ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਚਾਂਦੀ'! ਬਣੇ ਰਹੇ ਨੇ ਧਨ ਲਾਭ ਸ਼ੁਭ ਸੰਯੋਗ

Tuesday, Apr 07, 2026 - 08:48 AM (IST)

ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਚਾਂਦੀ'! ਬਣੇ ਰਹੇ ਨੇ ਧਨ ਲਾਭ ਸ਼ੁਭ ਸੰਯੋਗ

ਨਵੀਂ ਦਿੱਲੀ - ਅੱਜ 7 ਅਪ੍ਰੈਲ 2026 ਨੂੰ ਬਣ ਰਹੇ ਸ਼ੁਭ ਯੋਗਾਂ ਕਾਰਨ ਕਰੀਅਰ, ਆਰਥਿਕ ਪੱਖ ਅਤੇ ਮਾਣ-ਸਨਮਾਨ ਦੇ ਲਿਹਾਜ਼ ਨਾਲ ਦਿਨ ਕਾਫ਼ੀ ਸਥਿਰ ਰਹਿਣ ਵਾਲਾ ਹੈ। ਗ੍ਰਹਿਆਂ ਦੀ ਸਥਿਤੀ ਕਾਰਨ ਅਚਾਨਕ ਧਨ ਲਾਭ ਦੇ ਮੌਕੇ ਵਧ ਸਕਦੇ ਹਨ ਅਤੇ ਆਮਦਨ ਦੇ ਸਾਧਨਾਂ 'ਚ ਵਾਧਾ ਹੋਵੇਗਾ। ਹਾਲਾਂਕਿ, ਇਸ ਦੌਰਾਨ ਪੈਸੇ ਦੇ ਲੈਣ-ਦੇਣ ਦੇ ਮਾਮਲਿਆਂ 'ਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਪ੍ਰਮੁੱਖ ਰਾਸ਼ੀਆਂ ਦਾ ਹਾਲ :-

ਮੇਖ ਰਾਸ਼ੀ 
- ਅੱਜ ਤੁਹਾਡਾ ਦਿਮਾਗ ਨਵੇਂ ਵਿਚਾਰਾਂ ਨਾਲ ਭਰਪੂਰ ਰਹੇਗਾ। ਕੰਮ ਦਾ ਬੋਝ ਵਧ ਸਕਦਾ ਹੈ, ਪਰ ਤੁਹਾਡੀ ਮਿਹਨਤ ਤੁਹਾਨੂੰ ਪਿੱਛੇ ਨਹੀਂ ਹਟਣ ਦੇਵੇਗੀ। ਨੌਕਰੀ ਬਦਲਣ ਦੀ ਇੱਛਾ ਰੱਖਣ ਵਾਲਿਆਂ ਅਤੇ ਪ੍ਰਾਪਰਟੀ ਨਾਲ ਜੁੜੇ ਫੈਸਲੇ ਲੈਣ ਵਾਲਿਆਂ ਲਈ ਕਿਸਮਤ ਸਾਥ ਦੇਵੇਗੀ। ਕੁਆਰੇ ਲੋਕਾਂ ਦੇ ਜੀਵਨ 'ਚ ਕਿਸੇ ਖਾਸ ਦੀ ਐਂਟਰੀ ਹੋ ਸਕਦੀ ਹੈ।

ਬ੍ਰਿਖ ਰਾਸ਼ੀ
- ਇਹ ਦਿਨ ਰਾਹਤ ਅਤੇ ਖੁਸ਼ੀਆਂ ਲੈ ਕੇ ਆਇਆ ਹੈ। ਜੇਕਰ ਤੁਸੀਂ ਆਪਣੇ ਖਰਚਿਆਂ 'ਤੇ ਕੰਟਰੋਲ ਰੱਖੋਗੇ ਤਾਂ ਮਨ ਸ਼ਾਂਤ ਰਹੇਗਾ। ਰਾਜਨੀਤੀ ਨਾਲ ਜੁੜੇ ਲੋਕਾਂ ਨੂੰ ਮਾਣ-ਸਨਮਾਨ ਮਿਲ ਸਕਦਾ ਹੈ। ਤੁਹਾਡੀ ਕਾਰਜਸ਼ੈਲੀ ਤੋਂ ਤੁਹਾਡੇ ਬੌਸ ਪ੍ਰਭਾਵਿਤ ਹੋਣਗੇ ਅਤੇ ਜੀਵਨਸਾਥੀ ਨਾਲ ਚੱਲ ਰਹੀ ਅਣਬਣ ਵੀ ਦੂਰ ਹੋਵੇਗੀ।

ਮਿਥੁਨ ਰਾਸ਼ੀ 
 - ਕਿਸਮਤ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਚੱਲੇਗੀ ਅਤੇ ਸਮਾਜਿਕ ਕਾਰਜਾਂ 'ਚ ਤੁਹਾਡੀ ਪਛਾਣ ਵਧੇਗੀ ਪਰ ਸਾਵਧਾਨ ਰਹੋ, ਕੁਝ ਲੋਕ ਤੁਹਾਡਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਘਰ ਦੇ ਅਧੂਰੇ ਕੰਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਪਰਿਵਾਰਕ ਮੈਂਬਰਾਂ ਨਾਲ ਭਾਵੁਕ ਪਲ ਬਤੀਤ ਹੋਣਗੇ।

ਕਰਕ ਰਾਸ਼ੀ 
- ਤੁਸੀਂ ਊਰਜਾ ਨਾਲ ਭਰਪੂਰ ਰਹੋਗੇ ਅਤੇ ਤੁਹਾਡੀ ਸਮਝਦਾਰੀ ਹਰ ਕੰਮ ਨੂੰ ਆਸਾਨ ਬਣਾ ਦੇਵੇਗੀ। ਕਾਰੋਬਾਰ 'ਚ ਤੁਹਾਡੀ ਸੋਚ ਤੁਹਾਨੂੰ ਅੱਗੇ ਲੈ ਕੇ ਜਾਵੇਗੀ ਅਤੇ ਨਵਾਂ ਕੰਮ ਸ਼ੁਰੂ ਕਰਨ ਦਾ ਸਾਹਸ ਮਿਲੇਗਾ। ਵਿਦਿਆਰਥੀਆਂ ਲਈ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਅਤੇ ਸੰਤਾਨ ਵੱਲੋਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ।

ਨੋਟ :-  ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 
 


author

Sunaina

Content Editor

Related News