ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜ ਦੀ ਦਸ਼ਾ ਰਹੇਗੀ ਚੰਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
Wednesday, Oct 02, 2024 - 03:20 AM (IST)
ਮੇਖ : ਸ਼ਤਰੂ ਉਭਰ ਕੇ ਪ੍ਰੇਸ਼ਾਨੀ ਰਖ ਸਕਦੇ ਹਨ, ਇਸਲਈ ਉਨ੍ਹਾਂ ਤੋਂ ਫ਼ਾਸਲਾ ਰੱਖਣਾ ਸਹੀ ਰਹੇਗਾ, ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਬ੍ਰਿਖ : ਸਿਤਾਰਾ ਸੰਤਾਨ ਪੱਖੋਂ ਪ੍ਰੇਸ਼ਾਨੀ ਵਾਲਾ ਅਤੇ ਉਸ ਦੀ ਕਿਸੇ ਸਮਸਿਆ ਨੂੰ ਜਗਾਈ ਰੱਖ ਸਕਦਾ ਹੈ, ਧਿਆਨ ਰੱਖਨਾ ਜ਼ਰੂਰੀ ਹੋਵੇਗਾ।
ਮਿਥੁਨ : ਕੋਰਟ ਕਚਹਿਰੀ ’ਚ ਪੂਰੀ ਤਿਆਰੀ ਕੀਤੇ ਬਗੈਰ ਨਹੀਂ ਜਾਣਾ ਚਾਹੀਦਾ, ਕਿਉਂਕਿ ਸਿਤਾਰਾ ਆਪ ਦੇ ਫ਼ੇਵਰ ’ਚ ਨਹੀਂ ਹੈ, ਮਨ ਵੀ ਪ੍ਰੇਸ਼ਾਨ ਜਿਹਾ ਰਹੇਗਾ।
ਕਰਕ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਨੀ ਰਹੇਗੀ, ਪਰ ਉਹ ਬੇ-ਨਤੀਜਾ ਹੀ ਰਹੇਗੀ, ਕੰਮਕਾਜੀ ਸਾਥੀ ਵੀ ਜ਼ਿਆਦਾ ਕੋ-ਅੋਪਰੇਟ ਨਾ ਕਰਣਗੇ।
ਸਿੰਘ : ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਕੰਮਕਾਜ਼ੀ ਟੂਰਿੰਗ ਲਈ ਮਨ ਰਾਜੀ ਰਹੇਗਾ, ਪਰ ਜਿਹੜੀ ਵੀ ਕਾਰੋਬਾਰੀ ਕੋਸ਼ਿਸ਼ ਕਰੋ, ਬਹੁਤ ਐਟਟਿਵ ਰਹਿ ਕੇ ਕਰੋ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਈ ਵੀ ਕੰਮ ਅਨਮਨੇ ਮਨ ਨਾਲ ਨਾ ਕਰੋ, ਮਨ ਤੇ ਨੇਗੇਟਿਵ ਸੋਚ ਪ੍ਰਭਾਵੀ ਰਹੇਗੀ।
ਤੁਲਾ : ਸਿਤਾਰਾ ਉਲਝਣਾਂ, ਪੇਚੀਦਗੀਆਂ ਵਾਲਾ, ਇਸਲਈ ਕੋਈ ਵੀ ਕੰਮ ਅਨਮਨੇ ਮਨ ਨਾਲ ਨਾ ਕਰੋ, ਮਨ ਤੇ ਨੇਗੇਟਿਵ ਸੋਚ ਪ੍ਰਭਾਵੀ ਰਹੇਗੀ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਣਾ ਵਸਤਾਂ ਦਾ ਕੰਮ ਕਰਨ ਵਾਲੀਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਸਰਕਾਰੀ ਕੰਮਾਂ ਲਈ ਸਤਾਰਾ ਕੰਮਜ਼ੋਰ, ਆਪ ਜਿਹੜਾ ਯਤਨ ਕਰੋਗੇ ਜਾਂ ਭੱਜਦੌੜ ਕਰੋਗੇ, ਉਸ ਦੀ ਸਹੀ ਡਿਟਰਨ ਨਾਂ ਮਿਲੇਗੀ।
ਮਕਰ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ਤੇ ਕਾਬੂ ਰਖੋ, ਤਿਆਰੀ ਦੇ ਬਗੈਰ ਕੋਈ ਕੋਸ਼ਿਸ਼ ਹੱਥ ’ਚ ਨਹੀਂ ਲੈਣੀ ਚਾਹੀਦੀ।
ਕੁੰਭ : ਸਿਤਾਰਾ ਸਿਹਤ ਲਈ ਕੰਮਜ਼ੋਰ, ਇਸਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ, ਵੈਸੇ ਡਿਗਣ ਫਿਸਲਣ ਦਾ ਵੀ ਡਰ ਰਹੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈ਼ਮਿਲੀ ਫ੍ਰੰਟ ਤੇ ਵੀ ਕੁੱਝ ਨਾਂ ਕੁੱਝ ਖੀਰਾਤਾਨੀ ਰਹੇਗੀ, ਜਨਰਲ ਸਿਤਾਰਾ ਵੀ ਕਮਜ਼ੋਰ ਰਹੇਗਾ।
2 ਅਕਤੂਬਰ 2024, ਬੁੱਧਵਾਰ
ਅੱਸੂ ਵਦੀ ਤਿੱਥੀ ਮੱਸਿਆ (2-3 ਮੱਧ ਰਾਤ 12.19 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਕੰਨਿਆ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 10 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 28, ਸੂਰਜ ਉਦੇ ਸਵੇਰੇ 6.26 ਵਜੇ, ਸੂਰਜ ਅਸਤ ਸ਼ਾਮ 6.07 ਵਜੇ (ਜਲੰਧਰ ਟਾਈਮ), ਨਕਸ਼ੱਤਰ :ਉਤਰਾ ਫਾਲਗੁਣੀ (ਦੁਪਿਹਰ 12.33 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ ਫਾਲਗੁਣੀ, ਯੋਗ:ਬ੍ਰਹਮ (2-3 ਮੱਧ ਰਾਤ 3.21 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕੰਨਿਆ ਰਾਸ਼ੀ ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਗਾਂਧੀ ਜਯੰੰਤੀ, ਸ਼ਾਸਤਰੀ ਜਯੰਤੀ ਅੱਸੂ। ਮਗਲਯ ਮੱਸਿਆ, ਤਿੱਥੀ ਮੱਸਿਆ ਦਾ ਸ਼ਰਾਧ, ਸਰਬ ਪਿਤਰ ਸ਼ਰਾਧ, ਸ਼ਰਾਧ ਸਮਾਪਤ, ਪਿਤਰ ਵਿਸਰਜਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)