ਮਕਰ ਰਾਸ਼ੀ ਵਾਲਿਆਂ ਨੂੰ ਸਰਕਾਰੀ ਕੰਮਾਂ ’ਚ ਮਿਲੇਗੀ ਬੜ੍ਹਤ, ਤੁਸੀਂ ਵੀ ਜਾਣੋ ਆਪਣੀ ਰਾਸ਼ੀ

Thursday, Oct 31, 2024 - 01:48 AM (IST)

ਮਕਰ ਰਾਸ਼ੀ ਵਾਲਿਆਂ ਨੂੰ ਸਰਕਾਰੀ ਕੰਮਾਂ ’ਚ ਮਿਲੇਗੀ ਬੜ੍ਹਤ, ਤੁਸੀਂ ਵੀ ਜਾਣੋ ਆਪਣੀ ਰਾਸ਼ੀ

ਮੇਖ : ਸਿਤਾਰਾ ਪੁਰਵ ਦੁਪਹਿਰ ਤੱਕ ਕਮਜ਼ੋਰ, ਕਿਸੇ ਨਾਲ ਨਾਰਾਜ਼ਗੀ ਦਾ ਡਰ ਪਰ ਬਾਅਦ ’ਚ ਹਰ ਫ੍ਰੰਟ ’ਤੇ ਅਨੁਕੂਲ ਹਾਲਾਤ ਬਣਨਗੇ।
ਬ੍ਰਿਖ : ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ, ਮਨ ਵੀ ਅਸ਼ਾਂਤ-ਟੈਂਸ ਅਤੇ ਡਿਸਟਰਬ ਜਿਹਾ ਰਹੇਗਾ।
ਮਿਥੁਨ : ਸਿਤਾਰਾ ਪੁਰਵ ਦੁਪਹਿਰ ਤੱਕ ਕਮਜ਼ੋਰ, ਹਰ ਮਰਚੇ ’ਤੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਤੇਜ ਪ੍ਰਭਾਵ ਵੀ ਬਣਿਆ ਰਹੇਗਾ।
ਕਰਕ : ਪੁਰਵ ਦੁਪਹਿਰ ਤੱਕ ਘਟੀਆ ਲੋਕਾਂ ਨੂੰ ਨਾ ਤਾਂ ਲਿਫ਼ਟ ਦਿਓ ਅਤੇ ਨਾ ਹੀ ਉਨ੍ਹਾਂ ਨਾਲ ਜ਼ਿਆਦਾ ਮੇਲ-ਜੋਲ ਰੱਖੋ ਪਰ ਬਾਅਦ ’ਚ ਸਮਾਂ ਸਫ਼ਲਤਾ ਦੇਣ ਵਾਲਾ ਹੋਵੇਗਾ।
ਸਿੰਘ : ਪੁਰਵ ਦੁਪਹਿਰ ਤੱਕ ਕੋਈ ਨਾ ਕੋਈ ਕਾਰੋਬਾਰੀ ਪ੍ਰੇਸ਼ਾਨੀ ਰਹੇਗੀ ਪਰ ਬਾਅਦ ’ਚ ਕੰਮ-ਕਾਜੀ ਸਾਥੀਾਂ ਨਾਲ ਮੇਲ-ਜੋਲ ਵਧਾਉਣਾ ਫਰੂਟਫੁੱਲ ਰਹੇਗਾ।
ਕੰਨਿਆ : ਪੁਰਵ ਦੁਪਹਿਰ ਤੱਕ ਮਨ ਕੁਝ ਪ੍ਰੇਸ਼ਾਨ ਰਹੇਗਾ ਪਰ ਬਾਅਦ ’ਚ ਟੀਚਿੰਗ, ਕੋਚਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇੇਗਾ।
ਤੁਲਾ : ਸਿਤਾਰਾ ਪੁਰਵ ਦੁਪਹਿਰ ਤੱਕ ਨੁਕਸਾਨ ਪ੍ਰੇਸ਼ਾਨੀ ਦੇਣ ਵਾਲਾ ਪਰ ਬਾਅਦ ’ਚ ਕੰਮਕਾਜੀ ਕੋਸ਼ਿਸ਼ਾਂ ਜ਼ਿਆਦਾ ਇਫ਼ੈਕਟਿਵ ਸਿੱਧ ਹੋਣਗੀਆ।
ਬ੍ਰਿਸ਼ਚਕ : ਸਿਤਾਰਾ ਪੁਰਵ ਦੁਪਿਹਰ ਤੱਕ ਅਰਥ ਦਸ਼ਾ ਚੰਗੀ ਰੱਖੇਗਾ, ਪਰ ਬਾਅਦ ’ਚ ਜਨਰਲ ਓਵਿਪਰੀਤ ਹਾਲਾਤ ਅਤੇ ਪ੍ਰੇਸ਼ਾਨੀ ਦੇਣ ਵਾਲੇ ਬਣਨਗੇ।
ਧਨ : ਪੁਰਵ ਦੁਪਹਿਰ ਤੱਕ ਸਮਾਂ ਬਾਧਾਵਾਂ ਮੁਸ਼ਕਿਲਾਂ ਵਾਲਾ ਹੋਵੇਗਾ ਪਰ ਬਾਅਦ ’ਚ ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ, ਟੂਰਿੰਗ ਫਰੂਟਫੁੱਲ ਰਹੇਗਾ।
ਮਕਰ  : ਪੁਰਵ ਦੁਪਹਿਰ ਤੱਕ ਮਨ ਕੁਝ ਪ੍ਰੇਸ਼ਾਨ-ਅਪਸੈਟ ਰਹੇਗਾ ਪਰ ਬਾਅਦ ’ਚ ਸਰਕਾਰੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ।
ਕੁੰਭ : ਸਿਤਾਰਾ ਪੁਰਵ ਦੁਪਹਿਰ ਤੱਕ ਪੇਟ ਲਈ ਕਮਜ਼ੋਰ ਪਰ ਬਾਅਦ ’ਚ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਮੀਨ : ਸਿਤਾਰਾ ਪੁਰਵ ਦੁਪਹਿਰ ਤੱਕ ਮਾਨਸਿਕ ਟੈਨਸ਼ਨ ਰੱਖਣ ਵਾਲਾ ਪਰ ਬਾਅਦ ’ਚ ਸਿਹਤ ਲਈ ਲਾਪਰਵਾਹ ਨਾ ਰਹਿਣਾ ਸਹੀ ਰਹੇਗਾ, ਸਫ਼ਰ ਵੀ ਟਾਲ ਦਿਓ।
 
31 ਅਕਤੂਬਰ 2024, ਵੀਰਵਾਰ
ਕੱਤਕ ਵਦੀ ਤਿਥੀ ਚੌਦਸ (ਬਾਅਦ ਦੁਪਹਿਰ 3.53 ਤੱਕ) ਅਤੇ ਮਗਰੋਂ ਤਿਥੀ ਮੱਸਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ              ਤੁਲਾ ’ਚ 
ਚੰਦਰਮਾ          ਕੰਨਿਆ ’ਚ  
ਮੰਗਲ            ਕਰਕ ’ਚ
ਬੁੱਧ                ਬ੍ਰਿਸ਼ਚਕ ’ਚ
ਗੁਰੂ               ਬ੍ਰਿਖ ’ਚ 
ਸ਼ੁੱਕਰ             ਬ੍ਰਿਸ਼ਚਕ ’ਚ 
ਸ਼ਨੀ               ਕੁੰਭ ’ਚ
ਰਾਹੂ               ਮੀਨ ’ਚ                                                     
ਕੇਤੂ                ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 9 (ਕੱਤਕ), ਹਿਜਰੀ ਸਾਲ 1446, ਮਹੀਨਾ: ਰਬਿ ਉਲਸਾਨੀ, ਤਰੀਕ : 27, ਸੂਰਜ ਉਦੇ ਸਵੇਰੇ 6.47 ਵਜੇ, ਸੂਰਜ ਅਸਤ ਸ਼ਾਮ 5.35 ਵਜੇ (ਜਲੰਧਰ ਟਾਈਮ), ਨਕਸ਼ੱਤਰ :  ਚਿਤਰਾ (31 ਅਕਤੂਬਰ-1 ਨਵੰਬਰ ਮੱਧ ਰਾਤ 12.45 ਤੱਕ) ਅਤੇ ਮਗਰੋਂ ਨਕਸ਼ੱਤਰ ਸੁਵਾਤੀ ਯੋਗ : ਵਿਸ਼ਕੁੰਭ (ਸਵੇਰੇ 9.51 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੁਰਵ ਦੁਪਹਿਰ11.16 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ: ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂ ਕਾਲ :  ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਨਰਕ ਚੌਦਸ, ਰੂਪ ਚੌਦਸ, ਸ਼੍ਰੀਮਤੀ ਇੰਦਰਾ ਗਾਂਧੀ ਬਲਿਦਾਨ ਦਿਵਸ, ਸਰਦਾਰ ਪਟੇਲ ਜਯੰਤੀ। 
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Inder Prajapati

Content Editor

Related News