ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਰਹੇਗਾ ਚੰਗਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Thursday, Jul 25, 2024 - 01:57 AM (IST)

ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਰਹੇਗਾ ਚੰਗਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

ਮੇਖ : ਸਿਤਾਰਾ ਸਵੇਰ ਤਕ ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ ਰੱਖੇਗਾ ਪਰ ਬਾਅਦ ’ਚ ਜਿਥੇ ਵਿਪਰੀਤ ਹਾਲਾਤ ਬਣੇ ਰਹਿਣਗੇ, ਉਥੇ ਪੰਗੇ ਮੁਸ਼ਕਲਾਂ ਵੀ ਉਭਰਦੀਆਂ ਸਿਮਟਦੀਆਂ ਰਹਿਣਗੀਆਂ।
ਬ੍ਰਿਖ : ਸਿਤਾਰਾ ਸਵੇਰ ਤਕ ਸਫਲਤਾ ਦੇਣ, ਇੱਜ਼ਤ ਮਾਣ ਵਧਾਉਣ ਵਾਲਾ ਪਰ ਬਾਅਦ ’ਚ ਕੰਮਕਾਜੀ ਕੰਮਾਂ ਨਾਲ  ਜੁੜੇ ਯਤਨ ਚੰਗਾ ਨਤੀਜਾ ਦੇਣਗੇ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਮਿਥੁਨ : ਆਪ ਦੀ ਭੱਜਦੌੜ ਸਿਰੇ ਚੜ੍ਹੇਗੀ, ਸਫਲਤਾ ਸਾਥ ਦੇਵੇਗੀ, ਵੱਡੇ ਲੋਕ ਵੀ ਮਿਹਰਬਾਨ, ਸਾਫਟ, ਕੰਸੀਡ੍ਰੇਟ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਸਿਤਾਰਾ ਸਵੇਰ ਤਕ ਕਮਜ਼ੋਰ, ਜਿਹੜਾ ਆਪ ਨੂੰ ਅਪਸੈੱਟ, ਪ੍ਰੇਸ਼ਾਨ ਰੱਖੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।
ਸਿੰਘ : ਸਿਤਾਰਾ ਸਵੇਰ ਤਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ  ਅਤੇ ਸਫਲਤਾ ਮਿਲੇਗੀ ਪਰ ਬਾਅਦ ’ਚ ਹਰ ਫਰੰਟ ’ਤੇ ਵਿਪਰੀਤ ਅਤੇ ਮੁਸ਼ਕਲਾਂ ਵਾਲੇ ਹਾਲਾਤ ਬਣਨਗੇ।
ਕੰਨਿਆ : ਸਿਤਾਰਾ ਸਵੇਰ ਤਕ ਮਨ ਨੂੰ ਟੈਂਸ, ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਜਿਹਾ ਰੱਖੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਬਣੇਗੀ, ਸਮਾਂ ਸਫਲਤਾ ਵਾਲਾ ਹੋਵੇਗਾ। 
ਤੁਲਾ : ਸਿਤਾਰਾ ਸਵੇਰ ਤਕ ਬਿਹਤਰ, ਹਰ ਫਰੰਟ ’ਤੇ ਬਿਹਤਰੀ ਹੋਵੇਗੀ ਪਰ ਬਾਅਦ ’ਚ ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।
ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਅਨਮੰਨੇ ਮਨ ਨਾਲ ਕੀਤਾ ਗਿਆ, ਕੋਈ ਵੀ ਕੰਮ ਸਿਰੇ ਨਹੀਂ ਚੜ੍ਹ ਸਕਦਾ, ਇਸ ਲਈ ਜਿਹੜੀ ਵੀ ਕੋਸ਼ਿਸ਼ ਕਰੋ, ਪੂਰੇ ਜ਼ੋਰ ਨਾਲ ਕਰੋ।
ਮਕਰ  : ਸਿਤਾਰਾ ਸਵੇਰ ਤਕ ਕੰਮਕਾਜੀ ਕੰਮਾਂ ਨੂੰ ਠੀਕ ਰੱਖੇਗਾ ਪਰ ਬਾਅਦ ’ਚ ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਤੋਂ ਪ੍ਰੇਸ਼ਾਨ ਰਹੋਗੇ।
ਕੁੰਭ : ਸਿਤਾਰਾ ਬੇਸ਼ੱਕ ਕਾਰੋਬਾਰੀ ਕੰਮਾਂ ਲਈ ਚੰਗਾ ਤਾਂ ਹੈ, ਫਿਰ ਵੀ ਲਾਪ੍ਰਵਾਹੀ ਅਤੇ ਬੇ-ਧਿਆਨੀ ਨਾਲ ਕੋਈ ਕੰਮ ਨਾ ਕਰੋ।
ਮੀਨ : ਸਿਤਾਰਾ ਸਵੇਰ ਤਕ ਉਲਝਣਾਂ-ਝਮੇਲਿਆਂ ਵਾਲਾ ਹੈ ਪਰ ਬਾਅਦ ’ਚ ਕਾਰੋਬਾਰੀ ਹਾਲਾਤ ਬਿਹਤਰ ਰਹਿਣਗੇ, ਵੈਸੇ ਸੁਭਾਅ ’ਚ ਵੀ ਗੁੱਸਾ ਬਣਿਆ ਰਹੇਗਾ।

25 ਜੁਲਾਈ 2024, ਵੀਰਵਾਰ
ਸਾਉਣ ਵਦੀ ਤਿੱਥੀ ਪੰਚਮੀ (25-26 ਮੱਧਰਾਤ 1.59 ਤਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ            ਕਰਕ ’ਚ 
ਚੰਦਰਮਾ        ਕੁੰਭ ’ਚ  
ਮੰਗਲ          ਬ੍ਰਿਖ ’ਚ
ਬੁੱਧ              ਸਿੰਘ ’ਚ
ਗੁਰੂ             ਬ੍ਰਿਖ ’ਚ 
ਸ਼ੁੱਕਰ           ਕਰਕ ’ਚ 
ਸ਼ਨੀ            ਕੁੰਭ ’ਚ
ਰਾਹੂ            ਮੀਨ ’ਚ                                                     
ਕੇਤੂ            ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਸਾਉਣ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 3 (ਸਾਉਣ), ਹਿਜਰੀ ਸਾਲ 1446, ਮਹੀਨਾ : ਮੁਹੱਰਮ, ਤਰੀਕ: 18, ਸੂਰਜ ਉਦੇ ਸਵੇਰੇ 5.44 ਵਜੇ, ਸੂਰਜ ਅਸਤ ਸ਼ਾਮ 7.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਸ਼ਾਮ 4.17 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ, ਯੋਗ : ਸ਼ੌਭਨ (ਸਵੇਰੇ 7.49 ਤਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ: ਕੁੰਭ ਰਾਸ਼ੀ ’ਤੇ (ਸਵੇਰੇ 10.45 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ),  ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਨਾਗ ਪੰਚਮੀ, ਮੇਲਾ ਨਾਗ ਪੰਚਮੀ (ਬੰਗਾਲ ਅਤੇ ਰਾਜਸਥਾਨ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News