ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Thursday, Jan 16, 2025 - 03:03 AM (IST)

ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਜਨਰਲ ਸਿਤਾਰਾ ਸਟਰਾਂਗ ਜਿਹੜਾ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਉਸ ਦੇ ਟਾਰਗੈੱਟ ਵੱਲ ਵਧਾਉਣ ’ਚ ਹੈਲਪਫੁੱਲ ਹੋਵੇਗਾ, ਇੱਜ਼ਤ ਮਾਣ ਦੀ ਪ੍ਰਾਪਤੀ।
ਬ੍ਰਿਖ : ਜਾਇਦਾਦੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜਦੌੜ ਚੰਗਾ ਨਤੀਜਾ ਦੇਣ ਵਾਲੀ ਹੈ, ਆਪ ਆਮ ਤੌਰ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰਹੋਗੇ।
ਮਿਥੁਨ : ਸਵੇਰੇ ਤੱਕ ਕੰਮਕਾਜੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਫਿਰ ਬਾਅਦ ’ਚ ਹਰ ਫਰੰਟ ’ਤੇ ਐਕਟਿਵ ਅਤੇ ਇਫੈਕਟਿਵ ਰਹੋਗੇ।
ਕਰਕ : ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਕਾਰੋਬਾਰੀ ਟੂਰਿੰਗ-ਪ੍ਰੋਗਰਾਮਿੰਗ ਲਾਭਕਾਰੀ, ਵੈਸੇ ਵੀ ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਰਹੋਗੇ।
ਸਿੰਘ : ਸਿਤਾਰਾ ਸਵੇਰੇ ਤੱਕ ਕਮਜ਼ੋਰ, ਨੁਕਸਾਨ ਪ੍ਰੇਸ਼ਾਨੀ ਦਾ ਡਰ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ, ਪ੍ਰਭਾਵ-ਦਬਦਬਾ ਵੀ ਬਣਿਆ ਰਹੇਗਾ।
ਕੰਨਿਆ :ਸਿਤਾਰਾ ਸਵੇਰ ਤੱਕ ਬਿਹਤਰ ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਬਾਅਦ ’ਚ ਕਿਸੇ ਨਾ ਕਿਸੇ ਝਮੇਲੇ ਦੇ ਉਭਰਨ ਦਾ ਡਰ ਬਣਿਆ ਰਹੇਗਾ।
ਤੁਲਾ : ਸਵੇਰ ਤੱਕ ਸਫਲਤਾ ਅਤੇ ਇੱਜ਼ਤਮਾਣ ਬਣਿਆ ਰਹੇਗਾ, ਫਿਰ ਬਾਅਦ ’ਚ ਕਾਰੋਬਾਰੀ  ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਸ਼ਚਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਸਵੇਰ ਤੱਕ ਸਮਾਂ ਪੇਟ ਲਈ ਕਮਜ਼ੋਰ, ਧਨ ਹਾਨੀ ਦਾ ਡਰ ਪਰ ਬਾਅਦ ’ਚ ਸਮਾਂ ਸਕੀਮਾਂ-ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਵਾਲਾ ਹੈ।
ਮਕਰ : ਸਵੇਰ ਤੱਕ ਸਮਾਂ ਬਿਹਤਰ, ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਪਰ ਬਾਅਦ ’ਚ ਸਿਹਤ ਅਤੇ  ਕਿਸੇ ਬਣੇ ਬਣਾਏ ਕੰਮ ਦੇ ਵਿਗੜਨ ਦਾ ਡਰ।
ਕੁੰਭ : ਸਵੇਰ ਤੱਕ ਸਮਾਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਵਾਲਾ ਪਰ ਬਾਅਦ ’ਚ ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ ਬਣੀ ਰਹੇਗੀ।
ਮੀਨ : ਸਵੇਰ ਤੱਕ ਸਿਤਾਰਾ ਮਜ਼ਬੂਤਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਮੁਸ਼ਕਿਲਾਂ ਉਭਰ ਕੇ ਵਿਪਰੀਤ ਹਾਲਾਤ ਬਣਾ ਸਕਦੀਆਂ ਹਨ, ਅਹਿਤਿਆਤ ਰੱਖੋ।

16 ਜਨਵਰੀ 2025, ਵੀਰਵਾਰ

ਮਾਘ ਵਦੀ ਤਿੱਥੀ ਤੀਜ (16-17 ਮੱਧ ਰਾਤ 4.07 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ              ਮਕਰ ’ਚ 
ਚੰਦਰਮਾ          ਕਰਕ ’ਚ 
ਮੰਗਲ            ਕਰਕ ’ਚ
ਬੁੱਧ                ਧਨ ’ਚ 
ਗੁਰੂ               ਬ੍ਰਿਖ ’ਚ 
ਸ਼ੁੱਕਰ             ਕੁੰਭ ’ਚ 
ਸ਼ਨੀ              ਕੁੰਭ ’ਚ
ਰਾਹੂ              ਮੀਨ ’ਚ                                                     
ਕੇਤੂ              ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 26 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 15, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.44 ਵਜੇ (ਜਲੰਧਰ  ਟਾਈਮ), ਨਕਸ਼ੱਤਰ:  ਅਸ਼ਲੇਖਾ (ਪੁਰਬ ਦੁਪਹਿਰ 11.17 ਤੱਕ) ਅਤੇ ਮਗਰੋਂ ਨਕੱਸ਼ਤਰ ਮਘਾ, ਯੋਗ :ਆਯੁਸ਼ਮਾਨ (16-17 ਮੱਧ ਰਾਤ 1.06 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਕਰਕ ਰਾਸ਼ੀ ’ਤੇ (ਪੁਰਬ ਦੁਪਹਿਰ 11.17 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,   ਭੱਦਰਾ ਰਵੇਗੀ(ਬਾਅਦ ਦੁਪਹਿਰ 3.46 ਤੋਂ ਲੈ ਕੇ:16-17 ਮੱਧ ਰਾਤ 4.07 ਤੱਕ, ਪੁਰਬ ਦੁਪਿਹਰ 11.17 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਅਤੇ ਮਗਰੋਂ ਮੱਘਾ ਨਕੱਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ: ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂ ਕਾਲ  ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News