ਤੁਲਾ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Saturday, Dec 23, 2023 - 02:55 AM (IST)

ਮੇਖ : ਕਾਰੋਬਾਰੀ ਕੋਸ਼ਿਸ਼ਾਂ ਅਤੇ ਭੱਜਦੌੜ ਦਾ ਫੇਵਰੇਬਲ ਨਤੀਜਾ ਮਿਲਣ ਦੀ ਆਸ, ਆਪ ਜਨਰਲ ਤੌਰ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰਹੋਗੇ।
ਬ੍ਰਿਖ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰੋ।
ਮਿਥੁਨ : ਸਿਤਾਰਾ ਆਮਦਨ ਅਤੇ ਕੰਮਕਾਜੀ ਕੰਮਾਂ ਲਈ ਚੰਗਾ, ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜਦੌੜ ਅਤੇ ਮਿਹਨਤ ਚੰਗਾ ਨਤੀਜਾ ਦੇਵੇਗੀ।
ਕਰਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਅਫਸਰ ਵੀ ਆਪ ਦੀ ਗੱਲ-ਧਿਆਨ ਨਾਲ ਸੁਣਨਗੇ।
ਸਿੰਘ : ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ, ਯਤਨ ਕਰਨ ’ਤੇ ਕੋਈ ਉਦੇਸ਼ ਮਨੋਰਥ ਵੀ ਸਿਰੇ ਚੜ੍ਹ ਸਕਦਾ ਹੈ, ਤੇਜ ਪ੍ਰਭਾਵ ਵੀ ਬਣਿਆ ਰਹੇਗਾ।
ਕੰਨਿਆ : ਕਿਉਂਕਿ ਸਿਤਾਰਾ ਪੇਟ ਲਈ ਕਮਜ਼ੋਰ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਪਰਹੇਜ਼ ਕਰੋ।
ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।
ਬ੍ਰਿਸ਼ਚਕ : ਸ਼ਤਰੂ ਆਪ ਨੂੰ ਪ੍ਰੇਸ਼ਾਨ ਅਤੇ ਅਪਸੈੱਟ ਰੱਖਣਗੇ, ਇਸ ਲਈ ਸੋਚ ਸਮਝ ਕੇ ਉਨ੍ਹਾਂ ਨਾਲ ਡੀਲ ਕਰਨਾ ਚਾਹੀਦਾ ਹੈ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਧਨ : ਸੰਤਾਨ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕਰ ਸਕਦੇ ਹੋ ਕਿਉਂਕਿ ਉਨ੍ਹਾਂ ਦੀ ਮਦਦ ਨਾਲ ਆਪ ਆਪਣੀ ਕਿਸੇ ਸਮੱਸਿਆ ਨੂੰ ਸੁਲਝਾ ਸਕਦੇ ਹੋ।
ਮਕਰ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੈਂਡਲ ਕਰਨ ਲਈ ਸਮਾਂ ਬਿਹਤਰ, ਮਾਣ-ਯਸ਼ ਦੀ ਪ੍ਰਾਪਤੀ ਪਰ ਘਟੀਆ ਲੋਕਾਂ ਨਾਲ ਜ਼ਿਆਦਾ ਵਾਸਤਾ ਨਾ ਰੱਖੋ।
ਕੁੰਭ : ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਪੱਖੋਂ ਐਕਟਿਵ-ਹਾਵੀ-ਪ੍ਰਭਾਵੀ ਵਿਜਈ ਰੱਖੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮੀਨ : ਮਿੱਟੀ-ਰੇਤਾ-ਬਜਰੀ, ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
23 ਦਸੰਬਰ 2023, ਸ਼ਨੀਵਾਰ
ਮੱਘਰ ਸੁਦੀ ਤਿੱਥੀ ਦੁਆਦਸ਼ੀ (23 ਦਸੰਬਰ ਦਿਨ ਰਾਤ ਅਤੇ ਅਗਲੇ ਦਿਨ (24 ਦਸੰਬਰ) ਸਵੇਰੇ 6.25 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮੇਖ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਪੋਹ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 2 (ਪੋਹ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲਸਾਨੀ, ਤਰੀਕ : 9, ਸੂਰਜ ਉਦੇ ਸਵੇਰੇ 7.27 ਵਜੇ, ਸੂਰਜ ਅਸਤ ਸ਼ਾਮ 5.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਰਾਤ 9.18 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਸ਼ਿਵ (ਸਵੇਰੇ 9.07 ਤੱਕ) ਅਤੇ ਮਗਰੋਂ ਯੋੋੋਗ ਸਿੱਧ, ਚੰਦਰਮਾ : ਮੇਖ ਰਾਸ਼ੀ ’ਤੇ (23-24 ਮੱਧ ਰਾਤ 3.17 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਅਖੰਡ ਦੁਆਦਸ਼ੀ, ਚੌਧਰੀ ਚਰਨ ਸਿੰਘ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)