ਮੇਖ ਰਾਸ਼ੀ ਵਾਲਿਆਂ ਦੀ ਸਫ਼ਲਤਾ ਦੇਵੇਗੀ ਸਾਥ, ਕੰਨਿਆ ਰਾਸ਼ੀ ਵਾਲੇ ਮੌਸਮ ਤੋਂ ਰੱਖਣ ਬਚਾਅ
Friday, Nov 15, 2024 - 01:42 AM (IST)
ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੀ ਜਨਰਲ ਪਲਾਨਿੰਗ ਸਿਰੇ ਚੜ੍ਹੇਗੀ, ਸਫਲਤਾ ਸਾਥ ਦੇਵੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਬ੍ਰਿਖ : ਖਰਚਿਆਂ ’ਤੇ ਨਜ਼ਰ ਰੱਖੋ, ਕਿਉਂਕਿ ਬੇਕਾਬੂ ਖਰਚ ਆਪ ਨੂੰ ਆਰਥਿਕ ਮੋਰਚੇ ’ਤੇ ਕੁਝ ਪ੍ਰੇਸ਼ਾਨ ਅਤੇ ਅਪਸੈਟ ਰੱਖ ਸਕਦਾ ਹੈ, ਸਫਰ ਵੀ ਨੁਕਸਾਨਾ ਵਾਲਾ।
ਮਿਥੁਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਮੋਰਚੇ ’ਤੇ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ।
ਕਰਕ : ਰਾਜਕੀ ਕੰਮਾਂ ’ਚ ਆਪ ਦੀ ਪੈਠ ਵਧੇਗੀ, ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਸਿੰਘ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ੁਭਕੰਮਾਂ ’ਚ ਧਿਆਨ, ਇਰਾਦਿਆਂ ’ਚ ਵੀ ਮਜ਼ਬੂਤੀ ਮਿਲੇਗੀ।
ਕੰਨਿਆ : ਮੌਸਮ ਦਾ ਐਕਸਪੋਜ਼ਰ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਾ ਕਰੋ।
ਤੁਲਾ : ਵਪਾਰ ਅਤੇ ਕੰਮਕਾਜ ਦੀ ਸਥਿਤੀ ਸੰਤੋਖਜਨਕ , ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਬ੍ਰਿਸ਼ਚਕ : ਮਨੋਬਲ ’ਚ ਟੁੱਟਣ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰੱਖ ਸਕੋਗੇ, ਸਫਰ ਵੀ ਨਾ ਕਰੋ।
ਧਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫਰੰਟ ’ਤੇ ਆਪ ਦਾ ਕਦਮ ਬੜ੍ਹਤ ਵੱਲ ਰੱਖੇਗਾ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਮਕਰ : ਪ੍ਰਾਪਰਟੀ ਨਾਲ ਜੁੜੇ ਕਿਸੇ ਰੁਕੇ ਪਏ ਕੰਮ ਨੂੰ ਹੱਥ ’ਚ ਲੈਣ ਲਈ ਸਿਤਾਰਾ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਕੰਮਕਾਜੀ ਤੌਰ ’ਤੇ ਵੀ ਆਪ ਐਕਟਿਵ ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਮਿੱਟੀ, ਰੇਤਾ, ਬਜਰੀ, ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲਣ ਦੀ ਆਸ।
15 ਨਵੰਬਰ 2024, ਸ਼ੁੱਕਰਵਾਰ
ਕੱਤਕ ਸੁਦੀ ਤਿਥੀ ਪੁੰਨਿਆ (15-16 ਮੱਧ ਰਾਤ 2.59 ਤੱਕ) ਅਤੇ ਮਗਰੋਂ ਤਿਥੀ ਏਕਮ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਮੇਖ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 30 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 24 (ਕੱਤਕ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ: 12 , ਸੂਰਜ ਉਦੇ ਸਵੇਰੇ 6.59 ਵਜੇ, ਸੂਰਜ ਅਸਤ ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਰਾਤ 9.55 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਵਿਅਤੀਘਾਤ (ਸਵੇਰੇ 7.30 ਤੱਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ: ਮੇਖ ਰਾਸ਼ੀ ’ਤੇ (15-16 ਮੱਧ ਰਾਤ 3.17 ਤਕ ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ, ਸ਼ਾਮ 4.40 ਤਕ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ, ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕੱਤਕ ਪੁੰਨਿਆ, ਸ੍ਰੀ ਗੁਰੂ ਨਾਨਕ ਦੇਵ ਜੈਅੰਤੀ, ਭੀਸ਼ਮ ਪੰਚਕ ਸਮਾਪਤ, ਮੇਲਾ ਰਾਮ ਤੀਰਥ (ਪੰਜਾਬ), ਮੇਲਾ ਕਪਾਲ ਮੋਚਨ (ਹਰਿਆਣਾ), ਮੇਲਾ ਪੁਸ਼ਕਰ ਤੀਰਥ (ਰਾਜਸਥਾਨ), ਮੇਲਾ ਝਿੜੀ (ਜੰਮੂ), ਮੇਲਾ ਗੜ੍ਹ ਗੰਗਾ (ਉੱਤਰ ਪ੍ਰਦੇਸ਼), ਸ਼੍ਰੀ ਸਤਿ ਨਾਰਾਇਣ ਵਰਤ, ਤ੍ਰਿਪੁਰ ਉਤਸਵ, ਕੱਤਕ ਸਨਾਨ ਸਮਾਪਤ, ਚਤੁਰ ਮਾਸ ਵਰਤ ਨਿਯਮ ਆਦਿ ਸਮਾਪਤ (ਜੈਨ), ਵਿਨੋਬਾ ਭਾਵੇ ਪੁੰਨ ਤਿਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)