ਮੇਖ, ਬ੍ਰਿਖ, ਮਿਥੁਨ, ਸਿੰਘ ਸਮੇਤ ਜਾਣੋ ਸਾਰੀਆਂ 12 ਰਾਸ਼ੀਆਂ ਦਾ ਅੱਜ ਦਾ ਰਾਸ਼ੀਫਲ
Wednesday, Oct 12, 2022 - 03:41 AM (IST)

ਮੇਖ : ਕਾਰੋਬਾਰੀ ਕੰਮਾਂ ’ਚ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਠੰਡੀਆਂ ਵਸਤਾਂ ਦੀ ਵਰਤੋਂ ਸੋਚ-ਵਿਚਾਰ ਕੇ ਅਹਿਤਿਆਤ ਨਾਲ ਹੀ ਕਰੋ।
ਬ੍ਰਿਖ : ਨਾ ਤਾਂ ਲਿਖਣ-ਪੜ੍ਹਨ ਦਾ ਕੋਈ ਕੰਮ ਬੇ-ਧਿਆਨੀ ਨਾਲ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਣ ਦਿਓ, ਧਨ ਹਾਨੀ ਦਾ ਡਰ।
ਮਿਥੁਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਕਿਸੇ ਕੰਮਕਾਜੀ ਪਲਾਨਿੰਗ ਨੂੰ ਸੰਵਾਰਨ ਵਾਲਾ ਹੈ, ਜਨਰਲ ਤੌਰ ’ਤੇ ਆਪ ਦਾ ਪ੍ਰਭਾਵ ਦਬਦਬਾ ਬਣਿਆ ਰਹੇਗਾ।
ਕਰਕ : ਕਿਸੇ ਅਫਸਰ ਦੇ ਸਾਫਟ ਅਤੇ ਹਮਦਰਦਾਨਾ ਰੁਖ ਕਰ ਕੇ ਆਪ ਦੀ ਸਮੱਸਿਆ ਦੀ ਸਥਿਤੀ ਕੁਝ ਸੁਧਰੇਗੀ ਤਾਂ ਵੀ ਆਪ ਨੂੰ ਸੁਚੇਤ ਰਹਿਣਾ ਹੋਵੇਗਾ।
ਸਿੰਘ : ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਰੁਕਦਾ-ਰੁਕਦਾ ਅੱਗੇ ਵਧੇਗਾ, ਇਸ ਲਈ ਜਿਹੜੇ ਕੰਮ ਦੀ ਕੋਸ਼ਿਸ਼ ਕਰੋ ਪੂਰੇ ਧਿਆਨ ਅਤੇ ਜ਼ੋਰ ਨਾਲ ਕਰੋ।
ਕੰਨਿਆ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਗੜਬੜ ਦੀ ਸ਼ਿਕਾਇਤ ਰਹੇਗੀ, ਇਸ ਲਈ ਖਾਣ-ਪੀਣ ’ਚ ਸਾਵਧਾਨੀ ਰੱਖਣਾ ਜ਼ਰੂਰੀ ਹੋਵੇਗਾ।
ਤੁਲਾ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ ਵੀ ਮਿਲੇਗੀ ਪਰ ਤਬੀਅਤ ’ਚ ਝੁੰਝਲਾਹਟ ਅਤੇ ਪ੍ਰੇਸ਼ਾਨੀ ਬਣੀ ਰਹਿ ਸਕਦੀ ਹੈ।
ਬ੍ਰਿਸ਼ਚਕ : ਵਿਰੋਧੀ ਆਪ ਨੂੰ ਪ੍ਰੇਸ਼ਾਨ ਕਰਨ ਜਾਂ ਆਪ ਲਈ ਮੁਸ਼ਕਲਾਂ ਪੈਦਾ ਕਰਨ ਤੋਂ ਬਾਜ਼ ਨਾ ਆਉਣਗੇ ਪਰ ਜਨਰਲ ਹਾਲਾਤ ਠੀਕ-ਠਾਕ ਰਹਿਣਗੇ।
ਧਨ : ਧਾਰਮਿਕ ਕੰਮਾਂ ’ਚ ਜੀਅ ਘੱਟ ਲੱਗੇਗਾ, ਕਿਸੇ ਪ੍ਰੋਗਰਾਮ ’ਚ ਕੋਈ ਨਾ ਕੋਈ ਰੁਕਾਵਟ ਮੁਸ਼ਕਲ ਜਾਗਦੀ ਰਹੇਗੀ, ਵੈਸੇ ਤਬੀਅਤ ’ਚ ਵੀ ਤੇਜ਼ੀ ਰਹਿ ਸਕਦੀ ਹੈ।
ਮਕਰ : ਜਾਇਦਾਦੀ ਅਤੇ ਅਦਾਲਤੀ ਕੰਮਾਂ ’ਚ ਕਿਸੇ ਨਾ ਕਿਸੇ ਰੁਕਾਵਟ ਮੁਸ਼ਕਲ ਨਾਲ ਨਜਿੱਠਣ ਲਈ ਆਪ ਨੂੰ ਹਰ ਸਮੇਂ ਤਿਆਰ ਰਹਿਣਾ ਹੋਵੇਗਾ।
ਕੁੰਭ : ਉਤਸ਼ਾਹ, ਹਿੰਮਤ ਅਤੇ ਜੋਸ਼ ਵੀ ਬਣਿਆ ਰਹੇਗਾ ਤਾਂ ਵੀ ਆਪ ਕਿਸੇ ਵੀ ਕੰਮ ਨੂੰ ਉਸਦੇ ਟਾਰਗੈੱਟ ਤਕ ਨਾ ਲੈ ਜਾ ਸਕੋਗੇ।
ਮੀਨ : ਵਪਾਰਕ ਕੰਮਾਂ ਲਈ ਆਪ ਜਿਹੜੀ ਭੱਜਦੌੜ ਕਰੋਗੇ, ਉਸ ਦਾ ਸਹੀ ਨਤੀਜਾ ਮਿਲਣ ਦੀ ਆਸ ਘੱਟ ਹੋਵੇਗੀ, ਕਿਉਂਕਿ ਸਿਤਾਰਾ ਕਮਜ਼ੋਰ ਹੈ।
12 ਅਕਤੂਬਰ 2022, ਬੁੱਧਵਾਰ
ਕੱਤਕ ਵਦੀ ਤਿੱਥੀ ਤੀਜ (12-13 ਮੱਧ ਰਾਤ 2 ਵਜੇ ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਮੇਖ ’ਚ
ਮੰਗਲ ਬ੍ਰਿਖ ’ਚ
ਬੁੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 26 , ਰਾਸ਼ਟਰੀ ਸ਼ਕ ਸੰਮਤ :1944, ਮਿਤੀ : 20 (ਅੱਸੂ), ਹਿਜਰੀ ਸਾਲ 1444, ਮਹੀਨਾ : ਰਬਿ ਉਲ ਅੱਵਲ, ਤਰੀਕ : 15, ਸੂਰਜ ਉਦੇ ਸਵੇਰੇ 6.32 ਵਜੇ, ਸੂਰਜ ਅਸਤ ਸ਼ਾਮ 5.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸ਼ਾਮ 5.10 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ ਯੋਗ : ਵਜਰ (ਦੁਪਹਿਰ 2.19 ਤੱਕ) ਅਤੇ ਮਗਰੋਂ ਯੋਗ ਸਿੱਧੀ ਚੰਦਰਮਾ : ਮੇਖ ਰਾਸ਼ੀ ’ਤੇ (ਰਾਤ 11.29 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ, (ਦੁਪਹਿਰ 1.45 ਤੋਂ ਲੈ ਕੇ 12-13 ਮੱਧ ਰਾਤ 2 ਵਜੇ ਤਕ)ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਕਮਲਾ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)