ਸਿੱਖਿਆ ਬੱਚੇ ਦਾ ਮੁੱਢਲਾ ਅਧਿਕਾਰ : ‘ਆਓ ਆਪਣੀ ਸਪੇਸ ਲੱਭੀਏ’

05/28/2020 1:18:23 PM

ਸਭ ਜਾਣਦੇ ਹਨ ਕਿ ਸਿੱਖਿਆ ਬੱਚੇ ਦਾ ਮੁੱਢਲਾ ਅਧਿਕਾਰ ਹੈ। ਇਹ ਬੱਚੇ ਨੂੰ ਉਦੋਂ ਹੀ ਮਿਲੇਗੀ, ਜਦੋਂ ਉਸਦੇ ਅਧਿਆਪਕ ਨੇ ਠਾਣ ਲਿਆ। ਅਧਿਆਪਕ ਬਣਨਾ ਜਿੰਨਾਂ ਸੌਖਾ ਲਗਦਾ ਹੈ, ਬਣਦੀ ਜ਼ਿੰਮੇਵਾਰੀ ਨਿਭਾਉਂਣ ਲਈ ਸੰਜੀਦਗੀ, ਸੰਜਮਤਾ ਅਤੇ ਪ੍ਰਤੀਬੱਧਤਾ ਵਰਗੇ ਗੁਣਾਂ ਨੂੰ ਦਰਸਾਉਂਦੇ ਸ਼ਬਦਾਂ ਦੀ ਪਰਿਭਾਸ਼ਾ ਨੂੰ ਸਮਝਣਾ ਉੱਨਾ ਹੀ ਔਖਾ ਕਾਰਜ ਹੈ। ਮਹਾਨ ਗਰੀਕ ਫ਼ਿਲਾਸਫ਼ਰ ਅਰਸਤੂ ਦਾ ਵਿਚਾਰ ਸੀ ਕਿ ਅਧਿਆਪਕ ਬੱਚੇ ਦੀ ਭਟਕਣਾ ਨੂੰ ਦੂਰ ਕਰ ਉਹਨੂੰ ਨਵੀਆਂ ਰਾਹਾਂ ਦਾ ਪਾਂਧੀ ਬਣਾ ਸਕਦਾ ਹੈ। ਬੱਚੇ ਨੂੰ ਬੱਚੇ ਵਾਂਗ ਬਣ ਕੇ ਤੋਰਨਾਂ, ਉਸਦੇ ਅੰਦਰ ਲੁਕੇ ਵਿਲੱਖਣ ਗੁਣਾਂ ਨੂੰ ਕੁਰੇਦ ਕੇ ਬਾਹਰ ਕੱਢਣਾ ਬਿਲਕੁਲ ਉਵੇਂ ਹੈ, ਜਿਵੇਂ ਉਬੜਖਾਬੜ ਪੱਥਰ ਦੇ ਟੁਕੜੇ ਨੂੰ ਛੈਣੀ, ਹਥੌੜੀ ਨਾਲ ਸੁੰਦਰ ਮੂਰਤੀ ਦਾ ਰੂਪ ਦੇਣਾ।

ਸਰਕਾਰੀ ਸਕੂਲਾਂ ਵਿੱਚ ਔਖੇ ਟੈਸਟ ਪਾਸ ਕਰਕੇ ਆਏ ਗਿਆਨ ਦੇ ਮਹਾਰਥੀਆਂ ਦੀ ਕਮੀ ਨਹੀਂ ਹੈ। ਉਹ ਆਪਣੇ ਹੁਨਰ ਦੇ ਨਾਲ ਅਸੰਭਵ ਨੂੰ ਸੰਭਵ ਬਣਾਉਂਣ ਲਈ ਪੂਰੀ ਦ੍ਰਿੜਤਾ ਤੇ ਸ਼ਿੱਦਤ ਨਾਲ ਡਟੇ ਹੋਏ ਹਨ। ਸਿੱਖਿਆ ਵਿਭਾਗ ਦੇ ਮੌਜੂਦਾ ਯਤਨਾਂ ਨੇ ਬੱਚਿਆਂ ਦੇ ਨਾਲ -ਨਾਲ ਗੁਣੀ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਂਣ ਲਈ ਪ੍ਰੇਰਿਆ ਹੈ। ਸਕੂਲਾਂ ਨੂੰ ਸੋਹਣਾ ਬਣਾਉਂਣ ਦੇ ਨਾਲ-ਨਾਲ ਬੱਚਿਆਂ ਨੂੰ ਵੀ ਜਿਹਨੀ ਸੁਹੱਪਣ ਦੀ ਮੁਹਾਰਤ ਦੇਣ ਲਈ ਉਚੇਚੇ ਯਤਨ ਹੋਏ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਨਾਲ ਸਕੂਲਾਂ ਦਾ ਚਿਹਰਾ ਮੁਹਰਾ ਸੰਵਰਿਆ, ਲਾਈਬੇ੍ਰੀ ਵਿੱਚ ਰੌਣਕਾਂ ਵਧਣ ਲੱਗੀਆਂ। ਸਿੱਖਿਆਦਾਇਕ ਪਾਰਕਾਂ ਦੀਆਂ ਉਸਾਰੀਆਂ ਹੋਈਆਂ, ਜੋ ਜਗਿਆਸੂ ਬੱਚੇ ਨੂੰ ਹਰ ਵੇਲੇ ਟੋਂਹਦੇ ਰਹਿੰਦੇ ਹਨ। ਵਿਭਾਗ ਨੇ ਅਜਿਹੇ ਮਿਹਨਤ ਦੇ ਸਿਰਨਾਂਵਿਆਂ ਨੂੰ ਸਿਜ਼ਦਾ ਕਰਨ ਲਈ ਯਤਨ ਆਰੰਭੇ ਹਨ।

ਪੜ੍ਹੋ ਇਹ ਵੀ - ਵਿਰਸੇ ਤੇ ਕੁਦਰਤ ਦਾ ਕਲਾਕਾਰ ਖੁਸ਼ਪ੍ਰੀਤ ਸਿੰਘ ਕਾਉਣੀ ਤਾਲਾਬੰਦੀ ਦੇ ਸਦਉਪਯੋਗ ਦੀ ਬਣਿਆ ਮਿਸਾਲ

ਪੜ੍ਹੋ ਇਹ ਵੀ - ‘ਜਗਬਾਣੀ ਸੈਰ ਸਪਾਟਾ ਵਿਸ਼ੇਸ਼’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਸੋਸ਼ਲ ਮੀਡੀਆ ਨੇ ਪੂਰੇ ਵਿਸ਼ਵ ਨੂੰ ਸੁੰਗੇੜਿਆ ਹੈ। ਕੋਈ ਵੀ ਜਾਣਕਾਰੀ ਉਂਗਣ ਦੀ ਦੱਬ ਲੱਗਣ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਨੋਟਿਸ ਬੋਰਡ ਦੇ ਲੱਗ ਜਾਂਦੀ ਹੈ। ਇਸ ਦੀ ਸੁਯੋਗ ਵਰਤੋਂ ਕਈਆਂ ਨੂੰ ਸੁਜੱਗ ਕਰਨ ਦੇ ਨਾਲ-ਨਾਲ ਸਿੱਖਣ ਸਿਖਾਉਂਣ ਦੀ ਪ੍ਰਕਿਰਿਆ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੀ ਹੈ। ਸਿੱਖਿਆ ਵਿਭਾਗ ਪੰਜਾਬ ਨੇ ਫੇਸਬੁੱਕ ਤੇ ‘ਐਕਟੀਵਿਟੀਜ਼ ਸਕੂਲ ਐਜ਼ੂਕੇਸ਼ਨ ਪੰਜਾਬ’ ਨਾਂ ਦਾ ਇੱਕ ਪੇਜ਼ ਬਣਾ ਕੇ ਸਿੱਖਿਆ ਵਿਭਾਗ ਦੀਆਂ ਮਾਣਮੱਤੀਆਂ ਹਸਤੀਆਂ ਨੂੰ ਰੂਬਰੂ ਕਰਵਾਉਂਣ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਿਰਜਣਾਤਮਿਕ ਪੱਖ ਨੂੰ ਉਭਾਰਨ ਦਾ ਬੀੜਾ ਚੁੱਕਿਆ ਹੈ।

ਬਿਨ੍ਹਾਂ ਪੰਨੇ ਪਲਟਿਆਂ ਇਸ ਇੱਕ ਅਮੁੱਕ ਪੇਜ਼ ’ਤੇ ਹੀ ਸਿਰੜ ਅਤੇ ਮਿਹਨਤੀ ਹੱਥਾਂ ਦੀ ਇਬਾਰਤ ਲਿਖੀ ਜਾਵੇਗੀ। ਇਹ ਚਾਨਣਮੁਨਾਰਿਆਂ ਦੀ ਸਪੇਸ ਹੈ। ਇੱਥੇ ਆਉਂਣ ਲਈ ‘ਖਾਸ’ ਬਣਨ ਦੀ ਲੋੜ ਨਹੀਂ ਸਗੋਂ ਤੁਹਾਡੇ ਕੰਮ ਬੋਲਣੇ ਚਾਹੀਦੇ ਹਨ।

ਇੱਥੇ ਵਿਲੱਖਣਤਾ ਇਹ ਹੈ ਕਿ ਵਿਭਾਗ ਦੇ ਆਹਲਾ ਅਫਸਰ ਆਪ ਮਾਈਕ ਫੜ ਕੇ ਇਨ੍ਹਾਂ ਸ਼ਖਸਾਂ ਦੁਆਰਾ ਪਾਈਆਂ ਲੀਹਾਂ ਦੀ ਨਿਸ਼ਾਨਦੇਹੀ ਕਰ ਰਹੇ ਹਨ। ਰਾਜ ਪੱਧਰ ’ਤੇ ਹੋਏ ਚੰਗੇ ਕੰਮਾਂ ਨੂੰ ਇੱਕ ਜਗ੍ਹਾ ਪਲੋਸ ਕੇ ਪੇਸ਼ ਕਰਨ ਨਾਲ ਕਈ ਜਗਿਆਸੂਆਂ ਨੂੰ ਨਵੀਂ ਸੇਧ ਮਿਲੇਗੀ। ਨਿਠ ਕੇ ਕੰਮ ਕਰਨ ਵਾਲਿਆਂ ਦੇ ਕੰਮ ਵਿੱਚ ਨਿਖਾਰ ਆਏਗਾ। ਇਹ ਪਲੇਟਫਾਰਮ ਸਿੱਖਿਆ ਖੇਤਰ ਦੀਆਂ ਸਮਰਪਿਤ ਹਸਤੀਆਂ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਵਿਭਾਗ ਦੇ ਦਾਇਰੇ ਨੂੰ ਮੋਕਲਾ ਕਰਨ ਵਾਲਾ ਸਾਬਿਤ ਹੋਵੇਗਾ ਅਤੇ ਅਜੇ ਵੀ ਸਰਕਾਰੀ ਸਕੂਲਾਂ ਵਿੱਚ ਕੰਮ ਨਾਂ ਹੋਣ ਦੀਆਂ ਗੱਲਾਂ ਚੁਸਕੀਆਂ ਲੈ ਕੇ ਕਰਨ ਵਾਲਿਆਂ ਦੀਆਂ ਅੱਖਾਂ ਖੋਲੇਗਾ।

ਪੜ੍ਹੋ ਇਹ ਵੀ - ਨਵੀਂ ਖੋਜ : ਲਾਗ ਲੱਗਣ ਤੋਂ 11 ਦਿਨ ਬਾਅਦ ਮਰੀਜ਼ ਨਹੀਂ ਫੈਲਾ ਸਕਦਾ ਕੋਰੋਨਾ (ਵੀਡੀਓ)

ਪੜ੍ਹੋ ਇਹ ਵੀ - ‘ਐਸਿਡਿਟੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖੇ, ਹੋਣਗੇ ਲਾਹੇਵੰਦ ਸਿੱਧ

PunjabKesari

ਆਓ ਸਾਰੇ ਮਿਲ ਕੇ ਆਪਣੇ ਹਮਰਾਹੀਆਂ ਦੁਆਰਾ ਕੀਤੇ ਕੰਮਾਂ ਨੂੰ ਜਾਣ ਕੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਹੌਸਲਾ-ਅਫ਼ਜ਼ਾਈ ਕਰੀਏ ਤੇ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੇ ਕਰਕੇ ਸਰਕਾਰੀ ਸਕੂਲਾਂ ਦਾ ਦਾਇਰਾ ਵਧਾਉਂਣ ਦਾ ਯਤਨ ਕਰੀਏ।

ਅਮਨਪ੍ਰੀਤ ਪਰਮ ਸਹੋਤਾ, ਸਾਇੰਸ ਮਾਸਟਰ,
ਸਹਸ ਜੁਝਾਰ ਚਠਿਆਲ, ਹੁਸ਼ਿਆਰਪੁਰ
94171 24201


rajwinder kaur

Content Editor

Related News