ਮੇਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

01/29/2023 1:33:49 AM

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੀ ਪਲਾਨਿੰਗ ਚੰਗਾ ਰਿਜ਼ਲਟ ਦੇਵੇਗੀ, ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਵਿਜਈ ਰੱਖੇਗਾ।

ਬ੍ਰਿਖ : ਸਮਾਂ ਉਲਝਣਾਂ, ਪੇਚੀਦਗੀਆਂ ਵਾਲਾ, ਇਸ ਲਈ ਆਪਣੇ ਆਪ ਨੂੰ ਪੰਗਿਆਂ ਤੋਂ ਬਚਾ ਕੇ ਰੱਖੋ, ਨੁਕਸਾਨ ਪ੍ਰੇਸ਼ਾਨੀ ਦਾ ਡਰ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਮਿਥੁਨ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਦਸ਼ਾ ਵੀ ਕੰਫਰਟੇਬਲ ਰਹੇਗੀ ਪਰ ਡਿੱਗਣ-ਫਿਸਲਣ ਅਤੇ ਕਿੱਧਰੇ ਸੱਟ ਲੱਗਣ ਦਾ ਡਰ ਵੀ ਰਹਿ ਸਕਦਾ ਹੈ, ਸਫ਼ਰ ਵੀ ਨਾ ਕਰੋ।

ਕਰਕ : ਕਿਸੇ ਵੱਡੇ ਆਦਮੀ ਦੀ ਮਦਦ ਸਹਿਯੋਗ ਨਾਲ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਸਿੰਘ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਧਾਰਮਿਕ ਕੰਮਾਂ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹੇਗਾ।

ਕੰਨਿਆ : ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ ਕਿਉਂਕਿ ਸਿਤਾਰਾ ਪੇਟ ’ਚ ਗੜਬੜੀ ਰੱਖਣ ਵਾਲਾ, ਵੈਸੇ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਸਫ਼ਲਤਾ ਸਾਥ ਦੇਵੇਗੀ ਪਰ ਰੇਸ਼ਾ-ਨਜ਼ਲਾ ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਬ੍ਰਿਸ਼ਚਕ : ਅਚਾਨਕ ਪੈਦਾ ਹੋਣ ਵਾਲਾ ਵੈਰ-ਵਿਰੋਧ ਆਪ ਨੂੰ ਅਪਸੈੱਟ ਰੱਖੇਗਾ, ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ ਪਰ ਜਨਰਲ ਹਾਲਾਤ ਠੀਕ-ਠਾਕ ਬਣੇ ਰਹਿਣਗੇ।

ਧਨ : ਬੇਕਾਰ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖੇ, ਆਪ ਨੂੰ ਕਿਸੇ ਵੀ ਕੰਮ ਨੂੰ ਉਸ ਦੇ ਟਾਰਗੈੱਟ ਤੱਕ ਪਹੁੰਚਾਉਣ ’ਚ ਮੁਸ਼ਕਿਲ ਮਹਿਸੂਸ ਹੋਵੇਗੀ।

ਮਕਰ : ਪ੍ਰਾਪਰਟੀ ਦੇ ਕਿਸੇ ਕੰਮ ’ਚ ਕਿਸੇ ਰੁਕਾਵਟ-ਮੁਸ਼ਕਿਲ ਦੇ ਉੱਭਰਨ ਦਾ ਡਰ ਰਹੇਗਾ, ਇਸ ਲਈ ਕਿਸੇ ਸਿਰੇ ਚੜ੍ਹਦੇ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।

ਕੁੰਭ : ਘਟੀਆ ਸਾਥੀ ਆਪ ਨੂੰ ਪ੍ਰੇਸ਼ਾਨ ਕਰਨ ਜਾਂ ਆਪ ਦੇ ਰਸਤੇ ’ਚ ਕਿਸੇ ਮੁਸ਼ਕਿਲ ਨੂੰ ਖੜ੍ਹੀ ਕਰਨ ਤੋਂ ਕਦੇ ਬਾਜ਼ ਨਾ ਆਵੇਗਾ।

ਮੀਨ : ਧਨ ਦਾ ਠਹਿਰਾਅ ਥੋੜ੍ਹਾ, ਇਸ ਲਈ ਖਰਚ ਸੋਚ-ਸਮਝ ਕੇ ਕਰਨਾ ਸਹੀ ਰਹੇਗਾ, ਕਿਸੇ ਕੰਮਕਾਜੀ ਪ੍ਰੋਗਰਾਮਿੰਗ ਨੂੰ ਵੀ ਬੇਧਿਆਨੀ ਨਾਲ ਫਾਈਨਲ ਨਾ ਕਰੋ।

29 ਜਨਵਰੀ 2023, ਐਤਵਾਰ

ਮਾਘ ਸੁਦੀ ਤਿੱਥੀ ਅਸ਼ਟਮੀ (ਸਵੇਰੇ 9.06 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਮੇਖ ’ਚ

ਮੰਗਲ ਬ੍ਰਿਖ ’ਚ

ਬੁੱੱਧ ਧਨ ’ਚ

ਗੁਰੂ ਮੀਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਮਾਘ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 9 (ਮਾਘ), ਹਿਜਰੀ ਸਾਲ 1444, ਮਹੀਨਾ : ਰਜਬ, ਤਰੀਕ : 6, ਸੂਰਜ ਉਦੇ ਸਵੇਰੇ 7.26 ਵਜੇ, ਸੂਰਜ ਅਸਤ ਸ਼ਾਮ 5.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਰਾਤ 8.21 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਸ਼ੁੱਭ (ਪੁਰਵ ਦੁਪਹਿਰ 11.04 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਮੇਖ ਰਾਸ਼ੀ ’ਤੇ (29-30 ਮੱਧ ਰਾਤ 2.46 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Manoj

Content Editor

Related News