ਕੰਨਿਆ ਰਾਸ਼ੀ ਵਾਲਿਆਂ ਨੂੰ ਘਟੀਆ ਲੋਕਾਂ ਨਾਲ ਨੇੜਤਾ ਮਹਿੰਗੀ ਪਵੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Tuesday, Apr 07, 2026 - 05:39 AM (IST)

ਕੰਨਿਆ ਰਾਸ਼ੀ ਵਾਲਿਆਂ ਨੂੰ ਘਟੀਆ ਲੋਕਾਂ ਨਾਲ ਨੇੜਤਾ ਮਹਿੰਗੀ ਪਵੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਪੇਟ ’ਚ ਗੜਬੜੀ ਰਹਿਣ ਦਾ ਡਰ, ਇਸ ਲਈ ਖਾਣ-ਪੀਣ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਜਿਹੜਾ ਵੀ ਯਤਨ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਕਿਉਂਕਿ ਆਸਾਨੀ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ।
ਮਿਥੁਨ : ਡਰੇ-ਡਰੇ ਅਤੇ ਡਾਵਾਂਡੋਲ ਮਨ ਸਥਿਤੀ ਕਰਕੇ ਆਪ ਕਿਸੇ ਵੀ ਕੰਮ ਜਾਂ ਯਤਨ ਨੂੰ ਅੱਗੇ ਨਾ ਵਧਾ ਸਕੋਗੇ, ਮਨ ਵੀ ਪ੍ਰੇਸ਼ਾਨ-ਉਦਾਸ ਜਿਹਾ ਰਹੇਗਾ। 
ਕਰਕ : ਸੰਤਾਨ ਲਈ ਸਿਤਾਰਾ ਪ੍ਰੇਸ਼ਾਨੀ ਕਾਰਕ ਹੈ, ਬੁੱਧੀ ਗਲਤ ਕੰਮਾਂ ਵੱਲ ਭਟਕ ਸਕਦੀ ਹੈ, ਵੈਸੇ ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ।
ਸਿੰਘ : ਜ਼ਮੀਨੀ ਕੰਮਾਂ ਲਈ ਸਿਤਾਰਾ ਕੰਮਜ਼ੋਰ, ਇਸ ਲਈ ਜ਼ਮੀਨ ਨਾਲ ਜੁੜੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।
ਕੰਨਿਆ : ਘਟੀਆ ਲੋਕਾਂ ਨਾਲ ਨੇੜਤਾ ਰੱਖਣੀ, ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਪਰ ਜਨਰਲ ਹਾਲਾਤ ਅਨੁਕੂਲ ਹੀ ਚੱਲਣਗੇ।
ਤੁਲਾ : ਨਾ ਤੇ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕਾਰੋਬਾਰੀ ਕੰਮ ਲਾਪਰਵਾਹੀ ਨਾਲ ਕਰੋ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ : ਕੰਮਕਾਜੀ ਦਸ਼ਾ ਠੀਕ-ਠਾਕ ਰਹੇਗੀ, ਉਂਝ ਮਾਨਸਿਕ ਟੈਨਸ਼ਨ ਪ੍ਰੇਸ਼ਾਨੀ ਰਹਿ ਸਕਦੀ ਹੈ, ਕੋਈ ਵੀ ਕੰਮ ਅਨਮੰਨੇ ਨਾਲ ਨਾ ਕਰੋ।
ਧਨ : ਸਿਤਾਰਾ ਖਰਚਿਆਂ ਵਾਲਾ, ਇਸ ਲਈ ਜਿਹੜੇ ਖਰਚਿਆਂ ਨੂੰ ਟਲਿਆ ਜਾ ਸਕੇ, ਟਾਲ ਦੇਣਾ ਸਹੀ ਰਹੇਗਾ, ਨੁਕਸਾਨ ਦਾ ਵੀ ਡਰ।
ਮਕਰ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ-ਪਲਾਨਿੰਗ-ਪ੍ਰੋਗਰਾਮਿੰਗ ਫਰੂਟ-ਫੁਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਆਪ ਦੀ ਕੋਈ ਸਮੱਸਿਆ ਸਿਰ ਚੁਕ ਸਕਦੀ ਹੈ।
ਮੀਨ : ਗਲਤ ਕੰਮਾਂ ਵੱਲ ਭਟਕਦੇ ਮਨ ਅਤੇ ਸੋਚ ਵਿਚਾਰ ’ਤੇ ਜ਼ਬਤ ਰੱਖੋ, ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

7 ਅਪ੍ਰੈਲ 2026, ਮੰਗਲਵਾਰ
ਵਿਸਾਖ ਵਦੀ ਤਿੱਥੀ ਪੰਚਮੀ (ਸ਼ਾਮ 4.23 ਤੱਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ          ਮੀਨ ’ਚ 
ਚੰਦਰਮਾ      ਬ੍ਰਿਸ਼ਚਕ ’ਚ 
ਮੰਗਲ        ਮੀਨ ’ਚ
 ਬੁੱਧ          ਕੁੰਭ ’ਚ 
 ਗੁਰੂ         ਮਿਥੁਨ ’ਚ 
 ਸ਼ੁੱਕਰ       ਮੇਖ  ’ਚ 
 ਸ਼ਨੀ        ਮੀਨ ’ਚ
 ਰਾਹੂ        ਕੁੰਭ ’ਚ                                                     
 ਕੇਤੂ        ਸਿੰਘ ’ਚ   

ਬਿਕ੍ਰਮੀ ਸੰਮਤ : 2083, ਚੇਤ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 16 (ਚੇਤ), ਹਿਜਰੀ ਸਾਲ 1447, ਮਹੀਨਾ : ਸ਼ਵਾਲ, ਤਰੀਕ : 17, ਸੂਰਜ ਉਦੇ ਸਵੇਰੇ 6.15 ਵਜੇ, ਸੂਰਜ ਅਸਤ : ਸ਼ਾਮ 6.46 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (6-7 ਮੱਧਰਾਤ 2.57 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸਿੱਧੀ (ਬਾਅਦ ਦੁਪਹਿਰ 3.25 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ :  ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) 6-7 ਮੱਧ ਰਾਤ 2.57 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਤੀ ਅਨੁਸੁਇਆ ਜਯੰਤੀ।
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News