ਕਰਕ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Sunday, Feb 19, 2023 - 03:22 AM (IST)

ਮੇਖ : ਕਿਸੇ ਅਫ਼ਸਰ ਦੇ ਸਾਫ਼ਟ ਰੁਖ਼ ਕਰਕੇ ਨਾ ਸਿਰਫ ਆਪ ਦੀ ਕੋਈ ਸਰਕਾਰੀ ਸਮੱਸਿਆ ਹੀ ਹਟੇਗੀ, ਬਲਕਿ ਆਪ ਦੀ ਪੈਠ ਅਤੇ ਦਬਦਬਾ ਵਧੇਗਾ।
ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ।
ਮਿਥੁਨ : ਪੂਰਾ ਪ੍ਰਹੇਜ਼ ਰੱਖਣ ਦੇ ਬਾਵਜੂਦ ਪੇਟ ਕੁਝ ਵਿਗੜਿਆ-ਵਿਗੜਿਆ ਰਹੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਕੁਝ ਅਪਸੈੱਟ ਰੱਖ ਸਕਦਾ ਹੈ।
ਕਰਕ: ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰਹੋਗੇ ਪਰ ਪੈਰ ਫਿਸਲਣ ਕਰ ਕੇ ਕਿਧਰੇ ਸੱਟ ਲੱਗਣ ਦਾ ਡਰ ਰਹੇਗਾ।
ਸਿੰਘ : ਮਨ ਅਸ਼ਾਂਤ-ਟੈਂਸ ਡਿਸਟਰਬ ਜਿਹਾ ਰਹੇਗਾ, ਜਿਸ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੋਗੇ, ਸਫ਼ਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
ਕੰਨਿਆ: ਕਿਸੇ ਉਲਝੇ ਅਟਕੇ ਕੰਮ ਨੂੰ ਸੈਟਲ ਕਰਨ ਲਈ ਸੰਤਾਨ ਦਾ ਸਹਿਯੋਗ ਲਾਭ ਵਾਲਾ ਅਤੇ ਇਫੈਕਟਿਵ ਸਿੱਧ ਹੋਵੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਤੁਲਾ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਉਸ ਦੇ ਟਾਰਗੈੱਟ ਤੱਕ ਪਹੁੰਚਾਉਣ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ ਪਰ ਵਿਰੋਧੀਆਂ ਨੂੰ ਕਮਜ਼ੋਰ ਨਾ ਸਮਝੋ।
ਬ੍ਰਿਸ਼ਚਕ : ਕਿਸੇ ਕੰਮਕਾਜੀ ਕੰਮ ਨੂੰ ਨਿਪਟਾਉਣ ਲਈ ਸਿਤਾਰਾ ਚੰਗਾ, ਸਿਹਤ ਅਤੇ ਕੰਮਕਾਜੀ ਸਾਥੀ ਆਪ ਨਾਲ ਸਹਿਯੋਗ ਕਰਨਗੇ।
ਧਨ : ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਾਰੋਬਾਰੀ ਯਤਨ ਸਫ਼ਲ ਹੋਣਗੇ।
ਮਕਰ : ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਸਫ਼ਲਤਾ ਮਿਲੇਗੀ, ਸਮਾਂ ਸਫ਼ਲਤਾ ਅਤੇ ਇੱਜ਼ਤ-ਮਾਣ ਵਾਲਾ ਪਰ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ।
ਕੁੰਭ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਪੇਚੀਦਗੀਆਂ ਨੂੰ ਜਗਾਈ ਰੱਖਣ ਵਾਲਾ ਹੈ, ਇਸ ਲਈ ਕਿਸੇ ਵੀ ਨਵੇਂ ਯਤਨ ਪ੍ਰੋਗਰਾਮ ਨੂੰ ਹੱਥ ’ਚ ਲੈਣ ਤੋਂ ਬਚੋ।
ਮੀਨ : ਲੋਹਾ, ਲੋਹਾ ਮਸ਼ੀਨਰੀ, ਹਾਰਡਵੇਅਰ, ਕੰਸਟ੍ਰੱਕਸ਼ਨ ’ਚ ਵਰਤੇ ਜਾਣ ਵਾਲੇ ਲੋਹੇ ਦੇ ਸਾਮਾਨ ਦਾ ਕੰਮ ਧੰਦਾ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
19 ਫਰਵਰੀ 2023, ਐਤਵਾਰ
ਫੱਗਣ ਵਦੀ ਤਿੱਥੀ ਚੌਦਸ (ਸ਼ਾਮ 4.19 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਮਕਰ ’ਚ
ਮੰਗਲ ਬ੍ਰਿਖ ’ਚ
ਬੁੱਧ ਮਕਰ ’ਚ
ਗੁਰੂ ਮੀਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਫੱਗਣ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 30 (ਮਾਘ), ਹਿਜਰੀ ਸਾਲ 1444, ਮਹੀਨਾ : ਰਜਬ, ਤਰੀਕ : 27, ਸੂਰਜ ਉਦੇ ਸਵੇਰੇ 7.10 ਵਜੇ, ਸੂਰਜ ਅਸਤ ਸ਼ਾਮ 6.14 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਬਾਅਦ ਦੁਪਹਿਰ 2.44 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਵਰਿਯਾਨ (ਬਾਅਦ ਦੁਪਹਿਰ 3.19 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਮਕਰ ਰਾਸ਼ੀ ’ਤੇ (19-20 ਮੱਧ ਰਾਤ 1.14 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪਚੰਕ ਸ਼ੁਰੂ ਹੋਵੇਗੀ (19-20 ਮੱਧ ਰਾਤ 1.14 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਰ ਤੋਂ ਛੇ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)