ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Thursday, May 04, 2023 - 02:48 AM (IST)

ਧਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ-ਸਹਿਯੋਗ ਬਣਿਆ ਰਹੇਗਾ।

ਬ੍ਰਿਖ : ਵਿਰੋਧੀ ਪੱਖ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਉਹ ਕਦੀ ਵੀ ਆਪ ਦਾ ਕੋਈ ਲਿਹਾਜ਼ ਨਾ ਕਰੇਗਾ, ਮਨ ਵੀ ਡਿਸਟਰਬ ਜਿਹਾ ਰਹੇਗਾ।

ਮਿਥੁਨ : ਆਪ ਦੀ ਕਿਸੇ ਸਮੱਸਿਆ ਨੂੰ ਨਿਪਟਾਉਣ ਲਈ ਸੰਤਾਨ ਪਾਜ਼ੇਟਿਵ ਰੋਲ ਨਿਭਾ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਕਰਕ : ਕੋਰਟ-ਕਚਹਿਰੀ ਦੇ ਕਿਸੇ ਕੰਮ ਨੂੰ ਅਟੈਂਡ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਵੀ ਕਮਜ਼ੋਰ ਤੇਜ਼ਹੀਣ ਰਹਿਣਗੇ।

ਸਿੰਘ : ਕਿਸੇ ਸੱਜਣ-ਮਿੱਤਰ ਦੇ ਪਾਜ਼ੇਟਿਵ ਰੁਖ ਕਰ ਕੇ ਆਪ ਦੀ ਪੇਚੀਦਾ ਬਣੀ ਕੋਈ ਸਮੱਸਿਆ ਸੁਲਝ ਸਕਦੀ ਹੈ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਕਾਸ਼ਨ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ ਪਰ ਡਿੱਗਣ-ਫਿਸਲਣ ਦਾ ਡਰ ਰਹੇਗਾ।

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਵੈਸੇ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਬ੍ਰਿਸ਼ਚਕ : ਕੋਈ ਵੀ ਨਵਾਂ ਯਤਨ ਸ਼ੁਰੂ ਨਾ ਕਰੋ, ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਪੇਚੀਦਗੀਆਂ ਵਾਲਾ ਹੈ, ਸਫਰ ਵੀ ਨੁਕਸਾਨ ਪ੍ਰੇਸ਼ਾਨੀ ਵਾਲਾ ਹੋਵੇਗਾ।

ਧਨ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਭੱਜਦੌੜ ਕਰਨ ’ਤੇ ਕਾਰੋਬਾਰੀ ਪਲਾਨਿੰਗ ਬਿਹਤਰ ਨਤੀਜਾ ਦੇਵੇਗੀ।

ਮਕਰ : ਕਿਸੇ ਵੀ ਸਰਕਾਰੀ ਕੰਮ ਲਈ ਹਲਕੇ ’ਚ ਕੋਈ ਯਤਨ ਨਾ ਕਰੋ, ਕਿਉਂਕਿ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ।

ਕੁੰਭ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਤਾਂ ਵਧੇਗੀ ਪਰ ਜ਼ੋਰ ਭਰਪੂਰ ਲਗਾਉਣਾ ਜ਼ਰੂਰੀ ਹੋਵੇਗਾ ਪਰ ਸੁਭਾਅ ’ਚ ਗੁੱਸਾ ਰਹੇਗਾ।

ਮੀਨ : ਸਿਤਾਰਾ ਸਿਹਤ ਲਈ ਠੀਕ ਨਹੀਂ, ਖਾਣਾ-ਪੀਣਾ ਸੁਚੇਤ ਰਹਿ ਕੇ ਹੀ ਕਰੋ, ਲੈਣ-ਦੇਣ ਦੇ ਕੰਮਾਂ ’ਚ ਵੀ ਚੌਕਸੀ ਵਰਤਣੀ ਸਹੀ ਰਹੇਗੀ।

4 ਮਈ 2023, ਵੀਰਵਾਰ

ਵਿਸਾਖ ਸੁਦੀ ਤਿੱਥੀ ਚੌਦਸ (ਰਾਤ 11.45 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੇਖ ’ਚ

ਚੰਦਰਮਾ ਕੰਨਿਆ ’ਚ

ਮੰਗਲ ਮਿਥੁਨ ’ਚ

ਬੁੱੱਧ ਮੇਖ ’ਚ

ਗੁਰੂ ਮੇਖ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 21 , ਰਾਸ਼ਟਰੀ ਸ਼ਕ ਸੰਮਤ :1945, ਮਿਤੀ : 14 (ਵਿਸਾਖ), ਹਿਜਰੀ ਸਾਲ 1944, ਮਹੀਨਾ : ਸ਼ਵਾਲ, ਤਰੀਕ : 13 , ਸੂਰਜ ਉਦੇ ਸਵੇਰੇ 5.45 ਵਜੇ, ਸੂਰਜ ਅਸਤ ਸ਼ਾਮ 7.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਰਾਤ 9.35 ਤੱਕ) ਅਤੇ ਮਗਰੋਂ ਨਕਸ਼ੱਤਰ ਸੁਵਾਤੀ ,ਯੋਗ : ਵਜਰ (ਸਵੇੇੇਰੇ 10.36 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਸਵੇਰੇ 9.10 ਤਕ)ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ, (ਰਾਤ 11.45 ’ਤੇ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਸ਼੍ਰੀ ਨਰਸਿੰਘ ਜਯੰਤੀ, ਮੇਲਾ ਨਰਸਿੰਘ ਚੌਦਸ (ਜੰਮੂ-ਕਸ਼ਮੀਰ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)ਚੌਦਸ਼ੁਪਪ


author

Anmol Tagra

Content Editor

Related News