ਮਕਰ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

02/18/2023 3:14:05 AM

ਮੇਖ : ਸਰਕਾਰੀ ਅਤੇ ਗੈਰ- ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਅਤੇ ਸਾਫਟ ਬਣੇ ਰਹਿਣਗੇ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕਿਸੇ ਸਕੀਮ ’ਚ ਪੇਸ਼ ਆ ਰਹੀ ਕੋਈ ਰੁਕਾਵਟ, ਮੁਸ਼ਕਿਲ ਹਟੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ : ਸਿਹਤ ਦੇ ਮਾਮਲੇ ’ਚ ਅਹਿਤਿਆਤ ਰਖਣੀ ਜ਼ਰੂਰੀ, ਲਿਖਣ-ਪੜ੍ਹਨ ਦੇ ਕੰਮ ਨੂੰ ਵੀ ਟਾਲ ਦੇਣਾ ਬਿਹਤਰ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਕਰਕ:ਵਪਾਰਿਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ, ਤਾਲਮੇਲ ਬਣਿਆ ਰਹੇਗਾ।

ਸਿੰਘ : ਦੁਸ਼ਮਣਾਂ ’ਤੇ ਕਦੀ ਵੀ ਭਰੋਸਾ ਨਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਗੇ।

ਕੰਨਿਆ: ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਵਿਰੋਧੀ ਆਪ ਅੱਗੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਨਗੇ।

ਤੁਲਾ : ਅਦਾਲਤ ਨਾਲ ਜੁੜੇ ਕਿਸੇ ਕੰਮ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਹਰ ਕੋਈ ਆਪ ਦਾ ਲਿਹਾਜ਼ ਕਰੇਗਾ, ਅਤੇ ਸਨਮਾਣ ਦੇਵੇਗਾ।

ਬ੍ਰਿਸ਼ਚਕ : ਸੱਜਣ ਸਾਥੀ ਅਤੇ ਵੱਡੇ ਲੋਕ ਆਪ ਦੀ ਗੱਲ, ਆਪ ਦੇ ਪੱਖ ਨੂੰ ਧੀਰਜ ਅਤੇ ਧਿਆਨ ਨਾਲ ਸੁਣਨਗੇ, ਵਿਰੋਧੀ ਕਮਜ਼ੋਰ ਰਹਿਣਗੇ।

ਧਨ : ਲੋਹਾ,ਲੋਹਾ-ਮਸ਼ੀਨਰੀ, ਹਾਰਡ-ਵੇਅਰ, ਸਰੀਆਂ, ਗਰਿੱਲ, ਆਦਿ ਦਾ ਕੰਮ ਕਰਨ ਵਾਲਿਆਂ ਨੂੰ  ਆਪਣੀ ਕਾਰੋਬਾਰੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ , ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।

ਕੁੰਭ : ਖਰਚਿਆਂ ’ਤੇ ਨਜ਼ਰ ਰੱਖੋੋ, ਜਿਹੜੇ ਖਰਚਿਆਂ ਨੂੰ ਟਾਲਿਆ ਜਾ ਸਕੇ, ਟਾਲ ਦੇਣਾ ਬਿਹਤਰ ਹੋਵੇਗਾ, ਨੁਕਸਾਨ ਦਾ ਡਰ, ਇਸ ਲਈ ਸਫਰ ’ਚ ਵੀ ਸੁਚੇਤ ਰਹੋ।

ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਹਰ ਫ੍ਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਮਾਣ ਸਨਮਾਨ ਦੀ ਪ੍ਰਾਪਤੀ।

18 ਫਰਵਰੀ 2023, ਸ਼ਨੀਵਾਰ

ਫੱਗਣ ਵਦੀ ਤਿੱਥੀ ਤਰੋਦਸ਼ੀ (ਰਾਤ 8.03 ਤੱਕ) ਅਤੇ ਮਗਰੋਂ ਤਿੱਥੀ ਚੌਦਸ਼

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਮਕਰ ’ਚ

ਮੰਗਲ ਬ੍ਰਿਖ ’ਚ

ਬੁੱਧ ਮਕਰ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਫੱਗਣ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 29 (ਮਾਘ), ਹਿਜਰੀ ਸਾਲ 1444, ਮਹੀਨਾ : ਰਜਬ, ਤਰੀਕ : 26, ਸੂਰਜ ਉਦੇ ਸਵੇਰੇ 7.11 ਵਜੇ, ਸੂਰਜ ਅਸਤ ਸ਼ਾਮ 6.13 ਵਜੇ (ਜਲੰਧਰ ਟਾਈਮ), ਨਕਸ਼ੱਤਰ :ਉਤਰਾ ਖਾੜਾ (ਸ਼ਾਮ 5.42 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਵਿਅਤੀਪਾਤ (ਸ਼ਾਮ 7.36 ਤੱਕ) ਅਤੇ ਮਗਰੋਂ ਯੋਗ ਵਰਿਯਾਨ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਵੇਗੀ (ਰਾਤ 8.03 ਤੋਂ ਲੈ ਕੇ ਅਗਲੇ ਦਿਨ (19 ਫਰਵਰੀ) ਸਵੇਰੇ 6.12 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ ,ਦਿਵਸ ਅਤੇ ਤਿਉਹਾਰ : ਸ਼ਨੀ ਪ੍ਰਦੋਸ਼ ਵਰਤ, ਵਸੰਤ ਰੁੱਤ ਸ਼ੁਰੂ, ਸ਼੍ਰੀ ਵੈਦਯ ਨਾਥ ਜਯੰਤੀ, ਵਰਤ ਸ਼੍ਰੀ ਮਹਾਸ਼ਿਵਰਾਤਰੀ, ਮੇਲਾ ਨੀਲ ਕੰਠ ਮਹਾਦੇਵ (ਪੌੜ੍ਹੀ ਗੜਵਾਲ), ਮੇਲਾ ਰਿਵਾਲਸਰ (ਮੰਡੀ), ਮੇਲਾ ਮਹਾਸ਼ਿਵਰਾਤਰੀ (ਮੰਡੀ), ਮੇਲਾ ਬੈਜਨਾਥ (ਕਾਂਗੜਾ) ਸ਼ੁਰੂ, ਮੇਲਾ ਕਾਠਗੜ੍ਹ (ਨਿਕਟ ਪਠਾਨਕੋਟ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Anmol Tagra

Content Editor

Related News