ਮੇਖ ਰਾਸ਼ੀ ਵਾਲੇ ਸ਼ਤਰੂਆਂ ਤੋਂ ਰਹਿਣ ਸੁਚੇਤ, ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਖ਼ਰਚੇ ਵਾਲਾ

Wednesday, Oct 30, 2024 - 01:47 AM (IST)

ਮੇਖ ਰਾਸ਼ੀ ਵਾਲੇ ਸ਼ਤਰੂਆਂ ਤੋਂ ਰਹਿਣ ਸੁਚੇਤ, ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਖ਼ਰਚੇ ਵਾਲਾ

ਮੇਖ : ਧਿਆਨ ਰੱਖੋ ਕਿ ਆਪ ਦਾ ਕੋਈ ਸ਼ਤਰੂ ਆਪ ਨੂੰ ਕਿਸੇ ਮੁਸੀਬਤ ’ਚ ਨਾ ਫ਼ਸਾ ਦੇਵੇ, ਇਸ ਲਈ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ, ਨੁਕਸਾਨ ਦਾ ਵੀ ਡਰ।

ਬ੍ਰਿਖ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਰੁਚੀ ਨਾ ਹੋਵੇਗੀ, ਵੈਸੇ ਅਰਥ ਦਸ਼ਾ ਠੀਕ-ਠਾਕ।

ਮਿਥੁਨ : ਪ੍ਰਾਪਰਟੀ ਦੇ ਕੰਮ ਲਈ ਆਪ ਨੂੰ ਜ਼ਿਆਦਾ ਭੱਜਦੌੜ ਕਰਨੀ ਪੈ ਸਕਦੀ ਹੈ, ਵੱਡੇ ਲੋਕਾਂ ਦੇ ਰੁਖ ’ਚ ਕੁੱਝ ਸਖ਼ਤੀ ਨਜ਼ਰ ਆਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ : ਕੰਮਕਾਜੀ ਭੱਜਦੌੜ ਤਾਂ ਰਹੇਗੀ, ਪਰ ਨਤੀਜਾ ਉਮੀਦ ਮੁਤਾਬਿਕ ਨਾ ਮਿਲੇਗਾ, ਵੈਸੇ ਚੱਲ ਰਹੇ ਢਈਏ ਕਰਕੇ ਵੀ ਕੁੱਝ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ।

ਸਿੰਘ : ਬੇਸ਼ੱਕ ਆਪ ਦੀ ਕਾਰੋਬਾਰੀ ਐਕਟਿਵੀਟੀ ਤਾਂ ਬਣੀ ਰਹੇਗੀ ਤਾਂ ਵੀ ਨਤੀਜਾ ਉਮੀਦ ਤੋਂ ਕੁੱਝ ਘੱਟ ਮਿਲੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ  ਸਾਥ ਦੇਵੇਗੀ ਤਾਂ ਵੀ ਕੋਈ ਯਤਨ ਅਨਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ।

ਤੁਲਾ : ਸਿਤਾਰਾ ਖਰਚਿਆਂ ਵਾਲਾ ਹੋਵੇਗਾ, ਖਰਚ ਜਾਇਜ਼ ਅਤੇ ਫਜ਼ੂਲ ਦੋਨੋਂ ਤਰ੍ਹਾਂ ਦੇ ਹੋਣਗੇ, ਲਿਖਣ ਪੜ੍ਹਨ ਦਾ ਕੰਮ ਅਲਰਟ ਰਹਿ ਕੇ ਕਰਨਾ ਸਹੀ ਰਹੇਗਾ।

ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਅਤੇ ਭੱਜਦੌੜ ਕਰਨ ’ਤੇ ਕੰਮਕਾਜੀ ਕੰਮਾਂ ’ਚੋਂ ਕੋਈ ਮੁਸ਼ਕਿਲ ਰੁਕਾਵਟ ਹਟੇਗੀ। 

ਧਨ : ਆਪ ਕੋਈ ਵੀ ਸਰਕਾਰੀ ਕੰਮ ਪੂਰੇ ਦਿਲ ਅਤੇ ਜੋਸ਼ ਨਾਲ ਨਾ ਕਰ ਸਕੋਗੇ, ਵੈਸੇ ਮਨ ਵੀ ਕੁਝ ਡਰਿਆ ਡਰਿਆ ਜਿਹਾ ਰਹੇਗਾ।

ਮਕਰ  : ਆਪ ਯਤਨਸ਼ੀਲ ਰਹੋਗੇ, ਐਕਟਿਵ ਵੀ ਰਹੋਗੇ ਤਾਂ ਵੀ ਆਪ ਕਿਸੇ ਵੀ ਕੋਸ਼ਿਸ਼ ਨੂੰ ਉਸ ਦੇ ਟਾਰਗੈੱਟ ਵੱਲ ਵਧਾ ਨਾ ਸਕੋਗੇ।

ਕੁੰਭ : ਕਿਉਂਕਿ ਪੇਟ ’ਚ ਗੜਬੜੀ ਰਹੇਗੀ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ ਪਰ ਪਤੀ-ਪਤਨੀ ਦੇ ਰਿਸ਼ਤੀਆਂ ’ਚ ਕਿਸੇ ਗੱਲ ਨੂੰ ਲੈ ਕੇ ਟੈਂਪਰੇਰੀ ਕੁੜੱਤਣ ਰਹਿਣ ਦਾ ਡਰ।

30 ਅਕਤੂਬਰ 2024, ਬੁੱਧਵਾਰ
ਕੱਤਕ ਵਦੀ ਤਿਥੀ ਤਰੋਦਸ਼ੀ (ਦੁਪਹਿਰ 1.16 ਤੱਕ) ਅਤੇ ਮਗਰੋਂ ਤਿਥੀ ਚੌਦਸ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਤੁਲਾ ’ਚ 
ਚੰਦਰਮਾ     ਕੰਨਿਆ ’ਚ  
ਮੰਗਲ     ਕਰਕ ’ਚ
ਬੁੱਧ       ਬ੍ਰਿਸ਼ਚਕ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਬ੍ਰਿਸ਼ਚਕ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ
ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 8 (ਕੱਤਕ), ਹਿਜਰੀ ਸਾਲ 1446, ਮਹੀਨਾ: ਰਬਿ ਉਲਸਾਨੀ, ਤਰੀਕ : 26, ਸੂਰਜ ਉਦੇ ਸਵੇਰੇ 6.46 ਵਜੇ, ਸੂਰਜ ਅਸਤ ਸ਼ਾਮ 5.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਰਾਤ 9.44 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਵੈਧ੍ਰਿਤੀ (ਸਵੇਰੇ 8.51 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 1.16 ਤੋਂ ਲੈ ਕੇ 30-31 ਮੁੱਧ ਰਾਤ 2.34 ਤੱਕ), ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ :  ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਹਨੂੰਮਾਨ ਜਯੰਤੀ (ਉੱਤਰ ਭਾਰਤ), ਸ਼੍ਰੀ ਧਨਵੰਤਰੀ ਜਯੰਤੀ। 
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Harpreet SIngh

Content Editor

Related News