ਕੰਨਿਆ ਰਾਸ਼ੀ ਵਾਲੇ ਸਫ਼ਰ ਤੋਂ ਕਰਨ ਗੁਰੇਜ਼, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Feb 14, 2024 - 05:20 AM (IST)
ਮੇਖ : ਸਵੇਰ ਤਕ ਸਮਾਂ ਅਹਿਤਿਆਤ, ਪ੍ਰੇਸ਼ਾਨੀ ਵਾਲਾ ਪਰ ਬਾਅਦ ’ਚ ਕੰਮਕਾਜੀ ਕੰਮਾਂ ਲਈ ਸਿਤਾਰਾ ਬਿਹਤਰ, ਹਰ ਫਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।
ਬ੍ਰਿਖ : ਸਵੇਰ ਤਕ ਸਮਾਂ ਬਿਹਤਰ, ਹਰ ਫਰੰਟ ’ਤੇ ਬਿਹਤਰੀ ਹੋਵੇਗੀ ਪਰ ਬਾਅਦ ’ਚ ਆਪਣੇ ਆਪ ਨੂੰ ਝਮੇਲਿਆਂ ਅਤੇ ਪੇਚੀਦਗੀਆਂ ਤੋਂ ਬਚਾ ਕੇ ਰੱਖਣਾ ਸਹੀ ਰਹੇਗਾ।
ਮਿਥੁਨ : ਸਵੇਰ ਤਕ ਸਮਾਂ ਸਫਲਤਾ ਵਾਲਾ ਪਰ ਬਾਅਦ ’ਚ ਸਮਾਂ ਕਾਰੋਬਾਰੀ ਕੰਮਾਂ ਅਤੇ ਕੰਮਕਾਜੀ ਟੂਰਿੰਗ ’ਚ ਲਾਭ ਦੇਣ ਵਾਲਾ ਬਣੇਗਾ, ਇੱਜ਼ਤ ਮਾਣ ਦੀ ਪ੍ਰਾਪਤੀ।
ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਹਰ ਫਰੰਟ ’ਤੇ ਬੜ੍ਹਤ ਵੱਲ ਰੱਖੇਗਾ ਪਰ ਘਰੇਲੂ ਮੋਰਚੇ ’ਤੇ ਕੁਝ ਖਿੱਚਾਤਣੀ ਰਹਿ ਸਕਦੀ ਹੈ।
ਸਿੰਘ : ਸਿਤਾਰਾ ਸਵੇਰ ਤਕ ਪੇਟ ਨੂੰ ਕੁਝ ਅਪਸੈੱਟ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਸਰੀਰ ’ਚ ਚੁਸਤੀ-ਫੁਰਤੀ ਵਧੇਗੀ।
ਕੰਨਿਆ : ਸਿਤਾਰਾ ਸਵੇਰ ਤਕ ਜਨਰਲ ਹਾਲਾਤ ਅਨੁਕੂਲ ਹੀ ਰੱਖੇਗਾ ਪਰ ਬਾਅਦ ’ਚ ਸਿਹਤ ’ਚ ਵਿਗਾੜ ਪੈਦਾ ਹੋਣ ਦਾ ਡਰ, ਸਫਰ ਵੀ ਨਾ ਕਰੋ।
ਤੁਲਾ : ਸਿਤਾਰਾ ਸਵੇਰ ਤਕ ਮਨ ਨੂੰ ਅਸ਼ਾਂਤ-ਡਿਸਟਰਬ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੀ ਰਹੇਗੀ, ਸਫਲਤਾ ਸਾਥ ਦੇਵੇਗੀ।
ਬ੍ਰਿਸ਼ਚਕ : ਸਿਤਾਰਾ ਸਵੇਰ ਤਕ ਆਪ ਨੂੰ ਹਿੰਮਤੀ-ਉਤਸ਼ਾਹੀ ਰੱਖੇਗਾ ਪਰ ਬਾਅਦ ’ਚ ਅਚਾਨਕ ਮਨੋਬਲ ’ਚ ਟੁੱਟਣ ਦਾ ਅਹਿਸਾਸ ਰਹੇਗਾ।
ਧਨ : ਜਨਰਲ ਸਿਤਾਰਾ ਬਿਹਤਰ, ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਪੇਚੀਦਗੀ ਹਟੇਗੀ, ਬਿਹਤਰੀ ਦੇ ਰਸਤੇ ਖੁੱਲ੍ਹਣਗੇ।
ਮਕਰ : ਜਿਹੜੀ ਵੀ ਪਲਾਨਿੰਗ ਕਰੋਗੇ, ਉਸ ਨੂੰ ਅੱਗੇ ਵਧਾਉਣ ’ਚ ਕਾਫੀ ਹਦ ਤਕ ਆਪ ਨੂੰ ਸਫਲਤਾ ਮਿਲੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।
ਕੁੰਭ : ਸਟ੍ਰਾਂਗ ਮਨੋਬਲ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ ਪਰ ਕੋਈ ਗੁਪਤ ਸ਼ਤਰੂ ਆਪ ਦੀ ਲਤ ਖਿੱਚਣ ’ਚ ਲੱਗਿਆ ਰਹਿ ਸਕਦਾ ਹੈ।
ਮੀਨ :ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਜਿਹੜੇ ਕੰਮ ਲਈ ਮਨ ਬਣਾਓਗੇ ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ।
14 ਫਰਵਰੀ 2024, ਬੁੱਧਵਾਰ
ਮਾਘ ਸੁਦੀ ਤਿੱਥੀ ਪੰਚਮੀ (ਦੁਪਹਿਰ 12.10 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਮੀਨ ’ਚ
ਮੰਗਲ ਮਕਰ ’ਚ
ਬੁੱਧ ਮਕਰ ’ਚ
ਗੁਰੂ ਮੇਖ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 25 (ਮਾਘ), ਹਿਜਰੀ ਸਾਲ 1445, ਮਹੀਨਾ : ਸ਼ਾਬਾਨ, ਤਰੀਕ : 3, ਸੂਰਜ ਉਦੇ ਸਵੇਰੇ 7.15 ਵਜੇ, ਸੂਰਜ ਅਸਤ ਸ਼ਾਮ 6.09 ਵਜੇ (ਜਲੰਧਰ ਟਾਈਮ), ਨਕਸ਼ੱਤਰ: ਰੇਵਤੀ (ਸਵੇੇਰੇ 10.43 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ: ਸ਼ੁਭ (ਰਾਤ 7.59 ਤੱਕ)ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ: ਮੀਨ ਰਾਸ਼ੀ ’ਤੇ (ਸਵੇਰੇ 10.43 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਸਵੇਰੇ 10.43 ਤਕ) , ਸਵੇਰੇ 10.43 ਤਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਸੰਤ ਪੰਚਮੀ, ਸ਼੍ਰੀ ਪੰਚਮੀ, ਸਰਸਵਤੀ ਲਕਸ਼ਮੀ ਪੂਜਨ, ਵਾਗੇਸ਼ਵਰੀ ਜਯੰਤੀ, ਮੇਲਾ ਵਸੰਤ ਪੰਚਮੀ (ਬਿਲਾਸਪੁਰ), ਵੇਲੈਨਟਾਈਨ ਡੇਅ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)