ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ 2 ਕਾਬੂ

06/27/2024 6:16:37 PM

ਹੁਸ਼ਿਆਰਪੁਰ (ਰਾਕੇਸ਼) : ਥਾਣਾ ਸਿਟੀ ਪੁਲਸ ਨੇ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ 2 ਨੂੰ ਕਾਬੂ ਕੀਤਾ ਹੈ। ਏ. ਐੱਸ. ਆਈ. ਗਗਨ ਸਿੰਘ ਸਾਥੀ ਮੁਲਾਜ਼ਮਾਂ ਨਾਲ ਸ਼ਿਮਲਾ ਪਹਾੜੀ ਤੋਂ ਬਹਾਦਰਪੁਰ ਚੌਕ ਤੋਂ ਬਹਾਦੁਰਪੁਰ ਗੇਟ ਰਾਹੀਂ ਊਨਾ ਰੋਡ ਵੱਲ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਗੁਲਮੋਹਰ ਪਾਰਕ ਦੇ ਅੱਗੇ ਗੰਜੇ ਸਕੂਲ ਵੱਲ ਮੁੜਨ ਲੱਗੀ ਤਾਂ ਸਾਹਮਣਿਓਂ ਦੋ ਲੜਕੇ ਪੈਦਲ ਆਉਂਦੇ ਦਿਖਾਈ ਦਿੱਤੇ। ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਜਿਨ੍ਹਾਂ ਨੂੰ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰ ਕੇ ਨਾਂ ਪਤਾ ਪੁੱਛਣ ’ਤੇ ਪਹਿਲੇ ਲੜਕੇ ਨੇ ਆਪਣਾ ਨਾਂ ਮਨਰੇਸ਼ ਉਰਫ ਰਮਨ ਪੁੱਤਰ ਜੀਤ ਸਿੰਘ ਵਾਸੀ ਮਕਾਨ ਨੰ. ਬੀ-1/1027 ਮੋਰੀ ਮੁਹੱਲਾ ਬਹਾਦੁਰਪੁਰ ਤੇ ਦੂਜੇ ਲੜਕੇ ਨੇ ਆਪਣਾ ਨਾਂ ਜਸਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਆਧਰਮੀ ਮੁਹੱਲਾ ਬਹਾਦੁਰਪੁਰ ਥਾਣਾ ਸਿਟੀ ਦੱਸਿਆ। ਤਲਾਸ਼ੀ ਲੈਣ ’ਤੇ ਮਨਰੇਸ਼ ਉਰਫ ਰਮਨ ਕੋਲੋਂ 27 ਗ੍ਰਾਮ ਨਸ਼ੀਲਾ ਪਦਾਰਥ ਤੇ ਜਸਵਿੰਦਰ ਸਿੰਘ ਉਰਫ ਸੋਨੂੰ ਕੋਲੋਂ 37 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Gurminder Singh

Content Editor

Related News