ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Tuesday, Jan 17, 2023 - 01:18 AM (IST)

ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਟੈਨਸ਼ਨ, ਪ੍ਰੇਸ਼ਾਨੀ ਵਾਲਾ ਬਣੇਗਾ।

ਬ੍ਰਿਖ : ਸਿਤਾਰਾ ਦੁਪਹਿਰ ਤੱਕ ਮਨ ਨੂੰ ਟੈਂਸ, ਅਸ਼ਾਂਤ, ਅਸਥਿਰ ਅਤੇ ਡਾਵਾਂਡੋਲ ਜਿਹਾ ਰੱਖੇਗਾ, ਫਿਰ ਬਾਅਦ ’ਚ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਅਤੇ ਕੋਈ ਸਮੱਸਿਆ ਜਾਗ ਸਕਦੀ ਹੈ।

ਮਿਥੁਨ : ਸਿਤਾਰਾ ਦੁਪਹਿਰ ਤੱਕ ਬਿਹਤਰ, ਸੰਤਾਨ ਦਾ ਸਾਥ ਸੁਪੋਰਟਿਵ ਰਹੇਗਾ, ਬਾਅਦ ’ਚ ਦੁਸ਼ਮਣਾਂ ਦੀ ਉਛਲ ਕੂਦ ਅਤੇ ਸ਼ਰਾਰਤਾਂ ਵਧਣ ਦਾ ਡਰ।

ਕਰਕ : ਸਿਤਾਰਾ ਦੁਪਹਿਰ ਤੱਕ ਸਫਲਤਾ, ਇੱਜ਼ਤ-ਮਾਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਫਿਰ ਬਾਅਦ ’ਚ ਮਨ ’ਤੇ ਨੈਗਟੇਵਿਟੀ ਵਧ ਸਕਦੀ ਹੈ।

ਸਿੰਘ : ਦੁਪਹਿਰ ਤੱਕ ਕੰਮਕਾਜੀ ਭੱਜ-ਦੌੜ ਅਤੇ ਵਿਅਸਸਤਾ ਬਣੀ ਰਹੇਗੀ, ਸ਼ਤਰੂ ਵੀ ਕਮਜ਼ੋਰ ਰਹਿਣਗੇ, ਫਿਰ ਬਾਅਦ ’ਚ ਵੱਡੇ ਲੋਕਾਂ ਦੇ ਰੁਖ ’ਚ ਨਾਰਾਜ਼ਗੀ ਅਤੇ ਸਖ਼ਤੀ ਵਧੇਗੀ।

ਕੰਨਿਆ : ਸਿਤਾਰਾ ਪੁਰਵ ਦੁਪਹਿਰ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਕਦਮ ਅੱਗੇ ਵਧਾਉਣ ਵਾਲਾ ਪਰ ਬਾਅਦ ’ਚ ਘਟੀਆ ਸਾਥੀਆਂ ਤੋਂ ਪ੍ਰੇਸ਼ਾਨੀ ਰਹਿ ਸਕਦੀ ਹੈ।

ਤੁਲਾ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮ ਸੰਵਾਰਨ ਅਤੇ ਬਿਹਤਰ ਹਾਲਾਤ ਬਣਾਉਣ ਵਾਲਾ ਫਿਰ ਬਾਅਦ ’ਚ ਸਮਾਂ ਖਰਚਿਆਂ-ਝਮੇਲਿਆਂ ਵਾਲਾ ਬਣੇਗਾ।

ਬ੍ਰਿਸ਼ਚਕ : ਜਨਰਲ ਤੌਰ ’ਤੇ ਸਿਤਾਰਾ ਕਮਜ਼ੋਰ, ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਮਨ ਪ੍ਰੇਸ਼ਾਨ ਡਾਵਾਂਡੋਲ ਜਿਹਾ ਰਹੇਗਾ, ਟੈਨਸ਼ਨ ਅਤੇ ਮਾਨਸਿਕ ਤਣਾਅ ਵੀ ਬਣਿਆ ਰਹੇਗਾ।

ਧਨ : ਸਿਤਾਰਾ ਦੁਪਹਿਰ ਤੱਕ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਫਿਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਨਾਲ ਵਾਸਤਾ ਰਹੇਗਾ।

ਮਕਰ : ਸਿਤਾਰਾ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ, ਫਿਰ ਬਾਅਦ ’ਚ ਸਮਾਂ ਵਪਾਰ ਕਾਰੋਬਾਰ ’ਚ ਲਾਭ ਦੇਵੇਗਾ ਅਤੇ ਬਿਹਤਰੀ ਹੋਵੇਗੀ।

ਮਕਰ : ਸਿਤਾਰਾ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ, ਫਿਰ ਬਾਅਦ ’ਚ ਸਮਾਂ ਵਪਾਰ ਕਾਰੋਬਾਰ ’ਚ ਲਾਭ ਦੇਵੇਗਾ ਅਤੇ ਬਿਹਤਰੀ ਹੋਵੇਗੀ।

ਮੀਨ : ਸਿਤਾਰਾ ਦੁਪਹਿਰ ਤੱਕ ਸਿਹਤ ਨੂੰ ਅਪਸੈਟ ਰੱਖੇਗਾ, ਸੋਚ-ਵਿਚਾਰ ਕੇ ਹੀ ਖਾਣਾ-ਪੀਣਾ ਰੱਖੋ, ਫਿਰ ਬਾਅਦ ’ਚ ਸਮਾਂ ਮਨ ਨੂੰ ਉਚਾਟ, ਉਦਾਸ, ਪ੍ਰੇਸ਼ਾਨ ਰੱਖਣ ਵਾਲਾ ਬਣੇਗਾ।

17 ਜਨਵਰੀ 2023, ਮੰਗਲਵਾਰ
ਮਾਘ ਵਦੀ ਤਿੱਥੀ ਦਸਮੀ (ਸ਼ਾਮ 6.06 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਤੁਲਾ ’ਚ

ਮੰਗਲ ਬ੍ਰਿਖ ’ਚ

ਬੁੱਧ ਧਨ ’ਚ

ਗੁਰੂ ਮੀਨ ’ਚ

ਸ਼ੁੱਕਰ ਮਕਰ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਮਾਘ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 27 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲਸਾਨੀ ਤਰੀਕ : 24, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.45 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਸ਼ਾਮ 6.46 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸ਼ੂਲ (ਸਵੇਰੇ 8.34 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਤੁਲਾ ਰਾਸ਼ੀ ’ਤੇ (ਦੁਪਹਿਰ ਇਕ ਵਜੇ ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸ਼ਾਮ 6.06 ਤੱਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mandeep Singh

Content Editor

Related News