ਮਿਥੁਨ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਕੰਮ ਹੋਣਗੇ ਪੂਰੇ, ਜਾਣੋ ਬਾਕੀ ਰਾਸ਼ੀਆਂ ਦਾ ਕਿਹੋ ਜਿਹਾ ਰਹੇਗਾ ਦਿਨ
Saturday, Oct 15, 2022 - 04:10 AM (IST)

ਮੇਖ : ਮਿੱਤਰਾਂ-ਵੱਡੇ ਲੋਕਾਂ, ਸੱਜਣ ਸਾਥੀਆਂ ਨਾਲ ਮੇਲ ਮਿਲਾਪ ਫਰੂਟਫੁਲ ਅਤੇ ਇਫੈਕਟਿਵ ਰਹੇਗਾ, ਸ਼ਤਰੂ ਉਭਰਨ ਅਤੇ ਸਾਹਮਣੇ ਆਉਣ ਦੇ ਬਾਵਜੂਦ ਵੀ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣਗੇ।
ਬ੍ਰਿਖ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨ-ਪ੍ਰੋਗਰਾਮ ਸਿਰੇ ਚੜ੍ਹਣਗੇ ਪਰ ਰੇਸ਼ਾ,ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਕਰਕ : ਨਾ ਚਾਹੁੰਦੇ ਹੋਏ ਵੀ ਆਪ ਨੂੰ ਵੈਰ ਵਿਰੋਧ ਅਤੇ ਟਕਰਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਉਨ੍ਹਾਂ ਤੋਂ ਆਪਣਾ ਬਚਾਅ ਰੱਖੋ।
ਸਿੰਘ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਆਪ ਦੀ ਕੋਈ ਪ੍ਰੋਗਰਾਮਿੰਗ ਵੀ ਸਿਰੇ ਚ਼ੜ੍ਹ ਸਕਦੀ ਹੈ।
ਕੰਨਿਆ : ਸਰਕਾਰੀ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਆਪ ਦੇ ਪ੍ਰਤੀ ਸਾਫਟ, ਹਮਦਰਦਾਨਾ ਰੁਖ ਰੱਖਣਗੇ ਪਰ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ।
ਤੁਲਾ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ-ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।
ਬ੍ਰਿਸ਼ਚਕ : ਸਿਹਤ ਬਾਰੇ ਸੁਚੇਤ ਰਹੋ, ਖਾਣਾ-ਪੀਣਾ ਵੀ ਸੰਭਲ ਸੰਭਾਲ ਕੇ ਕਰਨਾ ਸਹੀ ਰਹੇਗਾ, ਦੂਜਿਆਂ ਦੇ ਝਾਂਸੇ-ਫਰੇਬ ’ਚ ਆਉਣ ਤੋਂ ਬਚੋ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸ਼ੁੱਭ ਕੰਮਾਂ ’ਚ ਧਿਆਨ, ਦੋਨੋਂ ਪਤੀ ਪਤਨੀ ਮਿਲ ਕੇ ਕਿਸੇ ਫੈਮਿਲੀ ਪ੍ਰਾਬਲਮ ਨੂੰ ਸੁਲਝਾ ਸਕਦੇ ਹੋ।
ਮਕਰ : ਵਿਰੋਧੀਆਂ ਦੀਆਂ ਸ਼ਰਾਰਤਾਂ, ਹਰਕਤਾਂ ’ਤੇ ਨਜ਼ਰ ਰੱਖਣੀ ਜ਼ਰੂਰੀ, ਉਨ੍ਹਾਂ ਨਾਲ ਜ਼ਿਆਦਾ ਨੇੜਤਾ ਵੀ ਨਾ ਰੱਖੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕੁੰਭ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਡਿਗਣ-ਵਿਸਲਣ ਦਾ ਡਰ ਰਹੇਗਾ।
ਮੀਨ : ਜ਼ਮੀਨੀ ਕੰਮਾਂ ਲਈ ਆਪ ਦੇ ਯਤਨ- ਭੱਜਦੌੜ, ਪਾਜ਼ੇਟਿਵ ਨਤੀਜਾ ਦੇ ਸਕਦੀ ਹੈ, ਮਨ ’ਤੇ ਸਾਤਵਿਕ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।
15 ਅਕਤੂਬਰ 2022, ਸ਼ਨੀਵਾਰ
ਕੱਤਕ ਵਦੀ ਤਿੱਥੀ ਛੱਠ (ਪੂਰਾ ਦਿਨ ਰਾਤ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਬ੍ਰਿਖ ’ਚ
ਬੁੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 29 , ਰਾਸ਼ਟਰੀ ਸ਼ਕ ਸੰਮਤ :1944, ਮਿਤੀ : 23 (ਅੱਸੂ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 18, ਸੂਰਜ ਉਦੇ ਸਵੇਰੇ 6.34 ਵਜੇ, ਸੂਰਜ ਅਸਤ ਸ਼ਾਮ 5.52 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (ਰਾਤ 11.22 ਤੱਕ) ਅਤੇ ਮਗਰੋਂ ਆਰਦਰਾ, ਯੋਗ : ਵਰਿਯਾਨ (ਬਾਅਦ ਦੁਪਹਿਰ 2.23 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਸਵੇਰੇ 10.01 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਸਕੰਦ ਛੱਠ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)