ਮੇਖ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Sep 20, 2023 - 05:19 AM (IST)
ਮੇਖ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਲਿਮਿਟ ’ਚ ਕਰਨਾ ਸਹੀ ਰਹੇਗਾ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਠੀਕ, ਕੋਈ ਵੀ ਕੰਮ ਅਨਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ, ਫੈਮਿਲੀ ਫਰੰਟ ’ਤੇ ਵੀ ਨਾਰਾਜ਼ਗੀ ਅਤੇ ਤਣਾਤਣੀ ਰਹਿਣ ਦਾ ਡਰ।
ਮਿਥੁਨ : ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਮੌਕਾ ਮਿਲਣ ’ਤੇ ਉਹ ਕਦੀ ਵੀ ਆਪ ਦਾ ਲਿਹਾਜ਼ ਨਹੀਂ ਕਰੇਗਾ।
ਕਰਕ : ਮਨ ਅਤੇ ਸੋਚ ’ਤੇ ਨੈਗਟੇਵਿਟੀ ਹਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਨਾ ਤਾਂ ਕੋਰਟ-ਕਚਹਿਰੀ ’ਚ ਜਾਓ ਅਤੇ ਨਾ ਹੀ ਕੋਰਟ-ਕਚਹਿਰੀ ਨਾਲ ਜੁੜਿਆ ਕੋਈ ਕੰਮ ਹੱਥ ’ਚ ਲਓ, ਕਿਉਂਕਿ ਸਿਤਾਰਾ ਕਮਜ਼ੋਰ ਅਤੇ ਪ੍ਰੇਸ਼ਾਨੀ ਦੇਣ ਵਾਲਾ ਹੈ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਐਕਟਿਵ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ।
ਤੁਲਾ : ਸਿਤਾਰਾ ਧਨ ਲਾਭ ਅਤੇ ਅਰਥ ਦਸ਼ਾ ਲਈ ਕਮਜ਼ੋਰ ਬਣੇਗਾ, ਇਸ ਲਈ ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੰਮਕਾਜੀ ਕੰਮਾਂ ’ਚ ਲਾਪਰਵਾਹੀ ਵਰਤੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨ ਬੇਕਾਰ ਦੇ ਕੰਮਾਂ ਵੱਲ ਭਟਕ ਸਕਦਾ ਹੈ, ਪ੍ਰੇਸ਼ਾਨੀ ਵੀ ਹੋਵੇਗੀ।
ਧਨ : ਸਮਾਂ ਕਿਉਂਕਿ ਉਲਝਣਾਂ-ਪੇਚੀਦਗੀਆਂ, ਝਮੇਲਿਆਂ ਵਾਲਾ ਹੈ, ਇਸ ਲਈ ਹਰ ਫਰੰਟ ’ਤੇ ਸੁਚੇਤ ਰਹਿਣਾ ਸਹੀ ਰਹੇਗਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ , ਕੰਮਕਾਜੀ ਪਲਾਨਿੰਗ ਨੂੰ ਅੱਗੇ ਵਦਾਉਣ ਵਾਲਾ, ਕਾਰੋਬਾਰੀ ਟੂਰ ਕਰਨ ਲਈ ਵੀ ਸਮਾਂ ਬਿਹਤਰ।
ਕੁੰਭ : ਕਿਸੇ ਵੀ ਸਰਕਾਰੀ ਕੰਮ ਲਈ ਯਤਨ ਨਾ ਕਰੋ, ਕਿਉਂਕਿ ਆਪ ਦੇ ਕਿਸੇ ਵੀ ਯਤਨ ਦੇ ਸਫਲ ਹੋਣ ਦੀ ਆਸ ਨਾ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਸਮਾਂ ਰੁਕਾਵਟਾਂ-ਮੁਸ਼ਕਲਾਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੀ ਚਲ ਰਹੀ ਕੋਸ਼ਿਸ਼ ਨੂੰ ਅੱਗੇ ਵਧਾਓ।
20 ਸਤੰਬਰ 2023, ਬੁੱਧਵਾਰ
ਭਾਦੋਂ ਸੁਦੀ ਤਿੱਥੀ ਪੰਚਮੀ (ਬਾਅਦ ਦੁਪਹਿਰ 2.17 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਤੁਲਾ ’ਚ
ਮੰਗਲ ਕੰਨਿਆ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਅੱਸੂ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 29 (ਭਾਦੋਂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਅੱਵਲ, ਤਰੀਕ : 4, ਸੂਰਜ ਉਦੇ ਸਵੇਰੇ 6.18 ਵਜੇ, ਸੂਰਜ ਅਸਤ ਸ਼ਾਮ 6.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਬਾਅਦ ਦੁਪਹਿਰ 2.59 ਤੱਕ) ਅਤੇ ਮਗਰੋਂ ਤਿੱਥੀ ਅਨੁਰਾਧਾ, ਯੋਗ : ਵਿਸ਼ਕੁੰਭ (20-21 ਮੱਧ ਰਾਤ 3.05 ਤੱਕ) ਅਤੇ ਮਗਰੋਂ ਯੋਗ ਧ੍ਰੀਤੀ , ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 8.44 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਰਿਸ਼ੀ ਪੰਚਮੀ ਵਰਤ, ਸੰਮਤਸਰੀ ਮਹਾ ਪੁਰਬ (ਜੈਨ) ਮੇਲਾ ਪੱਟ (ਜੰਮੂ-ਕਸ਼ਮੀਰ), ਸ਼੍ਰੀ ਗਰਗਾਚਾਰੀਆ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)