ਕਰਕ ਰਾਸ਼ੀ ਵਾਲਿਆਂ ਦੇ ਸ਼ਤਰੂ ਵੀ ਤੇਜ਼ਹੀਣ ਰਹਿਣਗੇ, ਦੇਖੋ ਆਪਣੀ ਰਾਸ਼ੀ
Tuesday, Nov 18, 2025 - 03:58 AM (IST)
ਮੇਖ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਸੰਬੰਧਾਂ ’ਚ ਮਿਠਾਸ-ਤਾਲਮੇਲ ਰਹੇਗਾ।
ਬ੍ਰਿਖ : ਸ਼ਤਰੂ ਨੁਕਸਾਨ ਪਹੁੰਚਾਉਣ ਲਈ ਹੱਥੋਂ ਕੋਈ ਮੌਕਾ ਨਾ ਜਾਣ ਦੇਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾ ਕੇ ਰੱਖਣਾ ਸਹੀ ਰਹੇਗਾ, ਸਫਰ ਟਾਲ ਦਿਓ।
ਮਿਥੁਨ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਤਾਲਮੇਲ ਰੱਖੇਗੀ, ਸੰਤਾਨ ਦਾ ਸਹਿਯੋਗ ਆਪ ਨੂੰ ਆਪਣੇ ਕਿਸੇ ਪ੍ਰੋਗਰਾਮ ਨੂੰ ਸੁਲਝਾਉਣ ’ਚ ਹੈਲਪਫੁੱਲ ਹੋਵੇਗਾ।
ਕਰਕ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਵੀ ਤੇਜ਼ਹੀਣ ਰਹਿਣਗੇ।
ਸਿੰਘ :ਵੱਡੇ ਲੋਕਾਂ ਅਤੇ ਸੱਜਣ-ਮਿੱਤਰਾਂ ਦਾ ਰੁਖ ਆਪ ਦੇ ਪ੍ਰਤੀ ਬੜਾ ਸਾਫਟ ਹਮਦਰਦਾਨਾ ਰਹੇਗਾ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਕੰਨਿਆ : ਟੀਚਿੰਗ, ਕੋਚਿੰਗ, ਲਿਕਰ, ਟੂਰਿਜ਼ਮ, ਕੰਸਲਟੈਂਸੀ, ਪਬਲੀਸ਼ਿੰਗ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਭਰਪੂਰ ਲਾਭ ਮਿਲੇਗਾ।
ਤੁਲਾ :ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤਬੀਅਤ ’ਚ ਜ਼ਿੰਦਾਦਿਲੀ ਰਹੇਗੀ, ਜਿਹੜੇ ਕੰਮਾਂ ਲਈ ਕੋਸ਼ਿਸ਼ ਕਰੋਗੇ, ਉਸ ’ਚ ਸਫਲਤਾ ਮਿਲੇਗੀ।
ਬ੍ਰਿਸ਼ਚਕ : ਖਰਚਿਆਂ ਦਾ ਜ਼ੋਰ ਪਰ ਜ਼ਿਆਦਾਤਰ ਖਰਚ ਜਾਇਜ਼ ਕੰਮਾਂ ’ਤੇ ਹੋਵੇਗਾ, ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਹੀ ਕਰੋ।
ਧਨ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ-ਪਲਾਨਿੰਗ-ਪ੍ਰੋਗਰਾਮਿੰਗ ਲਾਭ ਦੇਵੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।
ਮਕਰ : ਰਾਜਕੀਯ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਮਿਹਰਬਾਨ-ਸਾਫਟ ਅਤੇ ਸੁਪਰੋਟਿਵ ਰਹਿਣਗੇ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਕੁੰਭ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ, ਇਰਾਦਿਆਂ ’ਚ ਮਜ਼ਬੂਤੀ ਮਨੋਬਲ ਵੀ ਹਾਈ ਬਣਿਆ ਰਹੇਗਾ।
ਮੀਨ : ਸਿਤਾਰਾ ਸਿਹਤ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਸਹੀ ਰਹੇਗਾ, ਨੁਕਸਾਨ ਦਾ ਵੀ ਡਰ।
18 ਨਵੰਬਰ 2025, ਮੰਗਲਵਾਰ
ਮੱਘਰ ਵਦੀ ਤਿੱਥੀ ਤਰੋਦਸ਼ੀ (ਸਵੇਰੇ 7.13 ਤੱਕ) ਅਤੇ ਮਗਰੋਂ ਤਿੱਥੀ ਚੌਦਸ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਤੁਲਾ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 27 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲ ਅੱਵਲ, ਤਰੀਕ : 26, ਸੂਰਜ ਉਦੇ ਸਵੇਰੇ 7.02 ਵਜੇ, ਸੂਰਜ ਅਸਤ : ਸ਼ਾਮ 5.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸਵਾਤੀ (ਪੂਰਾ ਦਿਨ ਰਾਤ ਤੱਕ) ਅਤੇ ਮਗਰੋਂ ਨਕਸ਼ੱਤਰ ਸੋਭਾਗਿਆ ਯੋਗ :ਪ੍ਰਿਤੀ (ਸਵੇਰੇ 7.23 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ), ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ-ਰਾਤ) ਅਤੇ ਮਗਰੋਂ ਭੱਦਰਾ ਰਹੇਗੀ। ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼ਿਵਰਾਤਰੀ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
