ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਅਦਾਲਤੀ ਕੰਮਾਂ ਲਈ ਕਮਜ਼ੋਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Saturday, Jul 01, 2023 - 03:44 AM (IST)

ਮੇਖ : ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਈ ਵੀ ਯਤਨ ਅਨਮੰਨੇ ਮਨ ਨਾਲ ਨਾ ਕਰੋ ਪਰ ਫੈਮਿਲੀ ਫ੍ਰੰਟ ’ਤੇ ਕੁਝ ਪ੍ਰੇਸ਼ਾਨੀ-ਖਿਚਾਤਣੀ ਰਹਿਣ ਦਾ ਡਰ।
ਮਿਥੁਨ : ਨਾ ਤਾਂ ਵਿਰੋਧੀਆਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ ਕਿਉਂਕਿ ਸ਼ਤਰੂ ਵੱਲੋਂ ਕਿਸੇ ਦੇ ਲਿਹਾਜ਼ ਦੀ ਉਮੀਦ ਨਾ ਰੱਖੋ।
ਕਰਕ : ਸੰਤਾਨ ਦਾ ਰੁਖ ਵੀ ਆਪ ਦੇ ਪ੍ਰਤੀ ਕੁਝ ਸਖਤ ਅਤੇ ਨਾਰਾਜ਼ਗੀ ਵਾਲਾ ਹੋ ਸਕਦਾ ਹੈ, ਮਨ ਵੀ ਗਲਤ ਕੰਮਾਂ ਵੱਲ ਭਟਕੇਗਾ।
ਸਿੰਘ : ਸਿਤਾਰਾ ਅਦਾਲਤੀ ਅਤੇ ਜਾਇਦਾਦੀ ਕੰਮਾਂ ਲਈ ਕਮਜ਼ੋਰ, ਇਸ ਲਈ ਉਨ੍ਹਾਂ ਦੋਨੋਂ ਕੰਮ ਨੂੰ ਹੱਥ ’ਚ ਨਾ ਲੈਣਾ ਸਹੀ ਰਹੇਗਾ।
ਕੰਨਿਆ : ਕੰਮਕਾਜੀ ਸਾਥੀ ਆਪ ਦੀ ਗੱਲ ਬੇ-ਧਿਆਨੀ ਨਾਲ ਸੁਣਨਗੇ, ਇਸ ਲਈ ਉਨ੍ਹਾਂ ਨਾਲ ਕਿਸੇ ਗੰਭੀਰ ਮਾਮਲੇ ’ਚ ਚਰਚਾ ਨਾ ਕਰਨਾ ਸਹੀ ਰਹੇਗਾ।
ਤੁਲਾ : ਧਨ ਦਾ ਠਹਿਰਾਅ ਘੱਟ ਹੋਵੇਗਾ, ਇਸ ਲਈ ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕੋਈ ਇੰਪੋਰਟੈਂਟ ਕੰਮਕਾਜੀ ਕੰਮ ਹੱਥ ’ਚ ਲਓ।
ਬ੍ਰਿਸ਼ਚਕ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ ਜਿਹੜਾ ਵੀ ਕੰਮ ਕਰੋ ਜਾਂ ਕੋਸ਼ਿਸ਼ ਕਰੋ ਬਹੁਤ ਸੋਚ ਵਿਚਾਰ ਕੇ ਕਰੋ।
ਧਨ : ਵੀਜ਼ਾ, ਪਾਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਲਈ ਕੋਈ ਨਾ ਕੋਈ ਮੁਸ਼ਕਲ-ਸਮੱਸਿਆ ਬਣੀ ਰਹ ਸਕਦੀ ਹੈ।
ਮਕਰ : ਸਿਤਾਰਾ ਬੇਸ਼ੱਕ ਧਨ ਲਾਭ ਵਾਲਾ ਅਤੇ ਕੰਮਕਾਜੀ ਕੋਸ਼ਿਸ਼ਾਂ ਨੂੰ ਫਰੂਟਫੁਲ ਰੱਖਣ ਵਾਲਾ ਹੈ, ਤਾਂ ਵੀ ਲਾਪ੍ਰਵਾਹੀ ਨਾ ਵਰਤੋ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਕਿਸੇ ਸਰਕਾਰੀ ਪ੍ਰਾਬਲਮ ਨਾਲ ਨਿਪਟਣਾ ਪੈ ਸਕਦਾ ਹੈ।
ਮੀਨ : ਨਾ ਤਾਂ ਕਿਸੇ ਧਾਰਮਿਕ ਕੰਮ ਨਾਲ ਜੁੜਨ ਅਤੇ ਨਾ ਹੀ ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜ਼ਿਆਦਾ ਜੀਅ ਲੱਗੇਗਾ, ਸਗੋਂ ਜਨਰਲ ਸਮਾਂ ਵੀ ਮੁਸ਼ਕਲਾਂ- ਰੁਕਾਵਟਾਂ ਵਾਲਾ ਹੋਵੇਗਾ।
1 ਜੁਲਾਈ 2023, ਸ਼ਨੀਵਾਰ
ਹਾੜ੍ਹ ਸੁਦੀ ਤਿੱਥੀ ਤਰੋਦਸ਼ੀ (ਰਾਤ 11.08 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਸਿੰਘ ’ਚ
ਬੁੱਧ ਮਿਥੁਨ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 10 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 12, ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਬਾਅਦ ਦੁਪਹਿਰ 3.04 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸ਼ੁੱਭ (ਰਾਤ 10.44 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਬਾਅਦ ਦੁਪਹਿਰ 3.04 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ਨੀ ਪ੍ਰਦੋਸ਼ ਵਰਤ, ਡਾਕਟਰਜ਼ ਡੇਅ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)