ਕੰਨਿਆ ਰਾਸ਼ੀ ਵਾਲਿਆਂ ਲਈ ਸਿਤਾਰਾ ਕਾਰੋਬਾਰ ''ਚ ਲਾਭ ਦੇਣ ਵਾਲਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
Monday, Jul 15, 2024 - 01:53 AM (IST)
ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸਿਡ੍ਰੇਟ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸ਼ਤਰੂ ਆਪਣੀ ਉਛਲਕੂਦ ਜਾਰੀ ਰੱਖ ਕੇ ਆਪ ਨੂੰ ਆਪਣੇ ਵਿਰੋਧ ਦਾ ਅਹਿਸਾਸ ਕਰਾਉਂਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਲਿਫਟ ਨਾ ਦਿਓ।
ਮਿਥੁਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇ ਸਕਦੀ ਹੈ, ਇਰਾਦਿਆਂ ’ਚ ਮਜ਼ਬੂਤੀ ਰਹੇਗੀ, ਜਨਰਲ ਹਾਲਾਤ ਵੀ ਅਨੁਕੂਲ ਚਲਣਗੇ।
ਕਰਕ : ਜ਼ਮੀਨੀ ਜਾਇਦਾਦੀ ਕੰਮਾਂ ਲਈ, ਆਪ ਦੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਢਈਆ ਆਪ ਨੂੰ ਅਪਸੈਟ ਰੱਖਣ ਵਾਲਾ ਹੈ।
ਸਿੰਘ : ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਫੈਮਿਲੀ ਫਰੰਟ ’ਤੇ ਆਪ ਦੀ ਪੈਠ ਬਣੀ ਰਹੇਗੀ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਕਾਰੋਬਾਰੀ ਪਲਾਨਿੰਗ ਨੂੰ ਅੱਗੇ ਵਧਾਉਣ ਅਤੇ ਕੰਮਕਾਜੀ ਟੂਰਿੰਗ ’ਚ ਲਾਭ ਦੇਣ ਵਾਲਾ।
ਤੁਲਾ : ਵਪਾਰ, ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਦੇਣ ਵਾਲਾ, ਮਨ ਸਫਰ ਲਈ ਰਾਜ਼ੀ ਰਹੇਗਾ।
ਬ੍ਰਿਸ਼ਚਕ : ਮਨ ਟੈਂਸ, ਉਦਾਸ, ਪ੍ਰੇਸ਼ਾਨ, ਅਸਥਿਰ, ਡਾਵਾਂਡੋਲ ਰਹਿ ਸਕਦਾ ਹੈ, ਜਿਸ ਕਰਕੇ ਆਪ ਕੋਈ ਵੀ ਕੰਮ ਪੂਰੇ ਜੋਸ਼-ਉਤਸ਼ਾਹ ਨਾਲ ਨਾ ਕਰ ਸਕੋਗੇ।
ਧਨ : ਟੀਚਿੰਗ, ਕੋਚਿੰਗ, ਪੁਸਤਕ ਪ੍ਰਕਾਸ਼ਨ, ਟੂਰਿਜ਼ਮ, ਟੂਰਿੰਗ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮਕਰ : ਸਮਾਂ ਸਫਲਤਾ ਦੇਣ, ਇੱਜ਼ਤ-ਮਾਣ ਵਧਾਉਣ ਅਤੇ ਦੁਸ਼ਮਣਾਂ ’ਤੇ ਆਪ ਦੀ ਪਕੜ ਮਜ਼ਬੂਤ ਕਰਨ ਵਾਲਾ ਹੋਵੇਗਾ, ਸਫਰ ਵੀ ਲਾਭਕਾਰੀ।
ਕੁੰਭ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਣ, ਕਥਾ-ਵਾਰਤਾਸ ਭਜਨ-ਕੀਰਤਨ ਸੁਣਨ ’ਚ ਜੀ ਲੱਗੇਗਾ।
ਮੀਨ : ਪੇਟ ਦੇ ਮਾਮਲੇ ’ਚ ਸਾਵਧਾਨ ਰਹਿਣਾ ਹੋਵੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਮਨ ਵੀ ਡਿਸਟਰਬ ਰਹੇਗਾ।
15 ਜੁਲਾਈ 2024, ਸੋਮਵਾਰ
ਹਾੜ੍ਹ ਸੁਦੀ ਤਿੱਥੀ ਨੌਮੀ (ਸ਼ਾਮ 7.20 ਤੱਕ) ਅਤੇ ਮਗਰੋਂ ਤਿੱਥੀ ਦਸ਼ਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਤੁਲਾ ’ਚ
ਮੰਗਲ ਬ੍ਰਿਖ ’ਚ
ਬੁੱਧ ਕਰਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 32, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 24 (ਹਾੜ੍ਹ), ਹਿਜਰੀ ਸਾਲ 1446, ਮਹੀਨਾ : ਮੁਹੱਰਮ, ਤਰੀਕ: 8, ਸੂਰਜ ਉਦੇ ਸਵੇਰੇ 5.38 ਵਜੇ, ਸੂਰਜ ਅਸਤ ਸ਼ਾਮ 7.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (15-16 ਮੱਧ ਰਾਤ 12.30 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਸਿੱਧ (ਸਵੇਰੇ 7 ਵਜੇ ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ: ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਭਡਲੀ ਨੌਮੀ, ਮੇਲਾ ਸ਼ਰੀਕ ਭਵਾਨੀ (ਜੰਮੂ-ਕਸ਼ਮੀਰ), ਗੁਪਤ ਨਵਰਾਤਰੇ ਸਮਾਪਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)