ਇਨ੍ਹਾਂ 4 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ ! ਰੁਕਾਵਟਾਂ ਹੋਣਗੀਆਂ ਦੂਰ, ਮਿਲੇਗਾ ਬੰਪਰ ਲਾਭ
4/7/2026 5:50:35 PM
ਨੈਸ਼ਨਲ ਡੈਸਕ : ਜਤੋਸ਼ੀ ਨਜ਼ਰੀਏ ਤੋਂ ਅਪ੍ਰੈਲ ਦਾ ਮਹੀਨਾ ਬਹੁਤ ਮਹੱਤਵਪੂਰਨ ਹੋਣ ਜਾ ਰਿਹਾ ਹੈ। 14 ਅਪ੍ਰੈਲ 2026 ਨੂੰ ਜਿਵੇਂ ਹੀ ਸੂਰਜ ਮੀਨ ਰਾਸ਼ੀ ਤੋਂ ਨਿਕਲ ਕੇ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਖਰਮਾਸ ਦੀ ਮਿਆਦ ਖ਼ਤਮ ਹੋ ਜਾਵੇਗੀ। ਦੱਸ ਦੇਈਏ ਕਿ ਖਰਮਾਸ ਦੌਰਾਨ ਸ਼ੁਭ ਅਤੇ ਮੰਗਲ ਕਾਰਜਾਂ ਦੀ ਮਨਾਹੀ ਹੁੰਦੀ ਹੈ। ਇਸ ਤੋਂ ਬਾਅਦ 21 ਅਪ੍ਰੈਲ ਨੂੰ ਮੀਨ ਰਾਸ਼ੀ 'ਚ ਸ਼ਨੀ ਦਾ ਉਦੈ ਹੋਣ ਜਾ ਰਿਹਾ ਹੈ। ਜੋਤਸ਼ੀਆਂ ਅਨੁਸਾਰ ਇਹ ਦੁਰਲੱਭ ਸੰਯੋਗ ਚਾਰ ਰਾਸ਼ੀਆਂ ਦੇ ਜਾਤਕਾਂ ਲਈ ਬਹੁਤ ਹੀ ਸ਼ੁਭ ਅਤੇ ਫਲਦਾਇਕ ਰਹਿਣ ਵਾਲਾ ਹੈ, ਜਿਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਚੱਲ ਰਹੀਆਂ ਪੁਰਾਣੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਦੂਰ ਹੋ ਜਾਣਗੀਆਂ।
• ਬ੍ਰਿਖ ਰਾਸ਼ੀ (Taurus): ਅਪ੍ਰੈਲ ਦਾ ਮਹੀਨਾ ਇਨ੍ਹਾਂ ਲੋਕਾਂ ਲਈ ਨਵੀਆਂ ਉਮੀਦਾਂ ਲੈ ਕੇ ਆ ਰਿਹਾ ਹੈ। ਸ਼ਨੀ ਦੇ ਉਦੈ ਹੁੰਦੇ ਹੀ ਨੌਕਰੀ ਅਤੇ ਵਪਾਰ ਵਿੱਚ ਵੱਡਾ ਲਾਭ ਮਿਲਣ ਦੇ ਯੋਗ ਹਨ। ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਫਾਇਦੇਮੰਦ ਰਹੇਗਾ ਅਤੇ ਪੁਰਾਣਾ ਉਧਾਰ ਦਿੱਤਾ ਪੈਸਾ ਵੀ ਵਾਪਸ ਮਿਲ ਸਕਦਾ ਹੈ।
•ਮਿਥੁਨ ਰਾਸ਼ੀ (Gemini): ਆਰਥਿਕ ਸਥਿਤੀ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਨਿਵੇਸ਼ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ ਅਤੇ ਸਿਹਤ ਵਿੱਚ ਵੀ ਸੁਧਾਰ ਆਵੇਗਾ। ਜੋ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸਮਾਂ ਬਹੁਤ ਹੀ ਸੁਭਾਗਸ਼ਾਲੀ ਹੈ।
•ਤੁਲਾ ਰਾਸ਼ੀ (Libra): ਇਸ ਰਾਸ਼ੀ ਦੇ ਲੋਕਾਂ ਨੂੰ ਕਰੀਅਰ ਜਾਂ ਵਪਾਰ ਵਿੱਚ ਕੋਈ ਵੱਡੀ ਪ੍ਰਾਪਤੀ ਹੋ ਸਕਦੀ ਹੈ। ਕੰਮ ਵਾਲੀ ਥਾਂ 'ਤੇ ਤੁਹਾਡੇ ਨਵੇਂ ਵਿਚਾਰਾਂ ਦੀ ਸ਼ਲਾਘਾ ਹੋਵੇਗੀ ਅਤੇ ਅਚਾਨਕ ਧਨ ਲਾਭ ਹੋਣ ਨਾਲ ਮਨ ਖੁਸ਼ ਰਹੇਗਾ। ਖਰਚਿਆਂ ਵਿੱਚ ਕਮੀ ਆਉਣ ਕਾਰਨ ਬੈਂਕ ਬੈਲੇਂਸ ਵਧੇਗਾ।
•ਮਕਰ ਰਾਸ਼ੀ (Capricorn): ਆਰਥਿਕ ਪੱਖੋਂ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਵੋਗੇ। ਪੁਰਾਣੇ ਦੋਸਤਾਂ ਜਾਂ ਸੰਪਰਕਾਂ ਰਾਹੀਂ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਤੁਸੀਂ ਨਵਾਂ ਵਾਹਨ ਜਾਂ ਘਰ ਖਰੀਦ ਸਕਦੇ ਹੋ। ਕਾਰਜ ਖੇਤਰ ਵਿੱਚ ਤੁਹਾਡਾ ਮਾਨ-ਸਨਮਾਨ ਵਧੇਗਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
