ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਧਨ ਰਾਸ਼ੀ ਵਾਲੇ ਪੇਟ ਦਾ ਰੱਖਣ ਖ਼ਾਸ ਧਿਆਨ

Saturday, Sep 28, 2024 - 12:52 AM (IST)

ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਧਨ ਰਾਸ਼ੀ ਵਾਲੇ ਪੇਟ ਦਾ ਰੱਖਣ ਖ਼ਾਸ ਧਿਆਨ

ਮੇਖ :ਪ੍ਰਾਪਰਟੀ ਦੇ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਸਾਫਟ ਅਤੇ ਹਮਦਰਦ ਵਾਲੇ ਬਣੇ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ। 

ਬ੍ਰਿਖ : ਕਿਸੇ ਸੱਜਣ ਮਿੱਤਰ ਦੀ ਮਦਦ ਕਰ ਕੇ ਆਪ ਦੀ ਭੱਜਦੌੜ ਚੰਗਾ ਰੰਗ ਦਿਖਾ ਸਕਦੀ ਹੈ, ਆਪ ਦੇ ਸੰਪਰਕ ’ਚ ਆਉਣ ਵਾਲਾ ਹਰ ਕੋਈ ਆਪ ਦਾ ਲਿਹਾਜ਼ ਕਰੇਗਾ।

ਮਿਥੁਨ : ਸਿਤਾਰਾ ਧਨ ਲਾਭ ਵਾਲਾ, ਆਪ ਦੀ ਕਾਰੋਬਾਰੀ ਪਲਾਨਿੰਗ , ਪ੍ਰੋਗਰਾਮਿੰਗ, ਭੱਜਦੌੜ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ।

ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਾਈ ਮੋਰੇਲ ਕਰ ਕੇ ਹਰ ਫ੍ਰੰਟ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਸਿੰਘ : ਕਿਉਂਕਿ ਜਨਰਲ ਸਿਤਾਰਾ ਪੇਚੀਦਗੀਆਂ ਵਾਲਾ ਅਤੇ ਕੰਪਲੀਕੇਸ਼ਨ ਵਧਾਉਣ ਵਾਲਾ ਹੋਵੇਗਾ, ਇਸ ਲਈ ਕੋਈ ਵੀ ਕੰਮ-ਕੋਸ਼ਿਸ਼ ਬੇ-ਧਿਆਨੀ ਨਾਲ ਨਾ ਕਰੋ।

ਕੰਨਿਆ : ਸਿਤਾਰਾ ਡ੍ਰਿੰਕਸ , ਕੈਮੀਕਲਸ, ਇੰਪੋਰਟ-ਐਕਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਲਈ ਕਾਰੋਬਾਰੀ ਲਿਹਾਜ਼ ਤੋਂ ਚੰਗਾ।

ਤੁਲਾ : ਕਿਸੇ ਅਫਸਰ ਦੇ ਸਾਫਟ ਰੁਖ- ਕਰ ਕੇ ਰਾਜਕੀ ਕੰਮਾਂ ’ਚ ਆਪ ਦੀ ਪੈਠ-ਬੋਲਬਾਲਾ ਬਣਿਆ ਰਹੇਗਾ, ਪ੍ਰਭਾਅ-ਦਬਦਬਾ ਵੀ ਬਣਿਆ ਰਹੇਗਾ।

ਬ੍ਰਿਸ਼ਚਕ : ਭੱਜਦੌੜ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਵੈਸੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।

ਧਨ : ਸਿਤਾਰਾ ਪੇਟ ਲਈ ਕਮਜ਼ੋਰ, ਠੰਡੀਆਂ ਵਸਤਾਂ ਦੀ ਵਰਤੋਂ ਵੀ ਪਰਹੇਜ਼ ਨਾਲ ਕਰਨਾ ਸਹੀ ਰਹੇਗਾ, ਵੈਸੇ ਨੇਕ ਕੰਮਾਂ ’ਚ ਧਿਆਨ।

ਮਕਰ : ਵਪਾਰ, ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।

ਕੁੰਭ : ਕਿਸੇ ਮਹਿਲਾ ਕਰ ਕੇ ਆਪ ਦੀ ਟੈਨਸ਼ਨ, ਪ੍ਰੇਸ਼ਾਨੀ ਵਧਣ ਦਾ ਡਰ, ਨਾ ਤਾਂ ਸਫਰ ਕਰੋ ਅਤੇ ਨਾ ਹੀ ਕਿਸੇ ’ਤੇ ਭਰੋਸਾ ਕਰੋ।

ਮੀਨ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਕੁਝ ਅੱਗੇ ਵਧਾ ਸਕਦਾ ਹੈ, ਵੈਸੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।

28 ਸਤੰਬਰ 2024, ਸ਼ਨੀਵਾਰ
ਅੱਸੂ ਵਦੀ ਤਿੱਥੀ ਇਕਾਦਸ਼ੀ (ਬਾਅਦ ਦੁਪਹਿਰ 2.50 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ            ਕੰਨਿਆ ’ਚ 
ਚੰਦਰਮਾ        ਕਰਕ ’ਚ 
ਮੰਗਲ           ਮਿਥੁਨ ’ਚ
ਬੁੱਧ              ਕੰਨਿਆ ’ਚ
ਗੁਰੂ             ਬ੍ਰਿਖ ’ਚ 
ਸ਼ੁੱਕਰ           ਤੁਲਾ ’ਚ 
ਸ਼ਨੀ            ਕੁੰਭ ’ਚ
ਰਾਹੂ             ਮੀਨ ’ਚ                           
ਕੇਤੂ             ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 6 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 24, ਸੂਰਜ ਉਦੇ ਸਵੇਰੇ 6.24 ਵਜੇ, ਸੂਰਜ ਅਸਤ ਸ਼ਾਮ 6.12 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ(28-29 ਮੱਧ ਰਾਤ 3.38 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਸਿੱਧ (ਰਾਤ 11.51 ਤਕ) ਅਤੇ ਮਗਰੋਂਂਂ ਯੋਗ ਸਾਧਿਆ, ਚੰਦ੍ਰਮਾ : ਕਰਕ ਰਾਸ਼ੀ ’ਤੇ 28-29 ਮੱਧ ਰਾਤ 3.38 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,28-29 ਮੱਧ ਰਾਤ 3.38 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। , ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ । ਪੁਰਬ, ਦਿਵਸ ਅਤੇ ਤਿਉਹਾਰ :ਇੰਦਰਾ ਇਕਾਦਸ਼ੀ ਵਰਤ, ਸ਼ਹੀਦ-ਏ-ਆਜ਼ਮ ਭਗਤ ਸਿੰਘ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News