ਕਰਕ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਮਿਲੇਗਾ ਲਾਭ, ਮਿਥੁਨ ਰਾਸ਼ੀ ਵਾਲਿਆਂ 'ਤੇ ਖ਼ਰਚੇ ਦਾ ਰਹੇਗਾ ਜ਼ੋਰ
Friday, Jan 10, 2025 - 02:07 AM (IST)
ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪਬਲੀਸ਼ਿੰਗ, ਕੈਟਰਿੰਗ, ਹੋਟਲਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।
ਮਿਥੁਨ : ਖਰਚਿਆਂ ਦਾ ਜ਼ੋਰ ਪਰ ਜ਼ਿਆਦਾ ਖਰਚ ਜਾਇਜ਼ ਕੰਮਾਂ ’ਤੇ ਵੀ ਹੋਵੇਗਾ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਨਾ ਫਸਣ ਦਿਓ।
ਕਰਕ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ ਫਰੂਟਫੁਲ, ਕਿਸੇ ਉਲਝੇ ਰੁਕੇ ਕੰਮ ਨੂੰ ਨਿਪਟਾਉਣ ਲਈ ਕੋਸ਼ਿਸ਼ ਕਰਨ ਲਈ ਸਮਾਂ ਚੰਗਾ।
ਸਿੰਘ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਅਤੇ ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ, ਅਤੇ ਆਪ ਦੀ ਗੱਲ ਿਧਆਨ ਨਾਲ ਸੁਣਨਗੇ।
ਕੰਨਿਆ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਮਨੋਬਲ ਵਧੇਗਾ।
ਤੁਲਾ : ਸਿਹਤ ਦੇ ਮਾਮਲੇ ’ਚ ਲਾਪਰਵਾਹ ਨਾ ਰਹਿਣਾ ਸਹੀ ਰਹੇਗਾ, ਸੀਮਾ ’ਚ ਖਾਣਾ-ਪੀਣਾ ਕਰਨਾ ਚਾਹੀਦਾ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਸਬੰਧਾਂ ’ਚ ਮਿਠਾਸ, ਤਾਲਮੇਲ ਸਦਭਾਅ ਬਣਿਆ ਰਹੇਗਾ, ਮਨ ਸਫਰ ਲਈ ਰਾਜ਼ੀ ਰਹੇਗਾ।
ਧਨ : ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਅ ਦਾ ਡਰ ਵਧਣ ਕਰ ਕੇ ਮਨ ਅਸ਼ਾਂਤ, ਪ੍ਰੇਸ਼ਾਨ ਰਹੇਗਾ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।
ਮਕਰ : ਜਨਰਲ ਸਿਤਾਰਾ ਬਲਵਾਨ, ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਉਦੇਸ਼ ਮਨੋਰਥ ਸਿਰੇ ਚੜ੍ਹਨਗੇ।
ਕੁੰਭ : ਅਦਾਲਤੀ ਕੰਮਾਂ ਲਈ ਸਿਤਾਰਾ ਕਿਉਂਕਿ ਚੰਗਾ ਹੈ, ਇਸ ਲਈ ਕੋਈ ਸ਼ੁਰੂਆਤੀ ਕੋਸ਼ਿਸ਼ ਚੰਗਾ ਨਤੀਜਾ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਮੀਨ : ਕਿਸੇ ਵੱਡੇ ਆਦਮੀ ਨਾਲ ਕਿਸੇ ਕੰਮ ਲਈ ਮਦਦ ਜਾਂ ਸਹਿਯੋਗ ਲੈਣ ਵਾਸਤੇ ਜੇ ਆਪ ਉਸ ਨਾਲ ਮੁਲਾਕਾਤ ਕਰੋਗੇ ਤਾਂ ਉਹ ਆਪ ਦੀ ਗੱਲ ਹਮਦਰਦੀ ਨਾਲ ਸੁਣੇਗਾ।
10 ਜਨਵਰੀ 2025, ਸ਼ੁੱਕਰਵਾਰ
ਪੋਹ ਸੁਦੀ ਤਿੱਥੀ ਇਕਾਦਸ਼ੀ (ਸਵੇਰੇ 10.20 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਕਰਕ ’ਚ
ਬੁੱਧ ਧਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 20 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ ਤਰੀਕ : 9, ਸੂਰਜ ਉਦੇ ਸਵੇਰੇ 7.32 ਵਜੇ, ਸੂਰਜ ਅਸਤ ਸ਼ਾਮ 5.39 ਵਜੇ (ਜਲੰਧਰ ਟਾਈਮ), ਨਕਸ਼ੱਤਰ: ਕ੍ਰਿਤਿਕਾ ( ਦੁਪਹਿਰ 1.46 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ :ਸ਼ੁੱਭ (ਬਾਅਦ ਦੁਪਹਿਰ 2.37 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ -ਰਾਤ), ਭੱਦਰਾ ਰਹੇਗੀ (ਸਵੇਰੇ 10.20ਤੱਕ), ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਪੁੱਤਰਦਾ ਇਕਾਦਸ਼ੀ ਵਰਤ, ਕੁੰਭ ਮਹਾਪੁਰਬ (ਸ਼੍ਰੀ ਪ੍ਰਯਾਗਰਾਜ) ਦੀ ਪ੍ਰਥਮ ਤਿੱਥੀ। ਵਿਸ਼ਵ ਹਿੰਦੀ ਦਿਵਸ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)