ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ, ਬ੍ਰਿਖ ਰਾਸ਼ੀ ਵਾਲਿਆਂ ਦੇ ਸ਼ਤਰੂ ਰਹਿਣਗੇ ਤੇਜਹੀਣ
Saturday, Nov 23, 2024 - 02:15 AM (IST)
ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਰੱਖੇਗਾ ਪਰ ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹੇਗਾ।
ਬ੍ਰਿਖ : ਜ਼ਮੀਨੀ ਕੰਮਾਂ ਲਈ ਆਪ ਦੀਆਂ ਕੋਸ਼ਿਸ਼ਾਂ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ. ਤੇਜ਼ਹੀਣ ਰਹਿਣਗੇ ਪਰ ਸੁਭਾਅ ’ਚ ਗੁੱਸਾ ਰਹੇਗਾ।
ਮਿਥੁਨ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ ਜਨਰਲ ਤੌਰ ’ਤੇ ਆਪ ਹਰ ਫ੍ਰੰਟ ’ਤੇ ਹਾਵੀ, ਪ੍ਰਭਾਵੀ-ਵਿਜਈ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਠੇਕੇਦਾਰੀ ਅਤੇ ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਧੰਦੇ ’ਚ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਅਤੇ ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ, ਉਦੇਸ਼ਾਂ ’ਚ ਸਫਲਤਾ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਕੰਨਿਆ : ਜਨਰਲ ਸਿਤਾਰਾ ਕਿਉਂਕਿ ਕਮਜ਼ੋਰ ਹੈ, ਇਸ ਲਈ ਆਪਣੇ ਆਪ ਨੂੰ ਝਮੇਲਿਆਂ, ਪੰਗਿਆਂ ਤੋਂ ਬਚਾ ਕੇ ਰੱਖੋ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ।
ਤੁਲਾ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ,ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰ ਵੀ ਲਾਭਕਾਰੀ ਰਹਿ ਸਕਦਾ ਹੈ।
ਬ੍ਰਿਸ਼ਚਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਸਿਤਾਰਾ ਚੰਗਾ, ਅਫਸਰ ਸਾਫਟ ਅਤੇ ਸੁਪੋਰਟਿਵ ਰੁਖ ਰੱਖਣਗੇ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਸਿਰੇ ਚੜ੍ਹੇਗਾ।
ਮਕਰ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਸਹੀ ਰਹੇਗਾ, ਵੈਸੇ ਨੇਕ ਕੰਮਾਂ ’ਚ ਵੀ ਧਿਆਨ ਰਹੇਗਾ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਭੱਜਦੌੜ ਕਰੋਗੇ, ਉਸ ਦਾ ਸਹੀ ਨਤੀਜਾ ਮਿਲ ਸਕਦਾ ਹੈ।
ਮੀਨ : ਦੁਸ਼ਮਣਾਂ ਦੀਆਂ ਹਰਕਤਾਂ-ਸ਼ਰਾਰਤਾਂ-ਸਰਗਰਮੀਆਂ ’ਤੇ ਨਜ਼ਰ ਰੱਖੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਐਕਟਿਵ ਰਹਿਣਗੇ।
23 ਨਵੰਬਰ 2024, ਸ਼ਨੀਵਾਰ
ਮੱਘਰ ਵਦੀ ਤਿਥੀ ਅਸ਼ਟਮੀ (ਰਾਤ 7.58 ਤਕ) ਅਤੇ ਮਗਰੋਂ ਤਿਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਸਿੰਘ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 2 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 20, ਸੂਰਜ ਉਦੇ ਸਵੇਰੇ 7.06 ਵਜੇ, ਸੂਰਜ ਅਸਤ ਸ਼ਾਮ 5.28 ਵਜੇ (ਜਲੰਧਰ ਟਾਈਮ), ਨਕਸ਼ੱਤਰ: ਮੱਘਰ (ਸਵੇਰੇ 7.27 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ ਯੋਗ: ਏਂਦਰ (ਪੁਰਵ ਦੁਪਹਿਰ 11.42 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 7.27 ਤੱਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ: ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੂਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਕਾਲ ਭੈਰਵ ਅਸ਼ਟਮੀ, ਕਾਲ ਅਸ਼ਟਮੀ, ਭੈਰਵ ਜੈਅੰਤੀ, ਸ਼੍ਰੀ ਸਤਿ ਸਾਈਂ ਬਾਬਾ ਜੈਅੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)