ਮੇਖ ਰਾਸ਼ੀ ਵਾਲਿਆਂ ''ਤੇ ਰਹੇਗਾ ਖ਼ਰਚਿਆਂ ਦਾ ਜ਼ੋਰ, ਤੁਲਾ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਡਾਵਾਂਡੋਲ

Tuesday, Jan 07, 2025 - 02:49 AM (IST)

ਮੇਖ ਰਾਸ਼ੀ ਵਾਲਿਆਂ ''ਤੇ ਰਹੇਗਾ ਖ਼ਰਚਿਆਂ ਦਾ ਜ਼ੋਰ, ਤੁਲਾ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਡਾਵਾਂਡੋਲ

ਮੇਖ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ ਇਸ ਲਈ ਨਾ ਤਾਂ ਉਧਾਰੀ ’ਚ ਫਸੋ ਅਤੇ ਨਾ ਹੀ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਣ ਦਿਓ, ਖਰਚਿਆਂ ਦਾ ਜ਼ੋਰ।

ਬ੍ਰਿਖ : ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੋਈ ਕਾਰੋਬਾਰੀ ਰੁਕਾਵਟ ਮੁਸ਼ਕਿਲ ਹਟੇਗੀ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਇੱਜ਼ਤ ਮਾਣ ਦੀ ਪ੍ਰਾਪਤੀ।

ਮਿਥੁਨ : ਕਿਸੇ ਅਫਸਰ ਦੇ ਰੁਖ ’ਚ ਨਾਰਾਜ਼ਗੀ ਅਤੇ ਸਖਤੀ ਕਰਕੇ ਆਪ ਦਾ ਕੋਈ ਸਰਕਾਰੀ ਪ੍ਰੋਗਰਾਮ ਲਟਕ ਸਕਦਾ ਹੈ, ਇਸ ਲਈ ਅਲਰਟ ਰਹੋ।

ਕਰਕ : ਗਲਤ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਸਿੰਘ : ਪੇਟ ’ਚ ਖਰਾਬੀ ਦਾ ਡਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ ਜਿਹੜਿਆਂ ਸਿਹਤ ਨੂੰ ਸੂਟ ਨਾ ਕਰਦੀਆ ਹੋਣ। 

ਕੰਨਿਆ :ਅਰਥ ਦਸ਼ਾ ਚੰਗੀ ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਪ੍ਰੇਸ਼ਾਨੀ ਰਹੇਗੀ, ਵੈਸੇ ਤਬੀਅਤ ’ਚ ਵੀ ਤੇਜ਼ੀ। 

ਤੁਲਾ : ਪ੍ਰੇਸ਼ਾਨ ਅਤੇ ਡਾਵਾਂਡੋਲ ਮਨ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੋਗੇ।

ਬ੍ਰਿਸ਼ਚਕ :  ਮਨ ਬੇਕਾਰ ਕੰਮਾਂ ਵੱਲ ਭਟਕ ਸਕਦਾ ਹੈ, ਇਸ ਲਈ ਧਿਆਨ ਰੱਖੇ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।

ਧਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਕੋਸ਼ਿਸ਼ ਟਾਲ ਦਿਓ, ਕਿਉਂਕਿ ਕੋਸ਼ਿਸ਼ ਬੇ-ਨਤੀਜਾ, ਉਂਝ ਤੇਜ ਪ੍ਰਭਾਵ ਬਣਿਆ ਰਹੇਗਾ।

ਮਕਰ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਤਾਂ ਬਣੀ ਰਹੇਗੀ ਪਰ ਹਲਕੀ ਸੋਚ ਵਾਲੇ ਕਾਰੋਬਾਰੀ ਸਾਥੀ ਆਪ ਲਈ ਮੁਸ਼ਕਿਲਾਂ ਪੈਦਾ ਕਰਦੇ ਰਹਿਣਗੇ।

ਕੁੰਭ : ਕਾਰੋਬਾਰੀ ਕੰਮ ਸੁਚੇਤ ਰਹਿ ਕੇ ਕਰੋ, ਕਿਉਂਕਿ ਸਿਤਾਰਾ ਆਪ ਦੀ ਪੇਮੈਂਟਸ ਨੂੰ ਫਸਾਉਣ ਵਾਲਾ, ਕੰਮਕਾਜੀ ਟੂਰ ਵੀ ਨਾ ਕਰੋ।

ਮੀਨ : ਵਪਾਰ ਅਤੇ ਕੰਮਕਾਜੀ ਦਸ਼ਾ ਠੀਕ ਰਹੇਗੀ, ਸਫਲਤਾ ਸਾਥ ਦੇਵੇਗੀ ਪਰ ਮਨ ਕੁਝ ਅਸ਼ਾਂਤ-ਪ੍ਰੇਸ਼ਾਨ ਅਤੇ ਡਿਸਟਰਬ ਜਿਹਾ ਰਹੇਗਾ।

7 ਜਨਵਰੀ 2025, ਮੰਗਲਵਾਰ
ਪੋਹ ਸੁਦੀ ਤਿੱਥੀ ਅਸ਼ਟਮੀ (ਸ਼ਾਮ 4.27 ਤੱਕ) ਅਤੇ ਮਗਰੋਂ ਤਿੱਥੀ ਨੌਮੀ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ          ਧਨ ’ਚ 
ਚੰਦਰਮਾ      ਮੀਨ ’ਚ 
ਮੰਗਲ        ਕਰਕ ’ਚ
ਬੁੱਧ           ਧਨ ’ਚ 
ਗੁਰੂ           ਬ੍ਰਿਖ ’ਚ 
ਸ਼ੁੱਕਰ         ਕੁੰਭ ’ਚ 
ਸ਼ਨੀ          ਕੁੰਭ ’ਚ
ਰਾਹੂ          ਮੀਨ ’ਚ
ਕੇਤੂ          ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਪੋਹ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :17 (ਪੋਹ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 5, ਸੂਰਜ ਉਦੇ ਸਵੇਰੇ 7.32 ਵਜੇ, ਸੂਰਜ ਅਸਤ ਸ਼ਾਮ 5.37 ਵਜੇ (ਜਲੰਧਰ  ਟਾਈਮ), ਨਕਸ਼ੱਤਰ: ਰੇਵਤੀ (ਸ਼ਾਮ 5.50 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਸ਼ਿਵ (ਰਾਤ 11.16 ਤੱਕ) ਮਗਰੋਂ ਯੋਗ ਸਿੱਧ, ਚੰਦਰਮਾ : ਮੀਨ ਰਾਸ਼ੀ ’ਤੇ (ਸ਼ਾਮ 5.50ਤੱਕ) ਅਤੇ ਮਗਰੋਂ ਮੇਖ ਰਾਸ਼ੀ’ ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ ( ਸ਼ਾਮ 5.50 ਤੱਕ), ਸ਼ਾਮ 5.50 ਤੱਕ ਜੰਮੇ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ।  ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ  ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ) 


author

Harpreet SIngh

Content Editor

Related News