ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਦੇਖੋ ਆਪਣੀ ਰਾਸ਼ੀ

Thursday, Nov 13, 2025 - 03:21 AM (IST)

ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਦੇਖੋ ਆਪਣੀ ਰਾਸ਼ੀ

ਮੇਖ : ਮਜ਼ਬੂਤ ਸਿਤਾਰਾ ਆਪ ਨੂੰ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਹੈਲਪਫੁਲ ਹੋਵੇਗਾ, ਤਬੀਅਤ ’ਚ ਤੇਜ਼ੀ ਅਤੇ ਜ਼ਿੰਦਾਦਿਲੀ ਬਣੀ ਰਹੇਗੀ।
ਬ੍ਰਿਖ : ਅਦਾਲਤੀ ਕੰਮਾਂ ਲਈ ਸਿਤਾਰਾ ਬੇਸ਼ਕ ਚੰਗਾ ਹੈ ਤਾਂ ਵੀ ਪੂਰਾ ਜ਼ੋਰ ਲਗਾਉਣਾ ਸਹੀ ਰਹੇਗਾ, ਵੈਸੇ ਜਨਰਲ ਹਾਲਾਤ ਵੀ ਠੀਕ-ਠਾਕ ਬਣੇ ਰਹਿਣਗੇ।
ਮਿਥੁਨ : ਮਿੱਤਰ ਅਤੇ ਕੰਮਕਾਜੀ ਸਾਥੀ ਆਪ ਨਾਲ ਤਾਂ ਖੜ੍ਹੇ ਹੋ ਸਕਦੇ ਹਨ ਪਰ ਆਪ ਨੂੰ ਉਸ ਦਾ ਪਿੱਛਾ ਜ਼ਿਆਦਾ ਕਰਨਾ ਪਵੇਗਾ।
ਕਰਕ : ਕਾਰੋਬਾਰੀ ਕੰਮਾਂ ਲਈ ਸਿਤਾਰਾ ਬੇਸ਼ਕ ਚੰਗਾ ਤਾਂ ਹੈ ਪਰ ਆਪ ਨੰੂ ਜ਼ਿਆਦਾ ਧਿਆਨ, ਅਟੈਂਸ਼ਨ ਦੇਣੀ ਹੋਵੇਗੀ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਹੈ।
ਸਿੰਘ : ਵਪਾਰਕ ਅਤੇ ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ, ਵੈਸੇ ਆਪ ਹਿੰਮਤੀ -ਉਤਸ਼ਾਹੀ ਰਹੋਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੰਨਿਆ  : ਧਿਆਨ ਰੱਖੋ ਕਿ ਉਲਝਣਾਂ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰੰਮ ਉਖੜ-ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ, ਸਫਰ ਵੀ ਟਾਲ ਦਿਓ।
ਤੁਲਾ : ਸਿਤਾਰਾ ਵਪਾਰ ਕਾਰੋਬਾਰੀ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਵੈਸੇ ਵੀ ਕਾਰੋਬਾਰੀ ਟੂਰਿੰਗ ਲਾਭ ਵਾਲੀ ਰਹੇਗੀ।
ਬ੍ਰਿਸ਼ਚਕ : ਸਰਕਾਰੀ ਕੰਮਾਂ ਲਈ ਭੱਜਦੌੜ ਦਾ ਚੰਗਾ ਨਤੀਜਾ ਲੈਣ ਲਈ ਆਪ ਨੂੰ ਜ਼ਿਆਦਾ ਮਿਹਨਤ ਅਤੇ ਕੋਸ਼ਿਸ਼ ਕਰਨੀ ਪਵੇਗੀ।
ਧਨ : ਜਨਰਲ ਸਿਤਾਰਾ ਆਪ ਨੂੰ ਐਕਟਿਵ ਤਾਂ ਰੱਖੇਗਾ ਪਰ ਨਤੀਜਾ ਸ਼ਾਇਦ ਉਮੀਦ ਮੁਤਾਬਕ ਨਾ ਮਿਲੇਗਾ, ਵੈਸੇ ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋਂ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨੀ ਸਹੀ ਰਹੇਗੀ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਮਨ ਅਸ਼ਾਂਤ ਅਪਸੈੱਟ-ਡਿਸਟਰਬ ਜਿਹਾ ਰਹੇਗਾ, ਸਫਰ ਵੀ ਨਾ ਕਰੋ।
ਮੀਨ : ਸ਼ਤਰੂ ਨਾ ਤਾਂ ਆਪ ਨੂੰ ਪ੍ਰੇਸ਼ਾਨ ਕਰ ਸਕਣਗੇ ਅਤੇ ਨਾ ਹੀ ਨੁਕਸਾਨ ਪਹੁੰਚਾ ਸਕਣਗੇ ਪਰ ਮਨ ਕਿਸੇ ਨਾ ਕਿਸੇ ਅਨਜਾਣੀ ਪ੍ਰੇਸ਼ਾਨੀ ’ਚ ਗ੍ਰਸਤ ਰਹੇਗਾ।

13 ਨਵੰਬਰ 2025, ਵੀਰਵਾਰ
ਮੱਘਰ ਵਦੀ ਤਿੱਥੀ ਨੌਮੀ (ਰਾਤ 11.35 ਤਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ      ਤੁਲਾ ’ਚ 
ਚੰਦਰਮਾ   ਸਿੰਘ ’ਚ 
ਮੰਗਲ    ਬ੍ਰਿਸ਼ਚਕ ’ਚ
 ਬੁੱਧ      ਬ੍ਰਿਸ਼ਚਕ ’ਚ 
 ਗੁਰੂ      ਕਰਕ ’ਚ 
 ਸ਼ੁੱਕਰ    ਤੁਲਾ  ’ਚ 
 ਸ਼ਨੀ     ਮੀਨ ’ਚ
 ਰਾਹੂ     ਕੁੰਭ ’ਚ                                                     
 ਕੇਤੂ     ਸਿੰਘ ’ਚ
  
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 22 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲ ਅੱਵਲ, ਤਰੀਕ : 21, ਸੂਰਜ ਉਦੇ ਸਵੇਰੇ 6.57 ਵਜੇ, ਸੂਰਜ ਅਸਤ : ਸ਼ਾਮ 5.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (ਸ਼ਾਮ 7.38 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਬ੍ਰਹਮ (ਸਵੇਰੇ 6.58 ਤਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 7.38 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ  ਡੇਢ ਤੋਂ ਿਤੰਨ ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਮਹਾਰਾਜਾ ਰਣਜੀਤ ਸਿੰਘ ਜਨਮ ਦਿਨ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News