ਭਵਿੱਖਫਲ: ਸਿੰਘ ਰਾਸ਼ੀ 'ਚ ਕਾਰੋਬਾਰੀ ਦਸ਼ਾ ਬਿਹਤਰ, ਵਪਾਰਕ ਕੰਮਾਂ ਲਈ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ

09/24/2022 3:36:46 AM

ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ- ਪ੍ਰੋਗਰਾਮਿੰਗ ’ਚੋਂ ਕੋਈ ਮੁਸ਼ਕਲ ਹਟੇਗੀ, ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ ਸੁਣਨ ’ਚ ਜੀਅ ਲੱਗੇਗਾ।

ਬ੍ਰਿਖ : ਜ਼ਮੀਨੀ ਕੰਮਾਂ ਲਈ ਆਪ ਦੇ ਯਤਨ ਕੁਝ ਬਿਹਤਰ ਨਤੀਜਾ ਦੇ ਸਕਦੇ ਹਨ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਆਪਣੇ ਗੁੱਸੇ ਨੂੰ ਹਾਵੀ ਨਾ ਹੋਣ ਦਿਓ। 

ਮਿਥੁਨ : ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸਫਲਤਾ ਅਤੇ ਇੱਜ਼ਤਮਾਣ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਸੰਤਾਨ ਪੱਖੋਂ ਫਿਕਰ ਪ੍ਰੇਸ਼ਾਨੀ ਰਹੇਗੀ। 

ਕਰਕ : ਮਿੱਟੀ-ਰੇਤਾ- ਬਜਰੀ, ਕੰਸਟ੍ਰੱਕਸ਼ਨ ਮਟੀਰੀਅਲ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ। 

ਸਿੰਘ : ਕਾਰੋਬਾਰੀ ਮੋਰਚੇ ’ਤੇ ਦਸ਼ਾ ਬਿਹਤਰ ਰਹੇਗੀ ਅਤੇ ਕਾਰੋਬਾਰੀ ਕੰਮਾਂ ਲਈ ਭੱਜਦੌੜ ਵੀ ਫਰੂਟਫੁਲ ਰਹੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਕੰਨਿਆ : ਕਿਉਂਕਿ ਸਿਤਾਰਾ ਅਹਿਤਿਆਤ, ਪ੍ਰੇਸ਼ਾਨੀ, ਨੁਕਸਾਨ ਦੇਣ ਵਾਲਾ ਹੈ, ਇਸ ਲਈ ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕਿਸੇ ਵੀ ਕੰਮ ’ਚ ਲਾਪ੍ਰਵਾਹੀ ਤੋਂ ਬਚਣਾ ਸਹੀ ਰਹੇਗਾ। 

ਤੁਲਾ : ਵਪਾਰ ਕਾਰੋਬਾਰ ’ਚ ਲਾਭ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ, ਤਣਾਤਣੀ  ਤੇ ਖਿਚਾਤਣੀ ਬਣੀ ਰਹੇਗੀ। 

ਬ੍ਰਿਸ਼ਚਕ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਸਫਲਤਾ ਦੇਵੇਗਾ ਅਤੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਵੈਸੇ ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ। 

ਧਨ : ਧਾਰਮਿਕ ਕੰਮਾਂ ’ਚ ਧਿਆਨ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਣਗੇ, ਇਰਾਦਿਆਂ ’ਚ ਸਫਲਤਾ ਮਿਲੇਗੀ, ਵੈਸੇ ਕੰਮਕਾਜੀ ਭੱਜਦੌੜ ਵਿਅਸਤਤਾ ਵੀ ਬਣੀ ਰਹੇਗੀ। 

ਮਕਰ : ਪੇਟ ਅਤੇ ਖਾਣ ਪੀਣ ਦੇ ਮਾਮਲੇ ’ਚ ਲਾਪ੍ਰਵਾਹੀ ਨਾ ਵਰਤਣੀ ਸਹੀ ਰਹੇਗੀ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ। 

ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਘਟੀਆ ਲੋਕਾਂ ਨਾਲ ਨੇੜਤਾ ਨਾ ਰੱਖੋ। 

ਮੀਨ : ਮਨ ਟੈਂਸ, ਅਸ਼ਾਂਤ, ਉਖੜਿਆ ਜਿਹਾ ਰਹੇਗਾ, ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮੈਂਟਲੀ ਰਾਜ਼ੀ ਨਾ ਹੋਵੇਗਾ।

24 ਸਤੰਬਰ 2022, ਸ਼ਨੀਵਾਰ

ਅੱਸੂ ਵਦੀ ਤਿੱਥੀ ਚੌਦਸ (24-25 ਮੱਧ ਰਾਤ 3.13 ਤਕ)ਅਤੇ ਮਗਰੋਂ ਤਿੱਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਕੰਨਿਆ ’ਚ 

ਚੰਦਰਮਾ      ਸਿੰਘ ’ਚ

ਮੰਗਲ     ਬ੍ਰਿਖ ’ਚ

ਬੁੱਧ      ਕੰਨਿਆ ’ਚ

ਗੁਰੂ     ਮੀਨ ’ਚ 

ਸ਼ੁੱਕਰ     ਸਿੰਘ ’ਚ 

ਸ਼ਨੀ   ਮਕਰ ’ਚ

ਰਾਹੂ    ਮੇਖ ’ਚ

ਕੇਤੂ    ਤੁਲਾ ’ਚ

ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 2 (ਅੱਸੂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 27,  ਸੂਰਜ ਉਦੇ ਸਵੇਰੇ 6.21 ਵਜੇ, ਸੂਰਜ ਅਸਤ ਸ਼ਾਮ 6.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (24 ਸਤੰਬਰ ਦਿਨ ਰਾਤ ਅਤੇ ਅਗਲੇ ਦਿਨ (25 ਸਤੰਬਰ) ਸਵੇਰੇ 5.07 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਸਾਧਿਯ (ਸਵੇਰੇ 9.42 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਬਾਅਦ ਦੁਪਹਿਰ 2.53 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ਸਤਰ, ਜ਼ਹਿਰ, ਪਾਣੀ, ਅੱਗ, ਦੁਰਘਟਨਾ (ਅਪਮ੍ਰਿਤਿਊ) ’ਚ ਮਰੇ ਬੰਦੇ ਦਾ ਸਰਾਧ, ਕਾਤਯਾਯਨੀ ਜਯੰਤੀ, ਸ਼੍ਰੀ ਆਸ਼ਾਪਤੀ ਯਾਤਰਾ (ਜੰਮੂ-ਕਸ਼ਮੀਰ)।  

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News