UGC ਨੇ ਬੰਦ ਕੀਤਾ ਇਹ ਕੋਰਸ, ਕਈ ਕਾਲਜ ਕਰ ਰਹੇ ਵਿਦਿਆਰਥੀਆਂ ਨੂੰ ਗੁੰਮਰਾਹ, ਜਾਣੋ ਪੂਰਾ ਮਾਮਲਾ
Wednesday, Dec 27, 2023 - 11:21 PM (IST)
ਲੁਧਿਆਣਾ (ਵਿੱਕੀ)- ਯੂਨੀਵਰਸਿਟੀ ਗ੍ਰਾਂਟ ਕਮੀਸ਼ਨ (ਯੂ.ਜੀ.ਸੀ.) ਨੇ ਐੱਮ.ਫਿਲ ਡਿਗਰੀ ਕੋਰਸ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਜੇਕਰ ਕੋਈ ਐੱਮ.ਫਿਲ. ਡਿਗਰੀ ਕੋਰਸ ਕਰਦਾ ਹੈ ਤਾਂ ਉਹ ਮਨਜ਼ੂਰ ਨਹੀਂ ਹੋਵੇਗਾ। ਯੂ.ਜੀ.ਸੀ. ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਹੁਣ ਐੱਮ.ਫਿਲ. ਡਿਗਰੀ ਕੋਰਸ ਵਿਚ ਦਾਖਲਾ ਨਾ ਲੈਣ। ਕਮਿਸ਼ਨ ਨੇ ਆਪਣੀ ਅਧਿਕਾਰਿਕ ਵੈੱਬਸਾਈਟ ’ਤੇ ਇਸ ਬਾਰੇ ਕਾਲਜਾਂ ਨੂੰ ਨੋਟਿਸ ਜਾਰੀ ਕਰਕੇ ਨਿਰਦੇਸ਼ ਵੀ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਯੂਨੀਵਰਸਿਟੀ ਅਤੇ ਕਾਲਜ ਐੱਮ.ਫਿਲ. (ਮਾਸਟਰਸ ਆਫ ਫਿਲਾਸਫੀ) ਕੋਰਸ ਵਿਚ ਦਾਖਲੇ ਦੇ ਲਈ ਅਰਜ਼ੀਆਂ ਲੈ ਰਹੇ ਹਨ। ਇਸਦੇ ਬਾਅਦ ਯੂ.ਜੀ.ਸੀ. ਨੇ ਇਹ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਯੂ.ਜੀ.ਸੀ. ਨੇ ਪਹਿਲਾਂ ਐੱਮ.ਫਿਲ. ਡਿਗਰੀ ਨੂੰ ਨਾਜਾਇਜ਼ ਐਲਾਨ ਕਰਦਿਆਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਐੱਮ.ਫਿਲ. ਕੋਰਸ ਆਫ਼ਰ ਨਹੀਂ ਕਰਨ ਦਾ ਨਿਰਦੇਸ਼ ਦਿੱਤਾ ਸੀ। ਯੂਨੀਵਰਸਿਟੀਜ਼ ਨੂੰ ਵਿੱਦਿਅਕ ਸੈਸ਼ਨ ਸਾਲ 2023 ਤੋਂ ਐੱਮ. ਫਿਲ ਵਿਚ ਦਾਖਲਾ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਕ ਅਧਿਕਾਰਿਕ ਨੋਟਿਸ ਵਿਚ ਯੂ.ਜੀ.ਸੀ. ਨੇ ਕਿਹਾ ਕਿ ਯੂ.ਜੀ.ਸੀ. ਦੇ ਧਿਆਨ ਵਿਚ ਆਇਆ ਹੈ ਕਿ ਕੁਝ ਯੂਨੀਵਰਸਿਟੀਜ਼ ਹੁਣ ਵੀ ਐੱਮ. ਫਿਲ ਦੇ ਲਏ ਨਵੀਆਂ ਅਰਜ਼ੀਆਂ ਮੰਗ ਰਹੇ ਹਨ। ਇਸ ਸਬੰਧ ਵਿਚ ਇਹ ਧਿਆਨ ਵਿਚ ਲਿਆਉਣਾ ਜ਼ਰੂਰੀ ਹੈ ਕਿ ਐੱਮ. ਫਿਲ ਡਿਗਰੀ ਹੁਣ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਯੂ.ਜੀ.ਸੀ. (ਪੀ.ਐੱਚ.ਡੀ. ਦੇ ਲਈ ਘੱਟੋ-ਘੱਟ ਯੋਗਤਾ ਪ੍ਰਕਿਰਿਆ) ਨਿਯਮਾਵਲੀ 2022 ਦਾ ਨਿਯਮ ਨੰਬਰ 14 ਸਪੱਸ਼ਟ ਤੌਰ ’ਤੇ ਕਹਿੰਦਾ ਹੈ ਕਿ ਉੱਚ ਵਿੱਦਿਅਕ ਸੰਸਥਾਨ ਐੱਮ. ਫਿਲ ਕੋਰਸ ਨਹੀਂ ਕਰਵਾਉਣਗੇ। ਯੂ.ਜੀ.ਸੀ. ਵੱਲੋਂ ਇਸ ਅਧਿਨਿਯਮ ਨੂੰ 7 ਨਵੰਬਰ 2022 ਨੂੰ ਅਧਿਸੂਚਿਤ ਕੀਤੇ ਜਾਣ ਦੇ ਬਾਅਦ ਤੋਂ ਯੂਨੀਵਰਸਿਟੀਜ਼ ਅਤੇ ਡਿਗਰੀ ਕਾਲਜਾਂ ਵਿਚ ਐੱਮ. ਫਿਲ ਡਿਗਰੀ ਕੋਰਸ ’ਤੇ ਰੋਕ ਲਗਾ ਦਿੱਤੀ ਗਈ ਸੀ।
ਕਮਿਸ਼ਨ ਨੇ ਯੂਨੀਵਰਸਿਟੀਜ਼ ਨੂੰ ਅਕਾਦਮਿਕ ਸਾਲ 2023-24 ਦੇ ਲਈ ਕਿਸੇ ਵੀ ਐੱਮ. ਫਿਲ ਪ੍ਰੋਗਰਾਮ ਵਿਚ ਦਾਖਲਾ ਤਤਕਾਲ ਰੋਕ ਦੇਣ ਨੂੰ ਕਿਹਾ ਹੈ। ਯੂ.ਜੀ.ਸੀ. ਨੇ ਨਵੰਬਰ 2022 ਵਿਚ ਐੱਮ. ਫਿਲ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ। ਦੱਸ ਦੇਈਏ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਐੱਮ. ਫਿਲ ਨੂੰ ਸਮਾਪਤ ਕਰ ਦਿਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8