ਬ੍ਰਿਖ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਰਹੇਗੀ ਚੰਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

Sunday, Oct 04, 2026 - 03:42 AM (IST)

ਬ੍ਰਿਖ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਰਹੇਗੀ ਚੰਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਕਿਸੇ ਵੱਡੇ ਆਦਮੀ ਨਾਲ  ਮੇਲਜ਼ੋਲ ਫਰੂਟਫੁਲ ਰਹੇਗਾ, ਸੰਤਾਨ  ਵੀ ਜ਼ਰੂਰਤ ਦੇ ਮੌਕੇ ’ਤੇ ਸਾਥ ਦੇਵੇਗੀ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
ਬ੍ਰਿਖ : ਸ਼ਾਮ ਤੱਕ ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ ਪਰ ਬਾਅਦ ’ਚ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਇਫੈਕਟਿਵ ਰੱਖੇਗਾ।
ਮਿਥੁਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ  ਅਤੇ ਜਨਰਲ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਲਾਭ ਰਹੇਗਾ ਤੇ ਕੰਨਿਆ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ
ਕਰਕ : ਸਿਤਾਰਾ ਸ਼ਾਮ ਤੱਕ ਪ੍ਰੇਸ਼ਾਨੀ ਰੱਖਣ ਅਤੇ ਮੁਸ਼ਕਿਲਾਂ ਨੂੰ ਪੈਦਾ ਕਰਨ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਆਪ ਦੀ ਪੈਠ ਵਧੇਗੀ।
ਸਿੰਘ : ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਕੰਮਕਾਜੀ ਬਾਧਾ ਨੂੰ ਹਟਾਉਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਕਮਜ਼ੋਰ ਬਣਨਗੇ।
ਕੰਨਿਆ : ਸ਼ਾਮ ਤੱਕ ਸਮਾਂ ਸਫਲਤਾ ਅਤੇ ਇੱਜ਼ਤਮਾਣ ਵਾਲਾ ਪਰ ਬਾਅਦ ’ਚ ਕੰਮਕਾਜੀ ਪ੍ਰੋਗਰਾਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਤੁਲਾ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਇਰਾਦਿਆਂ ’ਚ ਸਫਲਤਾ ਮਿਲੇਗੀ, ਉਂਝ ਵੀ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤੱਕ ਪੇਟ ਲਈ ਕਮਜ਼ੋਰ, ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ ਪਰ ਬਾਅਦ ’ਚ ਪਲਾਨਿੰਗ ਸਫਲ ਹੋਵੇਗੀ।
ਧਨੁ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਨੇਕ ਕੰਮਾਂ  ’ਚ ਰੁਚੀ ਪਰ ਬਾਅਦ ’ਚ  ਸਿਹਤ ਦੇ  ਵਿਗੜਨ ਦਾ ਡਰ ਰਹੇਗਾ।
ਮਕਰ :ਸਿਤਾਰਾ ਸ਼ਾਮ ਤੱਕ ਮੁਸ਼ਕਿਲਾਂ ਵਾਲਾ, ਆਪ ਦਾ ਕੋਈ ਬਣਿਆ ਬਣਾਇਆ ਪ੍ਰੋਗਰਾਮ ਉਲਝ ਵਿਗੜ ਸਕਦਾ ਹੈ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਕੁੰਭ : ਸਿਤਾਰਾ ਸ਼ਾਮ ਤੱਕ ਆਪ ਨੂੰ ਐਕਟਿਵ ਇਫੈਕਟਿਵ ਰੱਖੇਗਾ ਪਰ ਬਾਅਦ ’ਚ ਜਨਰਲ ਹਾਲਾਤ ਵਿਪਰੀਤ ਬਣਨਗੇ।
ਮੀਨ : ਸਿਤਾਰਾ ਜ਼ਮੀਨੀ, ਅਦਾਲਤੀ ਕੰਮਾਂ ਲਈ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ, ਹਰ ਕੰਮ ਨੂੰ ਨਿਪਟਾਉਣ ਲਈ ਆਪ ਉਤਸ਼ਾਹਿਤ ਰਹੋਗੇ।

ਅੱਜ ਦਾ ਰਾਸ਼ੀਫਲ

4 ਅਕਤੂਬਰ 2026, ਐਤਵਾਰ
ਅੱਸੂ ਵਦੀ ਤਿੱਥੀ ਨੌਮੀ (4-5 ਮੱਧ ਰਾਤ 3.54 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਕੰਨਿਆ ’ਚ 
ਚੰਦਰਮਾ    ਮਿਥੁਨ ’ਚ   
ਮੰਗਲ    ਕਰਕ ’ਚ
ਬੁੱਧ        ਤੁਲਾ ’ਚ 
ਗੁਰੂ        ਕਰਕ ’ਚ 
ਸ਼ੁੱਕਰ    ਤੁਲਾ ’ਚ 
ਸ਼ਨੀ        ਮੀਨ ’ਚ
ਰਾਹੂ        ਕੁੰਭ ’ਚ                                                     
ਕੇਤੂ        ਸਿੰਘ ’ਚ  

ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 12 (ਅੱਸੂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ : 22, ਸੂਰਜ ਉਦੇ ਸਵੇਰੇ 6.27 ਵਜੇ, ਸੂਰਜ ਅਸਤ ਸ਼ਾਮ 6.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸ (4-5 ਮੱਧ ਰਾਤ 12.14 ਤੱਕ) ਅਤੇ ਮਗਰੋਂ ਨਕਸ਼ੱਤਰ ਪੱਖ, ਯੋਗ :ਪਰਿਧ (ਦੁਪਹਿਰ 12.33 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਮਿਥੁਨ ਰਾਸ਼ੀ ’ਤੇ (ਸ਼ਾਮ 6.32 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ  ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਨੌਮੀ ਦਾ ਸਰਾਧ, ਸੌਭਾਗਿਆਵਤੀ ਸਰਾਧ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Inder Prajapati

Content Editor

Related News