ਇਕ ਹਫ਼ਤੇ ਬਾਅਦ ਟੇਰਕੀਆਣਾ ਨਹਿਰ ''ਚੋਂ ਮਿਲੀ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ

Tuesday, Sep 13, 2022 - 01:56 PM (IST)

ਇਕ ਹਫ਼ਤੇ ਬਾਅਦ ਟੇਰਕੀਆਣਾ ਨਹਿਰ ''ਚੋਂ ਮਿਲੀ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਟਾਂਡਾ ਨੇੜਲੇ ਪਿੰਡ ਬੋਲੇਵਾਲ ਨਾਲ ਸਬੰਧਤ ਲਾਪਤਾ ਹੋਏ 23 ਸਾਲਾ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਸਵ. ਹਰਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਕਰੀਬ ਇਕ ਹਫ਼ਤੇ ਬਾਅਦ ਮੁਕੇਰੀਆਂ ਹਾਈਡਲ ਨਹਿਰ ਨਾਲ ਲੱਗਦੀ ਟੇਰਕੀਆਣਾ ਆਣੇ ਕੋਲ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਵਿਕਾਸ ਕੰਮਾਂ 'ਚ ਤੇਜ਼ੀ ਲਿਆਉਣ ਸਬੰਧੀ ਵਿਧਾਇਕ ਕੋਟਲੀ ਨੇ ਸਰਪੰਚਾਂ ਨਾਲ ਕੀਤੀ ਮੁਲਾਕਾਤ

ਜ਼ਿਕਰਯੋਗ ਹੈ ਕਿ 6 ਸਤੰਬਰ ਤੋਂ ਹੋਏ ਲਾਪਤਾ ਹੋਏ ਨੌਜਵਾਨ ਦਾ ਸਕੂਟਰ, ਮੋਬਾਈਲ ਅਤੇ ਚੱਪਲਾਂ ਕੁੱਝ ਦਿਨ ਪਹਿਲਾਂ ਹੀ ਮੁਕੇਰੀਆਂ ਹਾਈਡਲ ਨਜ਼ਦੀਕ ਮਿਲੀਆਂ ਸਨ ਜਿਸ ਤੋਂ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਉਕਤ ਨੌਜਵਾਨ ਮੁਕੇਰੀਆਂ ਨਹਿਰ ਵਿਚ ਲਾਪਤਾ ਹੋ ਗਿਆ ਹੈ। ਉਸ ਦਿਨ ਤੋਂ ਹੀ ਪ੍ਰਸ਼ਾਸਨ ਅਤੇ ਪਰਿਵਾਰ ਵੱਲੋਂ ਲਖਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ  ਅਤੇ ਅੱਜ ਉਸ ਦੀ ਮ੍ਰਿਤਕ ਦੇਹ ਮਿਲਣ ਉਪਰੰਤ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਟੁੱਟ ਪਿਆ ਹੈ।


author

Anuradha

Content Editor

Related News