ਬ੍ਰਿਖ ਰਾਸ਼ੀ ਵਾਲੇ ਸੰਤਾਨ ''ਤੇ ਨਾ ਰਹਿਣ ਪੂਰੀ ਤਰ੍ਹਾਂ ਨਿਰਭਰ, ਮੇਖ ਰਾਸ਼ੀ ਵਾਲੇ ਸ਼ਤਰੂਆਂ ਤੋਂ ਰਹਿਣ ਸੁਚੇਤ
Friday, Sep 06, 2024 - 02:36 AM (IST)
ਮੇਖ : ਸ਼ਤਰੂ ਆਪ ਨੂੰ ਕਿਸੇ ਨਾ ਕਿਸੇ ਪੰਗੇ-ਮੁਸ਼ਕਲ ’ਚ ਫਸਾਉਣ ਵਾਲਾ ਹੈ, ਇਸ ਲਈ ਪ੍ਰੋ-ਐਕਟਿਵ ਰਹਿ ਕੇ ਉਨ੍ਹਾਂ ਨਾਲ ਨਿਪਟਣਾ ਸਹੀ ਰਹੇਗਾ।
ਬ੍ਰਿਖ : ਸੰਤਾਨ ਡਾਵਾਂਡੋਲ ਮਨ ਨਾਲ ਆਪ ਦਾ ਸਾਥ ਦੇਵੇਗੀ, ਸਹਿਯੋਗ ਕਰੇਗੀ, ਇਸ ਲਈ ਪੂਰੀ ਤਰ੍ਹਾਂ ਉਨ੍ਹਾਂ ’ਤੇ ਭਰੋਸਾ ਕਰ ਲੈਣਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ।
ਮਿਥੁਨ : ਜ਼ਮੀਨੀ ਅਤੇ ਅਦਾਲਤੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਇਨ੍ਹਾਂ ਨਾਲ ਜੁੜਿਆ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਨਾ ਲੈਣਾ ਬਿਹਤਰ ਰਹੇਗਾ।
ਕਰਕ : ਆਪ ਮੁਸ਼ਕਲ ਦਿਸਣ ਵਾਲੇ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਤਾਂ ਰੱਖੋਗੇ ਪਰ ਸ਼ਾਇਦ ਨਤੀਜਾ ਜ਼ਿਆਦਾ ਉਤਸ਼ਾਹ ਵਾਲਾ ਨਾ ਹੋਵੇਗਾ।
ਸਿੰਘ : ਆਪ ਕਾਰੋਬਾਰੀ ਕੋਸ਼ਿਸ਼ਾਂ ਅਤੇ ਪਲਾਨਿੰਗ ਨੂੰ ਅੱਗੇ ਤਾਂ ਵਧਾਓਗੇ ਪਰ ਨਤੀਜਾ ਜ਼ਿਆਦਾ ਪਾਜ਼ੇਟਿਵ ਨਾ ਹੋਵੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕੰਨਿਆ : ਕੰਮਕਾਜੀ ਦਸ਼ਾ ਚੰਗੀ, ਕੰਮਕਾਜੀ ਕੰਮਾਂ ਨੂੰ ਪੂਰੀ ਹਿੰਮਤ ਨਾਲ ਅਟੈਂਡ ਕਰੋਗੇ ਪਰ ਮਨ ਕੁਝ ਨਾ ਕੁਝ ਅਪਸੈੱਟ ਜ਼ਰੂਰ ਹੋਵੇਗਾ।
ਤੁਲਾ : ਲਿਖਣ-ਪੜ੍ਹਨ ਦੇ ਕਿਸੇ ਵੀ ਕੰਮ ਨੂੰ ਪੂਰੀ ਤਰ੍ਹਾਂ ਚੌਕਸੀ ਨਾਲ ਫਾਈਨਲ ਕਰੋ, ਕਿਸੇ ਦੀ ਜ਼ਿੰਮੇਵਾਰੀ ’ਚ ਫਸਣ ਤੋਂ ਬਚਣਾ ਚਾਹੀਦਾ ਹੈ।
ਬ੍ਰਿਸ਼ਚਕ : ਕਰਿਆਨਾ ਵਸਤਾਂ, ਰੈਡੀਮੇਡ ਗਾਰਮੈਂਟਸ, ਸਬਜ਼ੀ ਅਤੇ ਫਲਾਂ ਦੀ ਸੇਲ ਦਾ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਕੰਮਕਾਜੀ ਭੱਜਦੌੜ ਦਾ ਚੰਗਾ ਨਤੀਜਾ ਮਿਲੇਗਾ।
ਧਨ : ਕਿਸੇ ਅਫਸਰ ਜਾਂ ਵੱਡੇ ਆਦਮੀ ਅੱਗੇ ਪੂਰੀ ਤਿਆਰੀ ਦੇ ਬਗੈਰ ਨਾ ਜਾਓ, ਕਿਉਂਕਿ ਉਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ।
ਮਕਰ : ਕਮਜ਼ੋਰ ਅਤੇ ਉਲਝਣਾਂ ਵਾਲੇ ਸਿਤਾਰੇ ਕਰ ਕੇ, ਮਨ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੇਗਾ।
ਕੁੰਭ : ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਭੁਲ ਕੇ ਵੀ ਵਰਤੋਂ ਨਾ ਕਰੋ, ਜਿਹੜੀਆਂ ਸਿਹਤ ਅਤੇ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਸਫਰ ਵੀ ਟਾਲ ਦੇਣਾ ਬਿਹਤਰ ਰਹੇਗਾ।
ਮੀਨ : ਕਾਰੋਬਾਰੀ ਦਸ਼ਾ ਚੰਗੀ, ਹਿੰਮਤ ਯਤਨ ਸ਼ਕਤੀ, ਕੰਮਕਾਜੀ ਭੱਜਦੌੜ ਵੀ ਬਣੀ ਰਹੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਨਾ ਕੁਝ ਪ੍ਰੇਸ਼ਾਨੀ ਰਹਿਣ ਦਾ ਡਰ ਰਹੇਗਾ।
6 ਸਤੰਬਰ 2024, ਸ਼ੁੱਕਰਵਾਰ
ਭਾਦੋਂ ਸੁਦੀ ਤਿਥੀ ਤੀਜ (ਬਾਅਦ ਦੁਪਹਿਰ 3.02 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 15 (ਭਾਦੋਂ), ਹਿਜਰੀ ਸਾਲ 1446, ਮਹੀਨਾ: ਰਬਿ ਉੱਲ ਅੱਵਲ, ਤਰੀਕ : 2, ਸੂਰਜ ਉਦੇ ਸਵੇਰੇ 6.11 ਵਜੇ, ਸੂਰਜ ਅਸਤ ਸ਼ਾਮ 6.41 ਵਜੇ (ਜਲੰਧਰ ਟਾਈਮ), ਨਕਸ਼ੱਤਰ: ਹਸਤ (ਸਵੇਰੇ 9.25 ਤਕ) ਅਤੇ ਮਗਰੋਂ ਨਕੱਸ਼ਤਰ ਚਿਤਰਾ, ਯੋਗ : ਸ਼ੁਕਲ (ਰਾਤ 10-15 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਕੰਨਿਆ ਰਾਸ਼ੀ ’ਤੇ (ਰਾਤ 11.01ਤਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ (6-7 ਮੱਧ ਰਾਤ 4.20 ’ਤੇ), ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ, ਦਿਸ਼ਾ ਲਈ ਰਾਹੂ ਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ : ਹਰੀਤਾਲਿਕਾ ਤੀਜ, ਗੌਰੀ ਤੀਜ, ਸ਼੍ਰੀ ਵਰਾਹ ਜਯੰਤੀ, ਕਲੰਕ ਚੌਥ, ਪੱਥਰ ਚੌਥ, (ਚੰਦਰ ਦਰਸ਼ਨ ਮਨਾਹੀ)
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)