ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜਨਾਨੀ ਦੇ ਕੰਨਾਂ ''ਚੋਂ ਝਪਟੀਆਂ ਸੋਨੇ ਦੀਆਂ ਵਾਲੀਆਂ
Tuesday, Aug 18, 2020 - 04:46 PM (IST)

ਟਾਂਡਾ ਉੜਮੁੜ (ਮੋਮੀ,ਪੰਡਿਤ): ਬੀਤੀ ਸ਼ਾਮ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਪਿੰਡ ਖੱਖਾਂ 'ਚ ਇਕ ਜਨਾਨੀ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਵਾਰਦਾਤ ਬੀਤੀ ਸ਼ਾਮ ਦੀ ਹੈ ਜਦੋਂ ਬਜ਼ੁਰਗ ਜਨਾਨੀ ਗੁਰਦੇਵ ਕੌਰ ਪਤਨੀ ਗੁਰਦੀਪ ਸਿੰਘ ਨਿਵਾਸੀ ਖੱਖਾਂ ਖੱਖ-ਘੁੱਲਾ ਸੜਕ ਤੇ ਜਾ ਰਹੀ ਸੀ ਤਾਂ ਪਿੱਛੋਂ ਆਏ ਦੋ ਝਪਟਮਾਰਾਂ ਨੇ ਗੁਰਦੇਵ ਕੌਰ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਤੇ ਅੱਡਾ ਚੌਲਾਂਗ ਵੱਲ ਫਰਾਰ ਹੋ ਗਏ ਝਪਟਮਾਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।