਿਨ੍ਹਾਂ ਹਾਲਾਤ ਵਿਚ ਪਾਣੀ ਵਿਚ ਡੁੱਬੀ ਇਸਦੀ ਜਾਣਕਾਰੀ ਨਹੀਂ ਮਿਲ ਸਕੀ ਹੈ।