ਬ੍ਰਿਖ ਰਾਸ਼ੀ ''ਚ ਵਪਾਰ ਤੇ ਕੰਮਕਾਜੀ ਦਸ਼ਾ ਚੰਗੀ, ਜਾਣੋ ਅੱਜ ਦਾ ਭਵਿੱਖਫਲ

08/07/2022 2:51:07 AM

ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ’ਚ ਸਾਵਧਾਨੀ ਵਰਤਣੀ ਚਾਹੀਦੀ ਹੈ, ਬੇ-ਧਿਆਨੀ ਨਾਲ ਲੈਣ-ਦੇਣ ਦੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ, ਮਨ ਵੀ ਟੈਂਸ ਜਿਹਾ ਰਹੇਗਾ।

ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਵੈਸੇ ਕੋਈ ਵੀ ਯਤਨ ਅਨਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ, ਘਰੇਲੂ ਮੋਰਚ ’ਤੇ ਵੀ ਤਣਾਅ ਬਣਿਆ ਰਹੇਗਾ।

ਮਿਥੁਨ : ਦੁਸ਼ਮਣਾਂ ਨੂੰ ਕਮਜ਼ੋਰ ਨਾ ਸਮਝੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ, ਸਫਰ ਟਾਲ ਦੇਣਾ ਸਹੀ ਰਹੇਗਾ।

ਕਰਕ : ਮਨੋਬਲ ’ਚ ਟੁਟਣ ਦਾ ਅਹਿਸਾਸ ਰਹਿਣ ਦਾ ਡਰ, ਸੰਤਾਨ ਦੇ ਬੇਰੁਖੀ ਵਾਲੇ ਰੁਖ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।

ਸਿੰਘ : ਜ਼ਮੀਨੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕੋਈ ਜ਼ਮੀਨੀ ਕੰਮ ਹੱਥ’ਚ ਨਹੀਂ ਲੈਣਾ ਚਾਹੀਦਾ ਕਿਉਂਕਿ ਉਸ’ਚ ਕਿਸੇ ਬਾਧਾ ਮੁਸ਼ਕਲ ਦੇ ਪੈਦਾ ਹੋਣ ਦਾ ਡਰ।

ਕੰਨਿਆ : ਹਲਕੀ ਸੋਚ ਅਤੇ ਹਲਕੀ ਨੇਚਰ ਵਾਲੇ ਲੋਕਾਂ, ਸਾਥੀਆਂ ’ਤੇ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਉਸ ਦੇ ਵਿਗੜੇ ਮਿਜਾਜ਼ ਨਾਲ ਆਪ ਨੂੰ ਨਿਪਟਣਾ ਪੈ ਸਕਦਾ ਹੈ।

ਤੁਲਾ : ਅਰਥ ਤੰਗੀ, ਰਹੇਗੀ, ਧਨ ਦਾ ਠਹਿਰਾਅ ਵੀ ਘੱਟ ਰਹੇਗਾ, ਕੰਮਕਾਜੀ ਕੰਮ ਧਿਆਨ ਨਾਲ ਕਰੋ ਤਾਂ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।

ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਮਾਂ ਸਫਲਤਾ ਨਾਲ ਕੱਟੇਗਾ ਪਰ ਹਰ ਕੰਮ ਲਈ ਪੂਰਾ ਯਤਨ ਕਰਨਾ ਪਵੇਗਾ, ਮਨ ਵੀ ਟੈਂਸ ਅਸ਼ਾਂਤ ਜਿਹਾ ਰਹੇਗਾ।

ਧਨ : ਸਮਾਂ ਉਲਝਣਾਂ, ਝਗੜਿਆਂ, ਪੇਚੀਦਗੀਆਂ ਵਾਲਾ ਹੋਵੇਗਾ, ਇਸ ਲਈ ਕਿਸੇ ਇੰਪੋਰਟੈਂਟ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ

ਮਕਰ : ਮਿੱਟੀ-ਰੇਤਾ ਬਜਰੀ ਟਿੰਬਰ-ਕੰਸਟ੍ਰੱਕਸ਼ਨ, ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

ਕੁੰਭ : ਸਿਤਾਰਾ ਸਰਕਾਰੀ ਕੰਮਾਂ ਲਈ ਕਮਜ਼ੋਰ, ਇਸ ਲਈ ਕਿਸੇ ਸਰਕਾਰੀ ਕੰਮ ਲਈ ਕੋਈ ਵੀ ਭਜਦੌੜ ਕਰਨ ਤੋਂ ਬਚਣਾ ਚਾਹੀਦਾ ਹੈ।

ਮੀਨ : ਟੁਟੇ ਅਤੇ ਕਮਜ਼ੋਰ ਮਨੋਬਲ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਵੈਸੇ ਵੀ ਸਮਾਂ ਬਾਧਾਵਾਂ ਮੁਸ਼ਕਿਲਾਂ ਵਾਲਾ ਹੋਵੇਗਾ।

7 ਅਗਸਤ 2022, ਐਤਵਾਰ

ਸਾਉਣ ਸੁਦੀ ਤਿੱਥੀ ਦਸਮੀ (ਰਾਤ 11.51 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੇਖ ’ਚ

ਬੁੱਧ ਸਿੰਘ ’ਚ

ਗੁਰੂ ਮੀਨ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਸਾਉਣ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 16 (ਸਾਉਣ), ਹਿਜਰੀ ਸਾਲ 1444, ਮਹੀਨਾ : ਮੁਹੱਰਰਮ, ਤਰੀਕ : 8, ਸੂਰਜ ਉਦੇ ਸਵੇਰੇ 5.52 ਵਜੇ, ਸੂਰਜ ਅਸਤ ਸ਼ਾਮ 7.15 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਨੁਰਾਧਾ (ਸ਼ਾਮ 4.30 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਬ੍ਰਹਮ (ਸਵੇਰੇ 10.02 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 4.30 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News