ਕੰਨਿਆ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Thursday, Dec 21, 2023 - 03:33 AM (IST)

ਕੰਨਿਆ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਕੰਮਕਾਜੀ ਲੈਣ-ਦੇਣ ਦੇ ਕੰਮ ਵੀ ਅਹਿਤਿਆਤ ਨਾਲ ਕਰੋ, ਕਿਉਂਕਿ ਆਪ  ਦੀ ਕਿਸੇ ਪੇਮੈਂਟ ਦੇ ਫਸਣ ਦਾ ਡਰ ਹੋ ਸਕਦਾ ਹੈ, ਨੁਕਸਾਨ ਦਾ ਵੀ ਡਰ।

ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਉਨ੍ਹਾਂ ਨੂੰ ਸੰਵਾਰਨ ਵਾਲਾ ਹੈ, ਕਾਰੋਬਾਰੀ ਟੂਰਿੰਗ ਅਤੇ ਪਲਾਨਿੰਗ ਵੀ ਫਰੂਟਫੁੱਲ ਰਹੇਗੀ।

ਮਿਥੁਨ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ, ਸਾਫਟ ਅਤੇ ਸੁਪੋਰਟਿਵ ਰਹਿਣਗੇ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।

ਕਰਕ : ਯਤਨ ਅਤੇ ਭੱਜਦੌੜ ਕਰਨ ’ਤੇ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ਚੰਗਾ ਨਤੀਜਾ ਦੇ ਸਕਦੀ ਹੈ, ਤੇਜ-ਪ੍ਰਭਾਵ ਦਬਦਬਾ ਬਣਿਆ ਰਹੇਗਾ।

ਸਿੰਘ : ਖਾਣ-ਪੀਣ ’ਚ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ-ਵਿਗੜਿਆ ਜਿਹਾ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਸੋਚ-ਅਪਰੋਚ ਰਹੇਗੀ।

ਤੁਲਾ : ਡਰੀ-ਡਰੀ ਅਤੇ ਡਾਵਾਂਡੋਲ ਮਨ ਸਥਿਤੀ ਕਰ ਕੇ, ਮਨ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਰਾਜ਼ੀ ਨਾ ਹੋਵੇਗਾ।

ਬ੍ਰਿਸ਼ਚਕ : ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, ਕੰਮਕਾਜੀ ਦਸ਼ਾ ਠੀਕ-ਠਾਕ ਰਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਧਨ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਰਾਹੀਂ ਕੀਤੀ ਗਈ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਮਕਰ : ਵੱਡੇ ਲੋਕਾਂ ਨਾਲ ਮੇਲ-ਜੋਲ  ਫਰੂਟਫੁੱਲ ਰਹੇਗਾ ਪਰ ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀ ਆਪ ਨੂੰ ਅਪਸੈੱਟ ਰੱਖ ਸਕਦੇ ਹਨ।

ਕੁੰਭ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਮੈਡੀਸਨ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਮੀਨ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਮਾਣ-ਯਸ਼ ਦੀ ਪ੍ਰਾਪਤੀ ਪਰ ਖਾਣ-ਪੀਣ ’ਚ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

21 ਦਸੰਬਰ 2023, ਵੀਰਵਾਰ

ਮੱਘਰ ਸੁਦੀ ਤਿੱਥੀ ਨੌਮੀ (ਸਵੇਰੇ 9.38 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਧਨ ’ਚ 

ਚੰਦਰਮਾ     ਮੀਨ ’ਚ  

ਮੰਗਲ     ਬ੍ਰਿਸ਼ਚਕ ’ਚ

ਬੁੱਧ      ਧਨ ’ਚ

ਗੁਰੂ      ਮੇਖ ’ਚ 

ਸ਼ੁੱਕਰ     ਤੁਲਾ ’ਚ

ਸ਼ਨੀ    ਕੁੰਭ ’ਚ

ਰਾਹੂ     ਮੀਨ ’ਚ                                                     

ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2080, ਪੋਹ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 30 (ਮੱਘਰ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲਸਾਨੀ, ਤਰੀਕ : 7, ਸੂਰਜ ਉਦੇ ਸਵੇਰੇ 7.26 ਵਜੇ, ਸੂਰਜ ਅਸਤ ਸ਼ਾਮ 5.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਰਾਤ 10.09 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਵਰਿਆਨ, (ਦੁਪਹਿਰ 1.27 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਮੀਨ ਰਾਸ਼ੀ ’ਤੇ (ਰਾਤ 10.09 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਰਹੇਗੀ ਰਾਤ 10.09 ਤਕ),ਰਾਤ 10.09 ਤਕ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਅਤੇ ਮਗਰੋਂ ਅਸ਼ਵਨੀ ਨਕੱਸ਼ਤਰ ਦੀ ਪੂਜਾ ਲੱਗੇਗੀ,, ਦਿਸ਼ਾ ਸ਼ੂਲ : ਦੱਖਣ  ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਨੰਦਾ ਨੌਮੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News