ਹਨ੍ਹੇਰੇ 'ਚ ਜ਼ਿੰਦਗੀ ਗੁਜ਼ਾਰ ਰਹੇ ਪਰਿਵਾਰਾਂ ਦੀ ਜ਼ਿੰਦਗੀ 'ਚ ਆਵੇਗੀ 'ਰੌਸ਼ਨੀ'

Tuesday, May 25, 2021 - 03:38 PM (IST)

ਹਨ੍ਹੇਰੇ 'ਚ ਜ਼ਿੰਦਗੀ ਗੁਜ਼ਾਰ ਰਹੇ ਪਰਿਵਾਰਾਂ ਦੀ ਜ਼ਿੰਦਗੀ 'ਚ ਆਵੇਗੀ 'ਰੌਸ਼ਨੀ'

ਗੜ੍ਹਸ਼ੰਕਰ (ਸ਼ੋਰੀ): ਇਥੋਂ ਦੇ ਪਿੰਡ ਖਾਨਪੁਰ ਦੇ ਜੰਗਲੀ ਇਲਾਕੇ ਵਿਚ ਰਹਿਣ ਵਾਲੇ ਬੇਹੱਦ ਜ਼ਰੂਰਤਮੰਦ 15 ਪਰਿਵਾਰਾਂ  ਨੂੰ  ਵੱਡੀ ਰਾਹਤ ਦਿੰਦੇ ਹੋਏ ਸਥਾਨਕ ਐੱਸ ਬੀ.ਐੱਸ. ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਸੁਰਿੰਦਰ ਕੌਰ ਬੈਂਸ ਵੱਲੋਂ ਚਾਰ  ਸੋਲਰ ਲਾਈਟਾਂ ਲਵਾ ਕੇ ਦਿੱਤੀਆਂ ਜਾਣਗੀਆਂ।  ਦੱਸਣਾ ਬਣਦਾ ਹੈ ਕਿ  ਬਿਨਾਂ ਬਿਜਲੀ ਅਤੇ ਬਿਨਾਂ ਪਾਣੀ ਤੋਂ ਆਪਣੀ ਜ਼ਿੰਦਗੀ ਪਿਛਲੇ ਇੱਕ ਦਹਾਕੇ ਤੋਂ ਕੱਟ ਰਹੇ ਇਨ੍ਹਾਂ ਪਰਿਵਾਰਾਂ ਦੀ  ਤਰਸਯੋਗ ਹਾਲਤ ਵੱਲ ਕਿਸੇ ਵੀ ਸਿਆਸਤਦਾਨ ਨੇ ਅੱਜ ਤੱਕ ਕੋਈ ਗੌਰ ਨਹੀਂ ਕੀਤਾ।  ਇਨ੍ਹਾਂ ਪਰਿਵਾਰਾਂ ਦੀ ਤਰਸਯੋਗ ਹਾਲਤ ਸਬੰਧੀ ਮੈਡਮ ਬੈਂਸ ਨੂੰ ਕੁਝ ਸਮਾਜ ਸੇਵਕਾਂ ਨੇ ਜਦ ਦੱਸਿਆ ਤਾਂ ਉਨ੍ਹਾਂ ਨੇ ਖ਼ੁਦ ਮੌਕਾ ਜਾ ਕੇ ਦੇਖਿਆ ਅਤੇ ਆਪਣੀ ਨੇਕ ਕਮਾਈ ਵਿਚੋਂ  ਚਾਰ ਸੋਲਰ ਲਾਈਟਾਂ ਬਿਨਾਂ ਦੇਰੀ ਲਗਵਾ ਕੇ ਦੇਣ ਦੀ ਗੱਲ ਕਹੀ। ਮੈਡਮ ਬੈਂਸ ਨੇ ਦੱਸਿਆ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਇੱਥੇ ਸੋਲਰ ਲਾਈਟਾਂ ਲੱਗ ਜਾਣਗੀਆਂ। 

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)

ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨਾਲ ਖ਼ਾਸ ਕਰਕੇ ਬੱਚਿਆਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੂੰ ਪੜ੍ਹਨ ਵਾਸਤੇ ਪ੍ਰੇਰਿਤ ਕੀਤਾ ਅਤੇ ਪੜ੍ਹਾਈ ਲਈ ਹਰ ਪ੍ਰਕਾਰ ਦੀ ਸਹਾਇਤਾ ਲਈ ਪੇਸ਼ਕਸ਼ ਵੀ ਕੀਤੀ। ਦੱਸਣਯੋਗ ਹੈ ਕਿ ਜਿਸ ਇਲਾਕੇ ਵਿਚ ਇਹ ਪਰਿਵਾਰ ਰਹਿੰਦੇ ਹਨ ਉੱਥੇ ਲਈ ਜਾਣ ਲਈ ਕੋਈ ਪੱਕਾ ਰਾਹ ਨਹੀਂ ਹੈ, ਨਾ ਲਾਈਟ ਦਾ ਪ੍ਰਬੰਧ ਹੈ  ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ।  ਇਹ ਲੋਕ ਆਪਣੀ ਪੀਣ ਵਾਲੇ ਪਾਣੀ ਦੀ ਪੂਰਤੀ ਪਿਛਲੇ ਦਸ ਸਾਲਾਂ ਤੋਂ ਟੈਂਕਰਾਂ ਰਾਹੀਂ ਕਰ ਰਹੇ ਹਨ।  ਢੋਲ ਵਜਾ ਕੇ ਇਹ ਪਰਿਵਾਰ ਆਪਣੀ ਜ਼ਿੰਦਗੀ ਦੀ ਗੁਜ਼ਰ ਬਸਰ ਚਲਾਉਂਦੇ ਹਨ ਪਰ ਲੌਕ ਡਾਊਨ ਕਾਰਨ ਇਨ੍ਹਾਂ ਦਾ ਰੁਜ਼ਗਾਰ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ।  ਸਰਕਾਰਾਂ ਵੱਲੋਂ ਅੱਜ ਤਕ ਇਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਰਾਸ਼ਨ ਸਮੱਗਰੀ ਦੇ ਰੂਪ ਵਿੱਚ ਕੋਈ ਸਹਾਇਤਾ ਨਹੀਂ ਦਿੱਤੀ ਗਈ। ਜ਼ਰੂਰਤ ਹੈ ਕਿ ਸਰਕਾਰ ਅਤੇ ਸਮਾਜ ਸੇਵਕ ਇਨ੍ਹਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਦੋ ਵਕਤ ਦੀ  ਭਰ ਪੇਟ ਖਾਣਾ ਇਨ੍ਹਾਂ ਨੂੰ ਮਿਲ ਸਕੇ। 

ਇਹ ਵੀ ਪੜ੍ਹੋ: ਵਿਧਾਇਕ ਰਾਜਾ ਵੜਿੰਗ ਨੇ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਜਦ ਲਾਕਡਾਊਨ ਲੱਗਾ ਸੀ ਤਦ ਇਨ੍ਹਾਂ ਦੀ ਮਦਦ ਲਈ ਗੜ੍ਹਸ਼ੰਕਰ ਤੋਂ ਨਗਰ ਕੌਂਸਲ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ, ਸੁਖਬੀਰ ਗੈਸ ਏਜੰਸੀ ਤੋਂ ਸੁਖਬੀਰ ਸਿੰਘ ਗੜ੍ਹਦੀਵਾਲਾ, ਉੱਘੇ ਸਮਾਜ ਸੇਵਕ ਮਰਹੂਮ ਕੁਲਦੀਪ ਰਾਣਾ ਅਤੇ  ਕੈਨੇਡਾ ਵਾਸੀ ਚਰਨਜੀਤ ਸਿੰਘ ਦੇਨੋਵਾਲ ਖੁਰਦ  ਆਪਣੇ ਹੱਥੀਂ ਰਾਸ਼ਨ ਦੀ ਸੇਵਾ ਕਰਕੇ ਗਏ ਸਨ।

ਇਹ ਵੀ ਪੜ੍ਹੋ:  ਹੁਣ ਜਲੰਧਰ ਦੇ ਇਸ ਮਸ਼ਹੂਰ ਇਲਾਕੇ ਦੀ ਮੈਡੀਕਲ ਏਜੰਸੀ ’ਚ ਛਾਪੇਮਾਰੀ, ਗੈਰ-ਕਾਨੂੰਨੀ ਦਵਾਈਆਂ ਬਰਾਮਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News