ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਦੇਖੋ ਆਪਣੀ ਰਾਸ਼ੀ ਦਾ ਹਾਲ
Friday, Nov 14, 2025 - 04:51 AM (IST)
ਮੇਖ : ਸੰਤਾਨ ਦੇ ਰੁਖ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜ਼ਰੂਰੀ ਨਹੀਂ ਕਿ ਉਹ ਆਪ ਦੀ ਸੋਚ ਨਾਲ ਸਹਿਮਤ ਹੋਵੇਗੀ।
ਬ੍ਰਿਖ : ਜ਼ਮੀਨੀ ਕੰਮ ਨਾਲ ਜੁੜਿਆ ਕੋਈ ਵੀ ਯਤਨ ਹਲਕੇ ਯਤਨ ਨਾਲ ਕਰਨ ’ਤੇ ਮਨਮਰਜ਼ੀ ਦਾ ਨਤੀਜਾ ਨਾ ਮਿਲ ਸਕੇਗਾ, ਵੈਸੇ ਸ਼ਤਰੂ ਕਮਜ਼ੋਰ ਰਹਿਣਗੇ।
ਮਿਥੁਨ : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ, ਆਪ ਦੀ ਲਤ ਖਿੱਚਦੇ ਅਤੇ ਆਪ ਲਈ ਕੋਈ ਨਾ ਕੋਈ ਪ੍ਰਾਬਲਮ ਪੇਸ਼ ਕਰਦੇ ਨਜ਼ਰ ਆਉਣਗੇ।
ਕਰਕ : ਆਮਦਨ ਲਈ ਸਿਤਾਰਾ ਚੰਗਾ ਤਾਂ ਹੈ ਪਰ ਭੱਜਦੌੜ ਦੇ ਮੁਤਾਬਿਕ ਨਤੀਜਾ ਨਾ ਮਿਲੇਗਾ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਰਹਿਣਗੇ।
ਸਿੰਘ : ਕਾਰੋਬਾਰੀ ਦਸ਼ਾ ਚੰਗੀ ਪਰ ਭੱਜਦੌੜ ਕਰਨੀ ਜ਼ਰੂਰੀ ਪਰ ਮਨ ਅਤੇ ਸੋਚ ’ਤੇ ਨੈਗੇਟਿਵਿਟੀ ਹਾਵੀ ਰਹੇਗੀ, ਇਸ ਲਈ ਅਹਿਤਿਆਤ ਵਰਤੋਂ।
ਕੰਨਿਆ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਨਾ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਅਹਿਤਿਆਤ ਰੱਖੋ।
ਤੁਲਾ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਵੀ ਚੰਗਾ ਲਾਭ ਦੇਵੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਬ੍ਰਿਸ਼ਚਕ : ਸਰਕਾਰੀ ਕੰਮਾਂ ਲਈ ਆਪ ਦੀ ਕੋਸ਼ਿਸ਼ ਜ਼ਿਆਦਾ ਫੇਵਰੇਵਲ ਨਤੀਜਾ ਨਾ ਦੇਵੇਗੀ, ਇਸ ਲਈ ਕਿਸੇ ਇੰਪੋਰਟੈਂਟ ਕੰਮ ਲਈ ਯਤਨ ਹੀ ਨਾ ਕਰੋ।
ਧਨੁ : ਸਿਤਾਰਾ ਰੁਕਾਵਟਾਂ ਮੁਸ਼ਕਿਲਾਂ ਵਾਲਾ ਹੈ, ਇਸ ਲਈ ਅਨਮੰਨੇ ਮਨ ਨਾਲ ਕੋਈ ਵੀ ਯਤਨ ਨਾ ਕਰੋ, ਘਟੀਆ ਸਾਥੀ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਮਕਰ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਕਿਸੇ ਦੇ ਝਾਂਸੇ ’ਚ ਵੀ ਫ਼ਸਣ ਤੋਂ ਬਚੋ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼-ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਪ੍ਰੇਸ਼ਾਨੀ ਰਹੇਗੀ।
ਮੀਨ : ਡਰੇ-ਡਰੇ ਮਨ ਅਤੇ ਕਮਜ਼ੋਰ ਮਨੋਬਲ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚੋਗੇ, ਪੈਰ ਫ਼ਿਸਲਣ ਦਾ ਵੀ ਡਰ ਰਹੇਗਾ।
14 ਨਵੰਬਰ 2025, ਸ਼ੁੱਕਰਵਾਰ
ਮੱਘਰ ਵਦੀ ਤਿੱਥੀ ਦਸਮੀ (14-15 ਮੱਧ ਰਾਤ 12.50 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਸਿੰਘ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 23 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲ ਅੱਵਲ, ਤਰੀਕ : 22, ਸੂਰਜ ਉਦੇ ਸਵੇਰੇ 6.58 ਵਜੇ, ਸੂਰਜ ਅਸਤ : ਸ਼ਾਮ 5.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (ਰਾਤ 9.21 ਤਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਵੈਧ੍ਰਿਤੀ(14 ਨਵੰਬਰ ਦਿਨ ਰਾਤ ਅਤੇ ਅਗਲੇ ਦਿਨ (15 ਨਵੰਬਰ) ਸਵੇਰੇ 6.26 ਤੱਕ), ਚੰਦਰਮਾ : ਸਿੰਘ ਰਾਸ਼ੀ ’ਤੇ (14-15 ਮੱਧ ਰਾਤ 3.52 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਦੁਪਹਿਰ 12.13 ਤੋਂ ਲੈ ਕੇ 14-15 ਮੱਧ ਰਾਤ 12.50 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਜਵਾਹਰ ਲਾਲ ਨਹਿਰੂ ਜਨਮ ਦਿਨ, ਸ਼੍ਰੀ ਮਹਾਵੀਰ ਦੀਕਸ਼ਾ ਦਿਵਸ (ਜੈਨ)।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
