ਤੁਲਾ ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਦੂਰ ਹੋਵੇਗੀ ਕੰਮਕਾਜੀ ਮੁਸ਼ਕਿਲ

07/31/2022 3:18:49 AM

ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫ੍ਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਜਨਰਲ ਹਾਲਾਤ ਅਨੁਕੂਲ ਬਣੇ ਰਹਿਣਗੇ।

ਬ੍ਰਿਖ : ਜਾਇਦਾਦੀ ਕੰਮਾਂ ਲਈ ਅਗਰ ਕੋਈ ਯਤਨ ਕਰੋਗੇ ਤਾਂ ਉਸ ਦਾ ਚੰਗਾ ਨਤੀਜਾ ਮਿਲੇਗਾ ਪਰ ਸਮਾਂ ਉਲਝਣਾਂ ਵਾਲਾ ਵੀ ਹੋ ਸਕਦਾ ਹੈ।

ਮਿਥੁਨ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਪਰ ਸ਼ਨੀ ਦੀ ਸਥਿਤੀ ਸਿਹਤ ਨੂੰ ਅਪਸੈੱਟ ਰੱਖਣ ਵਾਲੀ ਹੈ।

ਕਰਕ : ਮਿੱਟੀ-ਰੇਤਾ ਬਜਰੀ ਟਿੰਬਰ ਕੰਸਟ੍ਰੱਕਸ਼ਨ, ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਹਰ ਪੱਖੋਂ ਬਿਹਤਰੀ ਹੋਵੇਗੀ।

ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕੰਨਿਆ : ਧਿਆਨ ਰੱਖੋ ਕਿ ਉਲਝਣਾਂ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਪ੍ਰੋਗਰਾਮ ਉਖੜ- ਵਿਗੜ ਨਾ ਜਾਵੇ, ਸਫਰ ਵੀ ਸੰਭਲ ਸੰਭਾਲ ਕੇ ਕਰਨਾ ਸਹੀ ਰਹੇਗਾ।

ਤੁਲਾ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਲ ਹਟੇਗੀ ਪਰ ਫੈਮਿਲੀ ਫ੍ਰੰਟ ’ਤੇ ਤਣਾਅ-ਪ੍ਰੇਸ਼ਾਨੀ ਰਹੇਗੀ।

ਬ੍ਰਿਸ਼ਚਕ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਧਨ : ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ, ਮਨੋਬਲ ਸਟ੍ਰਾਂਗ ਬਣਿਆ ਰਹੇਗਾ, ਦੁਸ਼ਮਣ ਕਮਜ਼ੋਰ ਤੇਜਹੀਣ ਬਣੇ ਰਹਿਣਗੇ।

ਮਕਰ : ਸਿਤਾਰਾ ਸਿਹਤ ਲਈ ਕਮਜ਼ੋਰ, ਲਿਮਟ ’ਚ ਖਾਣਾ-ਪੀਣਾ ਸਹੀ ਰਹੇਗਾ, ਵੈਸੇ ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ-ਸਹਿਯੋਗ ਬਣਿਆ ਰਹੇਗਾ।

ਮੀਨ : ਦੁਸ਼ਮਣਾਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਨੁਕਸਾਨ ਪਹੁੰਚਾਓ ਨਾ ਹੀ ਉਨ੍ਹਾਂ ਦੀ ਸ਼ਕਤੀ ਦਾ ਘੱਟ ਅੰਦਾਜ਼ਾ ਲਾਓ, ਧਨ-ਹਾਨੀ ਪ੍ਰੇਸ਼ਾਨੀ ਦਾ ਵੀ ਡਰ।

31 ਜੁਲਾਈ 2022, ਐਤਵਾਰ

ਸਾਉਣ ਵਦੀ ਤਿੱਥੀ ਤੀਜ (31 ਜੁਲਾਈ-1 ਅਗਸਤ ਮੱਧ ਰਾਤ 4.19 ਤੱਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਸਿੰਘ ’ਚ

ਮੰਗਲ ਮੇਖ ’ਚ

ਬੁੱਧ ਕਰਕ ’ਚ

ਗੁਰੂ ਮੀਨ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਸਾਉਣ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 9 (ਸਾਉਣ), ਹਿਜਰੀ ਸਾਲ 1443, ਮਹੀਨਾ : ਮੁਹੱਰਰਮ, ਤਰੀਕ : 1, ਸੂਰਜ ਉਦੇ ਸਵੇਰੇ 5.47 ਵਜੇ, ਸੂਰਜ ਅਸਤ ਸ਼ਾਮ 7.20 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮੱਘਾ (ਦੁਪਹਿਰ 2.20 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਵਰਿਯਾਨ (ਸ਼ਾਮ 7.11 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਸਿੰਘ ਰਾਸ਼ੀ ’ਤੇ (ਪੁਰਾ ਦਿਨ ਰਾਤ) ਦੁਪਹਿਰ 2.20 ਤੱਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਮਧੂਸ਼੍ਰਵਾ ਤ੍ਰਿਤਿਆ, ਹਰਿਆਲੀ ਤੀਜ, ਸਿੰਧਾਰਾ ਤੀਜ, ਹਿਜਰੀ ਸਾਲ (ਮੁਸਲਿਮ) 1444 ਅਤੇ ਮੁਹੱਰਰਮ (ਮੁਸਲਿਮ) ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News