ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਖਰਚੇ ਵਧਾਉਣ ਵਾਲਾ, ਕੁੰਭ ਰਾਸ਼ੀ ਵਾਲੇ ਗੁੱਸੇ ''ਤੇ ਰੱਖਣ ਕਾਬੂ

Saturday, Jan 04, 2025 - 02:48 AM (IST)

ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਖਰਚੇ ਵਧਾਉਣ ਵਾਲਾ, ਕੁੰਭ ਰਾਸ਼ੀ ਵਾਲੇ ਗੁੱਸੇ ''ਤੇ ਰੱਖਣ ਕਾਬੂ

ਮੇਖ : ਲੋਹਾ, ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਟੀਲ ਫ਼ਰਨੀਚਰ, ਸਟੀਲ ਦੀਆਂ ਅਲਮਾਰੀਆਂ ਦਾ ਕੰਮ ਧੰਦਾ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਬ੍ਰਿਖ : ਰਾਜ ਦਰਬਾਰ ’ਚ ਜਾਣ ’ਤੇ ਜਿੱਥੇ ਆਪ ਦੇ ਪੱਖ ਦੀ ਬਿਹਤਰੀ ਸੁਣਵਾਈ ਹੋਵੇਗੀ, ਉੱਥੇ ਆਪ ਦੂਜਿਆਂ ’ਤੇ ਹਾਵੀ ਅਤੇ ਇਫੈਕਟਿਵ ਵੀ ਬਣੇ ਰਹੋਗੇ।

ਮਿਥੁਨ : ਜਨਰਲ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਵੀ ਕੁਝ ਅੱਗੇ ਵਧੇਗੀ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ।

ਕਰਕ : ਸਿਹਤ ਦਾ ਧਿਆਨ ਰੱਖੋ, ਵ੍ਹੀਕਲਜ਼ ਵੀ ਧਿਆਨ ਨਾਲ ਡਰਾਈਵ ਕਰੋ, ਕਿਉਂਕਿ ਸੱਟ ਲੱਗਣ ਦਾ ਖਤਰਾ ਬਣਿਆ ਰਹੇਗਾ, ਖਰਚ ਵੀ ਹੋਵੇਗਾ।

ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫ੍ਰੰਟ ’ਤੇ ਆਪ ਦੀ ਪੈਠ-ਛਾਪ ਬਣੀ ਰਹੇਗੀ, ਜਨਰਲ ਫ੍ਰੰਟ ’ਤੇ ਵੀ ਬਿਹਤਰੀ ਹੋਵੇਗੀ।

ਕੰਨਿਆ : ਸ਼ਤਰੂ ਉਭਰ ਸਿਮਟ ਕੇ ਆਪ ਦੇ ਲਈ ਤਣਾਅ-ਪ੍ਰੇਸ਼ਾਨੀ ਬਣਾਈ ਰੱਖ ਸਕਦੇ ਹਨ, ਇਸਲਈ ਹਰ ਫ੍ਰੰਟ ’ਤੇ ਸੁਚੇਤ ਰਹਿਣਾ ਸਹੀ ਰਹੇਗਾ।

ਤੁਲਾ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋਵੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।

ਬ੍ਰਿਸ਼ਚਕ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਅਟੈਂਡ ਕਰਨ ’ਤੇ ਬਿਹਤਰ ਰਿਸਪੌਂਸ ਮਿਲਣ ਦੀ ਆਸ, ਤੇਜ ਪ੍ਰਭਾਓ-ਦਬਦਬਾ ਬਣਿਆ ਰਹੇਗਾ।

ਧਨ : ਵੱਡੇ ਲੋਕ ਮਿਹਰਬਾਨ ਅਤੇ ਸਾਫ਼ਟ ਰਹਿਣਗੇ ਅਤੇ ਆਪ ਦੀ ਕਿਸੇ ਸਮੱਸਿਆ ਨੂੰ ਨਿਪਟਾਉਣ ਲਈ ਉਹ ਪਾਜ਼ੇਟਿਵ ਭੂਮਿਕਾ ਨਿਭਾ ਸਕਦੇ ਹਨ।

ਮਕਰ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇ ਸਕਦੀ ਹੈ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਕੁੰਭ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰਖਣਾ ਜ਼ਰੂਰੀ।

ਮੀਨ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਕਿਸੇ ’ਤੇ ਜ਼ਿਆਦਾ ਭਰੋਸਾ ਨਾ ਕਰੋ, ਸਫ਼ਰ ਵੀ ਨੁਕਸਾਨ ਵਾਲਾ ਹੋ ਸਕਦਾ ਹੈ।

4 ਜਨਵਰੀ 2025, ਸ਼ਨੀਵਾਰ
ਪੋਹ ਸੁਦੀ ਤਿੱਥੀ ਪੰਚਮੀ (ਰਾਤ 10.02 ਤੱਕ) ਅਤੇ ਮਗਰੋਂ ਤਿਥੀ ਛੱਠ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ        ਧਨ ’ਚ 
ਚੰਦਰਮਾ     ਕੁੰਭ ’ਚ 
ਮੰਗਲ       ਕਰਕ ’ਚ
ਬੁੱਧ         ਬ੍ਰਿਸ਼ਚਕ ’ਚ 
ਗੁਰੂ        ਬ੍ਰਿਖ ’ਚ 
ਸ਼ੁੱਕਰ      ਕੁੰਭ ’ਚ 
ਸ਼ਨੀ        ਕੁੰਭ ’ਚ
ਰਾਹੂ        ਮੀਨ ’ਚ
ਕੇਤੂ        ਕੰਨਿਆ ’ਚ

ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :14 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 3, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.34 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਸ਼ਤਭਿਖਾ (ਰਾਤ 9.24 ਤੱਕ) ਅਤੇ ਮਗਰੋਂ ਨਕੱਸ਼ਤਰ ਪੁਰਵਾ ਭਾਦਰਪਦ, ਯੋਗ : ਸਿੱਧੀ (ਸਵੇਰੇ 10.08 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ-ਰਾਤ) ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ: ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News