ਸਕੂਲ ਦਾ ਸਮਾਨ ਚੋਰੀ ਕਰਨ ''ਤੇ 2 ਖ਼ਿਲਾਫ ਮਾਮਲਾ ਦਰਜ

Monday, Jul 15, 2024 - 03:30 PM (IST)

ਸਕੂਲ ਦਾ ਸਮਾਨ ਚੋਰੀ ਕਰਨ ''ਤੇ 2 ਖ਼ਿਲਾਫ ਮਾਮਲਾ ਦਰਜ

ਹਰਿਆਣਾ (ਰੱਤੀ) : ਥਾਣਾ ਹਰਿਆਣਾ ਪੁਲਸ ਵਲੋਂ ਸਕੂਲ ਦਾ ਸਮਾਨ ਚੋਰੀ ਕਰਨ 'ਤੇ 2 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਚੌਕੀਦਾਰ ਸ਼ਰਨਜੀਤ ਸਿੰਘ ਪੁੱਤਰ ਪਰਸ਼ੋਤਮ ਸਿੰਘ ਵਾਸੀ ਬੁਲ੍ਹੋਵਾਲ ਨੇ ਦੱਸਿਆ ਕਿ ਉਹ ਤਕਸ਼ਿਲਾ ਸਕੂਲ (ਬਸੀ ਨੌ) ਵਿਖੇ ਚੌਕੀਦਾਰੀ ਦਾ ਕੰਮ ਕਰਦਾ ਹੈ ਅਤੇ 14 ਜੁਲਾਈ ਨੂੰ ਜਦੋਂ ਉਹ ਰੋਟੀ ਖਾ ਕੇ ਸਕੂਲ ਗਿਆ ਤਾਂ 2 ਨੌਜਵਾਨ ਸਕੂਲ ਦਾ ਸਮਾਨ 2 ਲੋਹੇ ਦੇ ਸਟੂਲ, 2 ਲੋਹੇ ਦੀਆਂ ਪੌੜੀਆਂ, 4ਲੋਹੇ ਦੀਆਂ ਕੁਰਸੀਆਂ, ਐਂਗਲ ਚੋਰੀ ਕਰਕੇ ਬਾਹਰ ਰੱਖ ਰਹੇ ਸੀ।

ਉਕਤ ਨੇ ਦੱਸਿਆ ਕਿ ਜਿਨ੍ਹਾਂ 'ਚੋਂ ਸੇਠੀ ਵਾਸੀ ਸਤੋਰ ਫਰਾਰ ਹੋ ਗਿਆ ਅਤੇ ਭੁਪਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਿਸ਼ੀ ਨਗਰ ਥਾਣਾ ਸਿਟੀ ਆਪਣੀ ਐਕਟਿਵਾ ਨੰਬਰ ਪੀ. ਬੀ. 07 ਸੀ. ਏ. 1143 ਸਮੇਤ ਕਾਬੂ ਆ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News