ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Sunday, Dec 25, 2022 - 03:27 AM (IST)

ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਸਰਕਾਰੀ, ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ’ਚ ਆਪ ਦੀ ਪੈਠ ਅਤੇ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ। 

ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਸ਼ਤਰੂ ਕਮਜ਼ੋਰ ਰਹਿਣਗੇ, ਇਰਾਦਿਆਂ ਮਨੋਰਥਾਂ ’ਚ ਸਫਲਤਾ ਮਿਲੇਗੀ, ਮਨ ’ਤੇ ਪਾਜ਼ੇਟਿਵ ਸਾਤਵਿਕ ਸੋਚ ਪ੍ਰਭਾਵੀ ਰਹੇਗੀ। 

ਮਿਥੁਨ :  ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ–ਪੀਣ ’ਚ ਸੰਭਲ ਸੰਭਾਲ ਰੱਖਣੀ ਚਾਹੀਦੀ ਹੈ, ਅਹਿਤਿਆਤ ਰੱਖੋ ਕਿ ਕਿਸੇ ਹੇਠ ਆਪ ਦੀ ਪੇਮੈਂਟ ਫਸ ਨਾ ਜਾਵੇ। 

ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਆਪ ਦੀ ਪੈਠ ਧਾਕ ਬਣੀ ਰਹੇਗੀ।

ਸਿੰਘ : ਦੁਸ਼ਮਣਾਂ ਦੀਆਂ ਸ਼ਰਾਰਤਾਂ-ਹਰਕਤਾਂ ’ਤੇ ਨਜ਼ਰ ਰੱਖਣੀ ਸਹੀ ਰਹੇਗਾ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।

ਕੰਨਿਆ : ਸੰਤਾਨ ਸਾਥ ਦੇਵੇਗੀ, ਸਹਿਯੋਗ ਕਰੇਗੀ, ਤਾਲਮੇਲ ਰੱਖੇਗੀ ਅਤੇ ਆਪ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ਲਈ ਆਪ ਦੀ ਮਦਦ ਕਰ ਸਕਦੀ ਹੈ।

ਤੁਲਾ : ਕਿਸੇ ਜ਼ਮੀਨੀ ਕੰਮ ਨੂੰ ਸੰਵਾਰਨ ਲਈ ਆਪ ਜਿਹੜੀ ਭੱਜਦੌੜ ਕਰੋਗੇ ਉਸ ਦਾ ਬਿਹਤਰ ਨਤੀਜਾ ਮਿਲ ਸਕਦਾ ਹੈ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਬ੍ਰਿਸ਼ਚਕ : ਕਿਸੇ ਉਲਝੇ ਵਿਗੜੇ ਕੰਮ ਨੂੰ ਸੰਵਾਰਨ ਲਈ ਕਿਸੇ ਵੱਡੇ ਆਦਮੀ ਦਾ ਸਹਿਯੋਗ ਮਿਲ ਸਕਦਾ ਹੈ, ਸ਼ਤਰੂ ਵੀ ਕਮਜ਼ੋਰ ਰਹਿਣਗੇ।

ਧਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਰਾਹੂ ਦੀ ਸਥਿਤੀ ਸੰਤਾਨ ਲਈ ਕਮਜ਼ੋਰ ਹੈ, ਧਿਆਨ ਰੱਖੋ। 

ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਰੇਸ਼ਾ-ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ। ।

ਕੁੰਭ :  ਸਿਤਾਰਾ ਉਲਝਣਾਂ ਝਗੜਿਆਂ-ਪੇਚੀਦਗੀਆਂ ਵਾਲਾ, ਇਸ ਲਈ ਕਿਸੇ ਨਾ ਕਿਸੇ ਪੰਗੇ ਨਾਲ ਆਪ ਨੂੰ ਨਿਪਟਣਾ ਪੈ ਸਕਦਾ ਹੈ।

ਮੀਨ : ਸਿਤਾਰਾ ਆਮਦਨ ਵਾਲਾ, ਯਤਨ ਕਰਨ ’ਤੇ ਕਾਰੋਬਾਰੀ ਯਤਨ ਜਾਂ ਭਜਦੌੜ ਚੰਗਾ ਨਤੀਜਾ ਦੇੇਵੇਗੀ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

25 ਦਸੰਬਰ 2022, ਐਤਵਾਰ

ਪੋਹ ਸੁਦੀ ਤਿੱਥੀ ਦੂਜ (ਸਵੇਰੇ 8.25 ਤੱਕ) ਅਤੇ ਮਗਰੋਂ ਤਿਥੀ ਤੀਜ (ਜਿਹੜੀ ਕਸ਼ੈਅ ਹੋ ਗਈ ਹੈ)। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ     ਧਨ ’ਚ 

ਚੰਦਰਮਾ     ਮਕਰ  ’ਚ 

ਮੰਗਲ    ਬ੍ਰਿਖ ’ਚ

ਬੁੱਧ      ਧਨ ’ਚ

ਗੁਰੂ     ਮੀਨ ’ਚ 

ਸ਼ੁੱਕਰ     ਧਨ ’ਚ

ਸ਼ਨੀ   ਮਕਰ ’ਚ

ਰਾਹੂ    ਮੇਖ ’ਚ

ਕੇਤੂ    ਤੁਲਾ ’ਚ  

ਬਿਕ੍ਰਮੀ ਸੰਮਤ : 2079, ਪੋਹ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 4 (ਮੱਘਰ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 1 ਸੂਰਜ ਉਦੇ ਸਵੇਰੇ 7.28 ਵਜੇ, ਸੂਰਜ ਅਸਤ ਸ਼ਾਮ 5.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਖਾੜਾ (ਸ਼ਾਮ 7.21 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਵਿਆਘਾਤ (25-26 ਮੱਧ ਰਾਤ 12.58 ਤੱਕ) ਅਤੇ ਮਗਰੋਂ ਯੋਗ ਹਰਸ਼ਣ,  ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਦਸ ਤੋੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕ੍ਰਿਸਮਸ ਡੇ (ਕ੍ਰਿਸ਼ਚੀਅਨ), ਜਮਾਦਿ ਉਲਸਾਨੀ (ਮੁਸਲਿਮ) ਮਹੀਨਾ ਸ਼ੁਰੂ, ਸ਼੍ਰੀ ਮਦਨ ਮੋਹਨ ਮਾਲਵੀਯ ਅਤੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਜਨਮਦਿਨ, ਸ਼੍ਰੀ ਸ਼੍ਰੀ ਰਾਜ ਗੋਪਾਲਾਚਾਰਿਆ ਅਤੇ ਗਿਆਨੀ ਜ਼ੈਲ ਸਿੰਘ ਪੁੰਨ ਤਿੱਥੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News